ਵਿਨੇਸ ਫੋਗਾਟ ਨਾਲ ਜੋ ਹੋਇਆ ਖੇਡ ਜਗਤ ਲਈ ਮੰਦਭਾਗਾ – ਕਰਨ ਘੁਮਾਣ ਕੈਨੇਡਾ ਭਾਰਤ ਸਰਕਾਰ ਦੇਸ਼ ਦੀ ਬੇਟੀ ਦਾ ਹੌਂਸਲਾ ਨਾ ਟੁੱਟਣ ਦੇਵੇ ਉਨ੍ਹਾਂ ਨੂੰ ਭਾਰਤ ਰਤਨ ਦੇਣਾ ਚਾਹੀਦਾ ਹੈ ।

 ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) 
 ਦੇਸ਼ ਦੀ ਬੇਟੀ ਓਲੰਪੀਅਨ ਪਹਿਲਵਾਨ ਵਿਨੇਸ ਫੋਗਾਟ ਦੀ ਪੈਰਿਸ ਓਲੰਪਿਕ ਖੇਡਾਂ ਵਿਚ ਭੇਦਭਰੇ ਹਾਲਾਤਾਂ ਵਿੱਚ ਬਾਹਰ ਹੋਣ ਨੂੰ ਲੈਕੇ ਅੱਜ ਸਾਰਾ ਦੇਸ਼ ਖਾਸਕਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਲੇ ਲੋਕ ਨਿਰਾਸ ਹਨ। ਇਸ ਮਸਲੇ ਨੂੰ ਲੈਕੇ ਅੰਤਰ ਰਾਸ਼ਟਰੀ ਪੱਧਰ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਲੇ ਉੱਘੇ ਖੇਡ ਪ੍ਰਮੋਟਰ ਸ੍ਰ ਕਰਨ ਸਿੰਘ ਘੁਮਾਣ ਕੈਨੇਡਾ ਨੇ ਵੀ ਚਿੰਤਾ ਜਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਾਰੇ ਭਾਰਤ ਲਈ ਸਦਮੇ ਤੋਂ ਘੱਟ ਨਹੀਂ ਜਦੋਂ ਗੋਲਡ ਮੈਡਲ ਦੇ ਨੇੜੇ ਪੁੱਜੀ ਸਾਡੀ ਬੇਟੀ ਨੂੰ ਓਲੰਪਿਕ ਖੇਡਾਂ ਤੋਂ ਬਾਹਰ ਕੱਢ ਦਿੱਤਾ ਹੈ। ਮਹਿਜ਼ 100 ਗ੍ਰਾਮ ਵਜ਼ਨ ਦਾ ਤਰਕ ਕੋਈ ਵੱਡੀ ਗੱਲ ਨਹੀਂ ਹੈ। ਉਸਨੂੰ ਓਲੰਪਿਕ ਕਮੇਟੀ ਨੇ ਖੁਦ ਨੂੰ ਸਾਬਿਤ ਕਰਨ ਦਾ ਮੌਕਾ ਦੇਣਾ ਚਾਹੀਦਾ ਸੀ। ਉਹਨਾਂ ਯਾਦ ਕਰਵਾਇਆ ਕਿ ਇੱਕ ਘਟਨਾ ਸਾਡੀ ਓਲੰਪੀਅਨ ਸੁਨੀਤਾ ਰਾਣੀ ਨਾਲ ਵੀ ਹੋਈ ਸੀ ਜਦੋਂ ਉਹਨਾਂ ਤੇ ਡੋਪ ਟੈਸਟ ਵਿਚ ਫੇਲ ਹੋਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਸੀ। ਪਰ ਉਸ ਸਮੇਂ ਸ੍ਰ ਸੁਖਦੇਵ ਸਿੰਘ ਢੀਂਡਸਾ ਭਾਰਤ ਦੇ ਖੇਡ ਮੰਤਰੀ ਸਨ। ਜੋਕਿ ਇੱਕ ਮਜ਼ਬੂਤ ਨੇਤਾ ਹਨ ਜਿਨ੍ਹਾਂ ਨੇ ਸੁਨੀਤਾ ਰਾਣੀ ਨੂੰ ਇਨਸਾਫ ਦਿਵਾਇਆ ਸੀ। ਅੱਜ ਜਦੋਂ ਵਿਨੇਸ ਫੋਗਾਟ ਨੂੰ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਾਨੂੰ ਸ੍ਰ ਢੀਂਡਸਾ ਵਰਗੇ ਦਿੱਗਜ ਨੇਤਾ ਦੀ ਘਾਟ ਮਹਿਸੂਸ ਹੋ ਰਹੀ ਹੈ। ਜੇਕਰ ਅੱਜ ਢੀਂਡਸਾ ਕੇਂਦਰ ਵਿਚ ਮੌਜੂਦ ਹੁੰਦੇ ਤਾਂ ਦੇਸ਼ ਦੀ ਬੇਟੀ ਨਾਲ ਧੱਕਾ ਨਹੀਂ ਹੋਣਾ ਸੀ। ਭਾਰਤ ਸਰਕਾਰ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਉਠਾਉਣ ਵਿੱਚ ਨਾਕਾਮ ਰਹੀ ਹੈ।ਇਹ ਮੈਡਲ ਕੱਲੇ ਫੋਗਾਟ ਦਾ ਨਹੀਂ ਸਗੋ ਸਾਰੇ ਦੇਸ਼ ਦਾ ਮੈਡਲ ਹੈ। ਭਾਰਤ ਸਰਕਾਰ ਨੂੰ ਵਿਨੇਸ ਫੋਗਾਟ ਦਾ ਹੌਂਸਲਾ ਅਫਜ਼ਾਈ ਕਰਨ ਲਈ ਉਹਨਾਂ ਦੇ ਕੇਸ ਦੀ ਪੈਰਵੀ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਭਾਰਤ ਰਤਨ ਦੇਣਾ ਚਾਹੀਦਾ ਹੈ। ਇਸ ਨਾਲ ਦੇਸ਼ ਦੀਆਂ ਧੀਆਂ ਦਾ ਮਾਣ ਵਧੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਹੁਣ ਜ਼ੀਕਾ ਵਾਇਰਸ ਨੇ ਦਸਤਕ ਦਿੱਤੀ ਹੈ, ਪੁਣੇ ‘ਚ 8 ਨਵੇਂ ਮਾਮਲੇ ਆਏ ਸਾਹਮਣੇ; ਇਨ੍ਹਾਂ ਵਿੱਚੋਂ 7 ਗਰਭਵਤੀ ਔਰਤਾਂ ਹਨ
Next articleਕਿਤੇ ਇਹ ਨਾ ਹੋਵੇ ਕਿ ਅਸੀਂ ਨੈੱਟ ਨੂੰ ਵਰਤਦੇ ਰਹੀਏ ਨੈੱਟ ਸਾਨੂੰ ਹੀ ਵਰਤ ਜਾਵੇ