ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ 15ਵੀ ਪ੍ਰਤੀਯੋਗਤਾ ਕਰਵਾਉਣ ਸੰਬੰਧੀ ਵਿਦਿਆਰਥੀਆਂ ਨੂੰ ਮੁਫ਼ਤ ਪੁਸਤਕਾਂ ਵੰਡੀਆਂ ਗਈਆਂ

ਪ੍ਰਤੀਯੋਗਤਾ 25 ਅਗਸਤ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਆਰ ਸੀ ਐੱਫ ਵਿਖੇ ਹੋਵੇਗੀ – ਪੈਂਥਰ 

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ ਪੁਸਤਕ ਆਧੁਨਿਕ ਭਾਰਤ ਦੇ ਨਿਰਮਾਤਾ ’ਤੇ 15ਵੀ ਪ੍ਰਤੀਯੋਗਤਾ  ਕਰਵਾਈ ਜਾ ਰਹੀ ਹੈ। ਫਾਊਂਡੇਸ਼ਨ ਵੱਲੋਂ ਪ੍ਰਤੀਯੋਗਤਾ ਦੇ ਦੋ ਗਰੁੱਪ ਬਣਾਏ ਗਏ ਹਨ। ਪਹਿਲਾ ਗਰੁੱਪ 6ਵੀਂ ਤੋਂ +2 ਤੱਕ ਅਤੇ ਦੂਜਾ ਗਰੁੱਪ +2 ਤੋਂ ਐਮ.ਏ. ਤਕ ਹੈ। ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਲੜਕੇ ਅਤੇ ਲੜਕੀਆਂ ਨੂੰ 50000 ਰੁਪਏ, 20000 ਰੁਪਏ ਅਤੇ 10000 ਰੁਪਏ ਦੇ ਇਨਾਮ ਦਿੱਤੇ ਜਾਣਗੇ ਜੋ ਦੋਵੇਂ ਗਰੁੱਪਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਦੋਵਾਂ ਵਰਗਾਂ ਦੀ ਸਾਂਝੀ ਮੈਰਿਟ ਵਿੱਚ ਪਹਿਲੇ 250 ਪ੍ਰਤੀਯੋਗੀਆਂ ਨੂੰ 1000 ਰੁਪਏ ਦਿੱਤੇ ਜਾਣਗੇ।
ਪ੍ਰਤੀਯੋਗਤਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਦੇ 250 ਬੱਚਿਆਂ ਨੂੰ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ | ਇਸੇ ਲੜੀ ਤਹਿਤ ਪਿੰਡ ਸੈਦੋ ਭੁਲਾਣਾ ਦੇ ਸਰਕਾਰੀ ਸਕੂਲ ਵਿੱਚ  50 ਪੁਸਤਕਾਂ ਦਾ ਵੰਡੀਆਂ ਗਈਆਂ। ਜਿਸ ਵਿੱਚ ਸਕੂਲ ਮੁਖੀ ਸੁਖਵਿੰਦਰ ਸਿੰਘ, ਮੈਡਮ ਸ਼ੁਸ਼ਮਾ, ਹਰਵੀਨ ਕੌਰ, ਕੁਲਵਿੰਦਰ ਕੌਰ, ਮਨਜਿੰਦਰ, ਅੰਜਨਾ, ਪਰਮਜੀਤ ਕੁਮਾਰੀ, ਅਰੁਣ ਲਤਾ, ਮੀਨੂੰ, ਹਰਵਿੰਦਰ ਕੌਰ, ਪੂਨਮ ਅਰੋੜਾ, ਪੂਨਮ ਸ਼ਰਮਾ, ਪਰਮੀਤ ਕੌਰ, ਅਮਨਦੀਪ ਕੌਰ, ਨਵਨੀਤ ਕੌਰ, ਗੁਰਸ਼ਰਨ ਕੌਰ, ਪਰਵਿੰਦਰ ਕੌਰ ਕਿਰਨ, ਰਮਨ ਨੇ ਭਰਪੂਰ ਸਹਿਯੋਗ ਦਿੱਤਾ।
ਸੁਸਾਇਟੀ ਦੇ ਜਨਰਲ ਸਕੱਤਰ ਅਤੇ ਕੇਂਦਰ ਦੇ ਇੰਚਾਰਜ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਦੀ ਅਗਵਾਈ ਹੇਠ ਇਹ ਪ੍ਰਤੀਯੋਗਤਾ 25 ਅਗਸਤ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ  ਸੁਲਤਾਨਪੁਰ ਰੋਡ ਵਿਖੇ ਹੋਵੇਗੀ । ਪੈਂਥਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਆਰ ਸੀ ਐਫ, ਆਰੀਆਂਵਾਲ, ਤਲਵੰਡੀ ਪਾਈ, ਬਨਵਾਲਾ, ਹੁਸੈਨਪੁਰ ਅਤੇ ਸੁਲਤਾਨਪੁਰ ਲੋਧੀ ਆਦਿ ਸਕੂਲਾਂ ਦੇ ਬੱਚੇ ਭਾਗ ਲੈਣਗੇ। ਪ੍ਰਤੀਯੋਗਿਤਾ ਦੇ ਆਯੋਜਨ ਦਾ ਉਦੇਸ਼ ਗਿਆਨ ਦੇ ਪ੍ਰਤੀਕ ਅਤੇ ਮਾਨਵਤਾਵਾਦੀ ਮਹਾਪੁਰਸ਼ਾਂ ਦੇ ਜੀਵਨ ਅਤੇ ਮਿਸ਼ਨ ਨੂੰ ਅੱਗੇ ਵਧਾਉਣਾ ਹੈ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਉਨ੍ਹਾਂ ਨੂੰ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਬਾਬਾ ਸਾਹਿਬ ਡਾ. ਬੀ. ਆਰ ਅਤੇ ਹੋਰ ਮਹਾਪੁਰਖਾਂ ਸੰਬੰਧੀ  ਜਾਣਕਾਰੀ ਪ੍ਰਾਪਤ ਕਰਕੇ ਸਮਾਜ ਦੀ ਉੱਨਤੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ।
ਇਸ ਤੋਂ ਇਲਾਵਾ ਬੁੱਧੀਜੀਵੀ ਸਾਥੀ ਭਰਤ ਸਿੰਘ ਸਾਬਕਾ ਸੀਨੀਅਰ ਈ.ਡੀ.ਪੀ.ਐਮ., ਸ਼ਿੰਦ ਪਾਲ ਐਸ.ਐਸ.ਈ., ਜਗਤਾਰ ਸਿੰਘ ਐਸ.ਐਸ.ਈ., ਸਾਬਕਾ ਵਰਕਸ ਮੈਨੇਜਰ ਅਮਰਜੀਤ, ਸਮਾਜ ਸੇਵੀ ਡਾ. ਜਨਕ ਰਾਜ ਭੁਲਾਣਾ, ਅਧਿਆਪਕ ਨਰਿੰਦਰ ਸਿੰਘ ਖੈੜਾ ਦੋਨਾ, ਡਾ. ਸਿਮਰਨਜੀਤ ਕੌਰ, ਮਨਜੀਤ ਸਿੰਘ ਕੈਲਪੁਰੀਆ, ਸੁਦੇਸ਼ ਪਾਲ, ਸੁਰੇਸ਼ ਚੰਦਰ ਬੋਧ, ਮੈਡਮ ਮਾਨਵ ਜੋਤ, ਕੁਲਵਿੰਦਰ ਕੁਮਾਰ, ਜਗਜੀਤ ਕੁਮਾਰ, ਮਦਨ ਲਾਲ ਸੂਦ, ਹਰਦੀਪ ਸਿੰਘ ਅਜੇ ਕੁਮਾਰ ਅਤੇ ਸੂਰਜ ਸਿੰਘ ਆਦਿ ਨੇ ਆਰਥਿਕ ਸਹਿਯੋਗ ਦਿੱਤਾ।
ਸੁਸਾਇਟੀ ਦੇ ਸੀਨੀਅਰ ਸ. ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ, ਧਰਮਵੀਰ ਅੰਬੇਡਕਰ, ਨਿਰਵੈਰ ਸਿੰਘ ਪੂਰਨ ਚੰਦ ਬੋਧ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਜਨਰਲ ਸਕੱਤਰ ਝਲਮਣ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਤ੍ਰਿਲੋਚਨ ਸਿੰਘ, ਕ੍ਰਿਸ਼ਨ ਸਿੰਘ, ਅਸ਼ੋਕ ਭਾਰਤੀ, ਰਾਜਿੰਦਰ ਸਿੰਘ ਗੁਰਮੁੱਖ ਸਿੰਘ, ਰੂਪ ਲਾਲ ਗੁਲਜ਼ਾਰ ਨਗਰ ਅਤੇ ਕਰਨੈਲ ਸਿੰਘ ਬੇਲਾ ਆਦਿ ਦੀ ਦੇਖ-ਰੇਖ ਹੇਠ ਪ੍ਰਤੀਯੋਗਿਤਾ ਦੇ ਆਯੋਜਨ ਕੀਤਾ ਜਾ ਰਿਹਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਡੀ ਐਸ ਪੀ ਵਿਜੈ ਕੰਵਰ ਦਾ ਪੀੜਤ ਪਰਿਵਾਰ ਨੂੰ ਭਰੋਸਾ ਧਰਨਾ ਮੁਲਤਵੀ
Next articleਸਰਕਾਰੀ ਤੌਰ ਉੱਤੇ ਰੇਤ ਉੱਪਰ ਪਾਬੰਦੀ,ਪਰ ਦਿਨ ਰਾਤ ਟਿੱਪਰ ਭਰ ਭਰ ਕੇ ਕਿਥੋਂ ਆ ਰਹੇ ਨੇ