ਵਿਨੇਸ਼ ਫੋਗਾਟ ਨੂੰ ਮਿਲੇਗਾ ਚਾਂਦੀ ਦਾ ਤਗਮਾ! ਅੱਜ ਹੋਵੇਗਾ ਫੈਸਲਾ, ਪਾਕਿਸਤਾਨ ਨੂੰ ਹਰਾਉਣ ਵਾਲੇ ਇਹ ਚੋਟੀ ਦੇ ਵਕੀਲ ਲੜਨਗੇ ਕੇਸ

ਨਵੀਂ ਦਿੱਲੀ — ਪੈਰਿਸ ਓਲੰਪਿਕ ‘ਚ ਫਾਈਨਲ ਕੁਸ਼ਤੀ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤੀ ਗਈ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਮੈਡਲ ‘ਤੇ ਅੱਜ ਫੈਸਲਾ ਲਿਆ ਜਾਵੇਗਾ। ਵਿਨੇਸ਼ ਲਈ ਇੱਕ ਚੰਗੀ ਖ਼ਬਰ ਇਹ ਹੈ ਕਿ ਭਾਰਤੀ ਓਲੰਪਿਕ ਸੰਘ (IOA) ਦੀ ਨੁਮਾਇੰਦਗੀ ਪ੍ਰਸਿੱਧ ਭਾਰਤੀ ਵਕੀਲ ਹਰੀਸ਼ ਸਾਲਵੇ ਵੱਲੋਂ ਓਲੰਪਿਕ ਤੋਂ ਅਯੋਗ ਠਹਿਰਾਏ ਜਾਣ ਦੇ ਮਾਮਲੇ ਵਿੱਚ ਕੀਤੀ ਜਾਵੇਗੀ।
ਭਾਰਤ ਦੇ ਸਾਬਕਾ ਸਾਲਿਸਿਟਰ ਜਨਰਲ ਅਤੇ ਕਿੰਗਜ਼ ਕਾਉਂਸਲ ਸਾਲਵੇ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ IOA ਨੇ ਵਿਨੇਸ਼ ਫੋਗਾਟ ਦਾ ਕੇਸ ਲੜਨ ਲਈ ਕੋਰਟ ਆਫ਼ ਆਰਬਿਟਰੇਸ਼ਨ ਫਾਰ ਸਪੋਰਟ (CAS) ਵਿੱਚ ਨਿਯੁਕਤ ਕੀਤਾ ਹੈ। ਫਾਈਨਲ ਮੈਚ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਭਾਰ ਪਾਏ ਜਾਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਹੁਣ ਵਿਨੇਸ਼ ਨੇ ਇਸ ਦੇ ਖਿਲਾਫ CAS ‘ਚ ਮਾਮਲਾ ਦਰਜ ਕਰਵਾਇਆ ਹੈ। ਸੀਏਐਸ ਵਿੱਚ ਅੱਜ ਯਾਨੀ 9 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਸ਼ੁਰੂ ਹੋਵੇਗੀ, ਇਸ ਤੋਂ ਪਹਿਲਾਂ ਹਰੀਸ਼ ਸਾਲਵੇ ਨੇ ਪਾਕਿਸਤਾਨ ਵਿੱਚ ਕੈਦ ਕੁਲਭੂਸ਼ਣ ਜਾਧਵ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਅਦਾਲਤ ਵਿੱਚ ਕੇਸ ਲੜਿਆ ਸੀ। ਲੱਖਾਂ ਰੁਪਏ ਫੀਸ ਵਸੂਲਣ ਵਾਲੇ ਸਾਲਵੇ ਨੇ ਉਸ ਸਮੇਂ ਇਕ ਰੁਪਿਆ ਵੀ ਨਹੀਂ ਲਿਆ। ਇਸ ਮਾਮਲੇ ‘ਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਪੈਰਿਸ ਓਲੰਪਿਕ ਦੇ ਫਾਈਨਲ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਗਲਾਦੇਸ਼ ‘ਚ ਖੂਨ ਖਰਾਬੇ ਪਿੱਛੇ ਪਾਕਿਸਤਾਨੀ ISI ਦਾ ਹੱਥ, ਸ਼ੇਖ ਹਸੀਨਾ ਦੇ ਬੇਟੇ ਨੇ ਕੀਤਾ ਵੱਡਾ ਦਾਅਵਾ
Next articleਸ਼ੇਅਰ ਬਾਜ਼ਾਰ ‘ਚ ਚੰਗੀ ਤੇਜ਼ੀ ਨਾਲ ਸੈਂਸੈਕਸ 1098.02 ਅਤੇ ਨਿਫਟੀ 269.85 ਅੰਕਾਂ ਦੇ ਵੱਡੇ ਵਾਧੇ ਨਾਲ ਖੁੱਲ੍ਹਿਆ।