ਗਾਈਡਐਂਸ ਅਤੇ ਕਾਉਂਸਲਿੰਗ ਤਹਿਤ ਮੁਕਾਬਲੇ ਕਰਵਾਏ ਗਏ,ਵਿਦਿਆਰਥੀ ਦੇ ਭਵਿੱਖ ਨੂੰ ਸਵਾਰਨ ਲਈ ਸਕੂਲ ਪੱਧਰ ਤੇ ਮੁਕਾਬਲੇ ਜਰੂਰੀ- ਪਰਮਜੀਤ ਸਿੰਘ

ਜੇਤੂ ਵਿਦਿਆਰਥੀਆਂ ਨੂੰ ਇਨਾਮ ਪ੍ਰਿੰਸੀਪਲ ਡਾਕਟਰ ਬਲਦੇਵ ਸਿੰਘ ਢਿੱਲੋਂ  ਅਤੇ ਪਰਮਜੀਤ ਸਿੰਘ ਵੱਲੋਂ  ਤਕਸੀਮ 

   ਕਪੂਰਥਲਾ (ਸਮਾਜ ਵੀਕਲੀ) ( ਕੌੜਾ  )– ਸਥਾਨਕ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰ ਤੇ ਪਰਮਜੀਤ ਸਿੰਘ ਜਿਲ੍ਹਾ ਗਾਈਡਸ ਕੌਂਸਲਰ ਦੀ ਅਗਵਾਈ ਹੇਠ ਗਾਈਡਐਂਸ ਅਤੇ ਕਾਉਂਸਲਿੰਗ ਤਹਿਤ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆ ਵਿੱਚ ਜਿਲੇ ਦੇ ਵੱਖੋ ਵੱਖ ਸਕੂਲਾਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਗੀਤ ਮੁਕਾਬਲੇ, ਨਾਟਕ ਮੁਕਾਬਲੇ, ਪੇਂਟਿੰਗ, ਕਲੇ ਮਾਡਲਿੰਗ, ਭਾਸ਼ਣ ਮੁਕਾਬਲੇ ਕਰਵਾਏ ਗਏ। ਗੀਤ ਮੁਕਾਬਲੇ ਵਿੱਚ ਟਿੱਬਾ ਸਕੂਲ ਪਹਿਲੇ ਸਥਾਨ ਤੇ ਰਿਹਾ, ਨਾਟਕ ਮੁਕਾਬਲੇ ਵਿੱਚ ਹਾਈ ਸਕੂਲ ਰਜਾਪੁਰ ਪਹਿਲਾ ਸਥਾਨ , ਕਲੇ ਮਾਡਲਿੰਗ ਵਿੱਚ ਹਾਈ ਸਕੂਲ ਤੋਪਖਾਨਾ ਨੇ ਪਹਿਲਾ ਸਥਾਨ, ਭਾਸ਼ਣ ਮੁਕਾਬਲੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਕੁੜੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੱਜਮੇਂਟ ਦੀ ਡਿਊਟੀ ਲੈਕਚਰਾਰ ਦਵਿੰਦਰ ਸਿੰਘ ਵਾਲੀਆ ਅਤੇ ਕਵਲਜੀਤ ਸਿੰਘ ਨੇ ਬਾਖੂਬੀ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਇਨਾਮ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਦੇਵ ਸਿੰਘ ਢਿੱਲੋਂ ਅਤੇ ਪਰਮਜੀਤ ਸਿੰਘ ਨੇ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਮਨਜਿੰਦਰ ਸਿੰਘ,ਅਨਮੋਲ ਸਹੋਤਾ, ਕਵਲਜੀਤ ਸਿੰਘ, ਦਵਿੰਦਰ ਸਿੰਘ ਵਾਲੀਆ ਉਚੇਚੇ ਤੌਰ ਤੇ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleProf. M.M. Goel at King’s College, Cambridge London addresses the online Global Research Conference on Education of Needonomics
Next article“ਜਬਰ ਜੁਲਮ ਵਿਰੋਧੀ ਫਰੰਟ ਵੱਲੋਂ ਜਿਲਾ ਭਲਾਈ ਅਫਸਰ ਪਟਿਆਲਾ ਵਿਖੇ ਮੁਕੁਲ ਬਾਵਾ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ”