24 ਨੂੰ ਲੈਸਟਰ ਚ ਕਰਵਾਈਆ ਜਾਣਗੀਆਂ ਪੁਰਾਤਨ ਵਿਰਾਸਤੀ ਖੇਡਾਂ 

ਕੈਪਸਨ:- ਲੈਸਟਰ ਚ 24 ਅਗਸਤ ਨੂੰ ਕਰਵਾਈਆ ਜਾਣ ਵਾਲੀਆਂ ਵਿਰਾਸਤੀ ਖੇਡਾਂ ਦਾ ਪੋਸਟਰ ਜਾਰੀ ਕਰਦੇ ਹੋਏ ਪ੍ਰਬੰਧਕ
24 ਨੂੰ ਲੈਸਟਰ ਚ ਕਰਵਾਈਆ ਜਾਣਗੀਆਂ ਪੁਰਾਤਨ ਵਿਰਾਸਤੀ ਖੇਡਾਂ 

SAMAJ WEEKLY-

ਲੈਸਟਰ (ਇੰਗਲੈਂਡ),7 ਅਗਸਤ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਲੈਸਟਰ ਚ ਹੋ ਰਹੀਆਂ ਹਨ ਪੁਰਾਤਨ ਵਿਰਸੇ ਨੂੰ ਦਰਸਾਉਂਦੀਆਂ ਵਿਰਾਸਤੀ ਖੇਡਾਂ, ਇਨ੍ਹਾਂ ਖੇਡਾਂ ਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਸਮੇਤ ਗੁਰੂ ਮਹਾਰਾਜ ਦੇ ਵੇਲੇ ਦੀਆਂ ਪੁਰਾਤਨ ਖੇਡਾਂ ਗਤਕਾ, ਗੋਲਾ ਸੁੱਟਣਾ, ਬਜ਼ੁਰਗਾਂ ਦੀਆਂ ਦੌੜਾਂ, ਰੱਸਾ ਖਿੱਚਣ ਸਮੇਤ ਹੋਰ ਕਈ ਰੌਚਕ ਖੇਡਾਂ ਕਰਵਾਈਆਂ ਜਾਣਗੀਆਂ, ਇਨ੍ਹਾਂ ਖੇਡਾਂ ਦੀ ਖਾਸ ਗੱਲ ਇਹ ਰਹੇਗੀ ਕਿ ਇਨ੍ਹਾਂ ਖੇਡਾਂ ਚ ਔਰਤਾਂ ਅਤੇ ਯੂ.ਕੇ ਦੇ ਜੰਮਪਲ ਬੱਚੇ ਵੱਡੀ ਗਿਣਤੀ ਚ ਭਾਂਗ ਲੈਣਗੇ। ਇਨ੍ਹਾਂ ਖੇਡਾਂ ਸਬੰਧੀ ਅੱਜ ਪੋਸਟਰ ਜਾਰੀ ਕਰਦਿਆਂ ਪ੍ਰਬੰਧਕਾਂ ਨੇ ਯੂ.ਕੇ ਵਾਸੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਸ਼ਾਨਾਮੱਤੇ ਪੁਰਾਤਨ ਵਿਰਸੇ ਤੋਂ ਜਾਣੂ ਹੋਣ ਦੀ ਅਪੀਲ ਕੀਤੀ।

ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਸਪੋਟਸ ਐਸੋਸੀਏਸ਼ਨ ਲੈਸਟਰ ਦੇ ਆਗੂ ਅਤੇ ਲੈਸਟਰ ਸਿਟੀ ਕੌਂਸਲ ਦੇ ਸਾਬਕਾ ਅਸਿਸਟੈਂਟ ਮੇਅਰ ਪਿਆਰਾ ਸਿੰਘ ਕਲੇਰ ਅਤੇ ਕਸ਼ਮੀਰ ਸਿੰਘ ਖਾਲਸਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਨ੍ਹਾਂ ਖੇਡਾਂ ਚ ਹਰੇਕ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਆਗਾਜ਼ 24 ਅਗਸਤ ਨੂੰ ਸਵੇਰੇ ਤਕਰੀਬਨ 8 ਵਜੇ ਪੰਜ ਪਿਆਰਿਆਂ ਵੱਲੋਂ ਅਰਦਾਸ ਕਰਨ ਉਪਰੰਤ ਗਰਾਉਂਡ ਦਾ ਚੱਕਰ ਲਾਉਣ ਉਪਰੰਤ ਕੀਤਾ ਜਾਵੇਗਾ। ਅਤੇ ਬਾਅਦ ਵਿੱਚ ਵੱਖ ਵੱਖ ਵਰਗ ਦੀਆਂ ਟੀਮਾਂ ਅਤੇ ਬਜ਼ੁਰਗਾਂ ਦੀਆਂ ਦੌੜਾਂ ਸਮੇਤ ਹੋਰ ਬਹੁਤ ਸਾਰੀਆਂ ਦਿਲਖਿੱਚਵੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਚ ਜਿੱਥੇ ਜੇਤੂ ਰਹਿਣ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਉਥੇ ਇਨ੍ਹਾਂ ਖੇਡਾਂ ਚ ਭਾਗ ਲੈਣ ਵਾਲਿਆਂ ਦਾ ਵੀ ਸਨਮਾਨ ਕੀਤਾ ਜਾਵੇਗਾ।

Previous articleएससी-एसटी आरक्षण में उपश्रेणीकरण के संभावित खतरे
Next articleWelcome Reception in honour of Mr. Rungsung, Consul General of India (Vancouver)