ਨੈਣਾਂ ਜੀਵਨ ਜੋਤੀ ਕਲੱਬ ਨੇ ਹਰਿਆਲੀ ਤੀਜ ਵਾਲੇ ਦਿਨ ਅੱਖਾਂ ਦਾਨੀਆਂ ਦੀ ਯਾਦ ਵਿੱਚ ਬੂਟੇ ਲਗਾਏ

ਰੋਪੜ,(ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਆਪਣੇ ਲੋਕ-ਪੱਖੀ ਕਾਰਜਾਂ ਲਈ ਪ੍ਰਸਿੱਧ ਸੰਸਥਾ ਨੈਣਾ ਜੀਵਨ ਜੋਤੀ ਕਲੱਬ ਰੋਪੜ ਨੇ ਰੋਟਰੀ ਕਲੱਬ ਰੋਪੜ (ਸੈਂਟਰਲ) ਦੇ ਸਹਿਯੋਗ ਨਾਲ਼ ਅੱਖਾਂ ਦਾਨੀਆਂ ਦੀ ਯਾਦ ਵਿੱਚ ਯੂਥ ਹੋਸਟਲ ਦੇ ਵਿਹੜੇ ਵਿੱਚ ਛਾਂਦਾਰ, ਫੁੱਲਦਾਰ ਤੇ ਫਲ਼ਦਾਰ ਬੂਟੇ ਲਗਾਏ। ਜਿੱਥੇ ਸੇਵਾ ਹਿੱਤ ਪਹੁੰਚੇ ਕਲੱਬਾਂ ਦੇ ਮੈਂਬਰਾਂ ਨੇ ਇਹਨਾਂ ਬੂਟਿਆਂ ਦੀ ਸਮੇਂ ਸਮੇਂ ‘ਤੇ ਦੇਖ-ਰੇਖ ਕਰਨ ਦਾ ਅਹਿਦ ਲਿਆ। ਇਸ ਮੌਕੇ ਐਡਵੋਕੇਟ ਕੁਲਤਾਰ ਸਿੰਘ, ਅਜਮੇਰ ਸਿੰਘ, ਧਰੁਵ ਨਾਰੰਗ, ਅਤਿੰਦਰਪਾਲ ਸਿੰਘ, ਵਰਿੰਦਰ ਵਿਆਸ, ਪੰਕਜ ਗੁਪਤਾ, ਸ਼ਿਵ ਕੁਮਾਰ ਸੈਣੀ, ਦਿਨੇਸ਼ ਵਰਮਾ, ਭੁਪੇਸ਼ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਜਿਕਰਯੋਗ ਹੈ ਕਿ ਨੈਣਾਂ ਜੀਵਨ ਜੋਤੀ ਕਲੱਬ ਬਹੁ-ਪੱਖੀ ਸਮਾਜ ਸੇਵਾਵਾਂ ਨੂੰ ਸਮਰਪਿਤ ਸੰਸਥਾ ਹੈ। ਜਿਸ ਵੱਲੋਂ ਚਲਾਈ ਜਾ ਰਹੀ ‘ਆਪਣੀ ਦੁਕਾਨ’ ਦਾਨੀ ਸੱਜਣਾਂ ਵੱਲੋਂ ਆਏ ਸਮਾਨ ਨੂੰ ਲੋੜਵੰਦਾਂ ਤੱਕ ਮੁਫ਼ਤ ਪਹੁੰਚਾਉਣ ਲਈ ਪੁਲ ਦਾ ਕੰਮ ਕਰਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਮਰਾਲਾ ਹਾਕੀ ਕਲੱਬ ਵੱਲੋਂ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਲਈ 21 ਹਜ਼ਾਰ ਦੀ ਰਾਸ਼ੀ ਦਿੱਤੀ
Next article‘ਵਤਨੋਂ ਦੂਰ ਸਰੀ (ਕੈਨੇਡਾ) ਟੂਰ-2024’ ਰੰਗਾਰੰਗ ਪ੍ਰੋਗਰਾਮ ਅੱਜ ਹੋਵੇਗਾ