ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਹੀਨਵਰ ਮੀਟਿੰਗ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ । ਪਿਛਲੇ ਦਿਨੀ ਸਦਾ ਲਈ ਵਿਛੜੇ ਗੀਤਕਾਰ ਸਰਬਜੀਤ ਸਿੰਘ ਵਿਰਦੀ ਤੇ ਲੇਖਕਾ ਤਰਨਜੀਤ ਕੌਰ ਗਰੇਵਾਲ ਜੀ ਦੇ ਮਾਤਾ ਜੀ ਸੁਰਿੰਦਰ ਕੌਰ ਦੇ ਸਦੀਵੀ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਬਲਵੰਤ ਮਾਂਗਟ ਦੇ ਮਨੁੱਖੀ ਚੇਤਨਾ ਨਾਲ ਸਬੰਧਿਤ ਲੇਖ ‘ ਚੇਤਨਾ ਪ੍ਰਤੀ ਵਿਗਿਆਨਕ ਪਹੁੰਚ ‘ ਨਾਲ ਹੋਈ । ਜਿਸ ਤੇ ਬਹੁਤ ਨਿੱਠ ਕੇ ਚਰਚਾ ਹੋਈ। ਇਸ ਤੋਂ ਬਾਅਦ ਕਰਨੈਲ ਸਿਵੀਆਂ ਨੇ ਗੀਤ ‘ ਵੱਸਦੀ ਦੁਨੀਆ ਨੂੰ ਲੋਕੋ ਗਿਆ ਫਿਕਰਾਂ ਨੇ ਖਾ ‘ , ਸ਼ੇਰ ਸਿੰਘ ਰਾਮਪੁਰ ਨੇ ਗੀਤ ‘ ਤੈਨੂੰ ਜੰਗਲਾਂ ‘ਚ ਨੀਂਦ ਕਿਵੇਂ ਆਈ ‘ , ਕਮਲਜੀਤ ਨੀਲੋਂ ਨੇ ਕਹਾਣੀ ‘ਸਕੂਨ ਭਰੀ ਜ਼ਿੰਦਗੀ ‘, ਸੰਦੀਪ ਸਮਰਾਲਾ ਨੇ ਕਹਾਣੀ ‘ਸ਼ੁਕਰ ਹੈ ਸੁਪਨਾ ਹੀ ਸੀ ‘ ਇਸ ਕਹਾਣੀ ਤੇ ਭਰਵੀ ਚਰਚਾ ਹੋਈ’, ਤਰਨ ਰਾਮਪੁਰ ਨੇ ਗ਼ਜ਼ਲ ‘ਅਸਲੀਅਤ ਰਾਤ ਨੂੰ ਦੇਖੇ ਖੁਆਬ ਚ ਨਹੀਂ ‘, ਪ੍ਰਭਜੋਤ ਰਾਮਪੁਰ ਨੇ ਕਵਿਤਾ ‘ਇੱਕ ਹਾਥੀ ਜਿੰਨਾ ਭਾਰ ਹੁੰਦਾ ਏ ‘, ਅਮਨ ਸਮਰਾਲਾ ਨੇ ਕਵਿਤਾ ‘ਤੂੰ ਤੇ ਮੈਂ ਜਦ ਅਸੀਂ ਨਹੀਂ ਸੀ ‘ , ਇੰਦਰਜੀਤ ਸਿੰਘ ਨੇ ਗ਼ਜ਼ਲ , ਇੱਕ ਦਿਨ ਜਦ ਮੈਂ ਮਰ ਜਾਣਾ ਏ ‘, ਗੁਰਦਿਆਲ ਦਲਾਲ ਨੇ ਕਵਿਤਾ , ‘ ਇਕੱਲਾ ਨਹੀਂ ਤੇਰੀ ਯਾਦ ਵੀ ਹੈ ‘, ਅਮਰਿੰਦਰ ਸੋਹਲ ਨੇ ਗ਼ਜ਼ਲ ‘ਮੇਰੇ ਹਿੱਸੇ ਦੀ ਰੋਸ਼ਨੀ ਸੂਰਜ ਕੋਈ ਖਾ ਗਿਆ’, ਜਸਵੀਰ ਝੱਜ ਨੇ ਗੀਤ ‘ਤੇਰੇ ਆਉਣ ਦੀ ਪਾ ਕੰਨਸੋ ‘ ਅਨਿਲ ਫ਼ਤਿਹਗੜ ਜੱਟਾਂ ਨੇ ‘ਕੈਦੋਂ ਤੇ ਭੱਠੀ ਵਾਲੀ ਦਾ ਸੰਵਾਦ ‘ ਸੁਣਾਇਆ । ਇਸ ਮੀਟਿੰਗ ਵਿੱਚ ਹਰਬੰਸ ਮਾਲਵਾ, ਹਰਜਿੰਦਰ ਸਿੰਘ, ਮੁਖਤਿਆਰ ਸਿੰਘ, ਰਵਿੰਦਰ ਰੁਪਾਲ ਕੌਲਗੜ, ਅਤੇ ਹਰਨੇਕ ਸਿੰਘ ਨੇ ਸੁਣਾਈਆਂ ਰਚਨਾਵਾਂ ਤੇ ਹੋਈ ਚਰਚਾ ਵਿੱਚ ਭਾਗ ਲਿਆ। ਸਭਾ ਵਿੱਚ ਪਹਿਲੀ ਵਾਰ ਆਏ ਹਰਨੇਕ ਸਿੰਘ ਖੰਨਾ ਦਾ ਸਭਾ ਵਲੋਂ ਸਵਾਗਤ ਕੀਤਾ ਗਿਆ। । ਅੰਤ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਮੀਟਿੰਗ ਵਿਚ ਸ਼ਾਮਿਲ ਸਾਰੇ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਭਾ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਦੁਆਰਾ ਬਹੁਤ ਭਾਵਪੂਰਨ ਤਰੀਕੇ ਨਾਲ ਨਿਭਾਈ ਗਈ। ਸਭਾ ਦੀ ਕਾਰਵਾਈ ਦੌਰਾਨ ਪ੍ਰਬੰਧਕੀ ਕੰਮਾਂ ਨੂੰ ਪ੍ਰਭਜੋਤ ਰਾਮਪੁਰ ਤੇ ਤਰਨ ਰਾਮਪੁਰ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly