(ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੇ ਤੇਜ਼ ਤਰਾਰ ਨੌਜਵਾਨ ਆਗੂ ਸ੍ਰੀ ਖੁਸ਼ੀ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲੌਰ ਹਲਕਾ ਇਤਿਹਾਸਕ ਪਿਛੋਕੜ ਰੱਖਦਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਚਿਸ਼ਤੀ ਸਾਬਰੀ ਸਰਕਾਰ ਬਾਬਾ ਬ੍ਰਹਮ ਦਾਸ ਜੀ ਦਰਬਾਰ ਮਈਆ ਭਗਵਾਨ ਜੀ ਦਾ ਦਰਬਾਰ ਅਤੇ ਏਸ਼ੀਆ ਦਾ ਸੱਭ ਤੋਂ ਵੱਡਾ ਹਨੂੰਮਾਨ ਮੰਦਿਰ ਸਥਾਪਤ ਹੈ ਪਰ ਅਜ਼ਾਦੀ ਤੋਂ ਬਾਅਦ ਅੱਜ ਤੱਕ ਸਰਕਾਰਾਂ ਫਿਲੌਰ ਵਿੱਚ ਕੋਈ ਸੁਚਾਰੂ ਬੱਸ ਸਟੈਂਡ ਬਣਾਉਣ ਵਿੱਚ ਫੇਲ੍ਹ ਸਾਬਤ ਹੋਇਆ ਹਨ ਫਿਲੌਰ ਤੋਂ ਜਲੰਧਰ ਲੁਧਿਆਣਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਨਕੋਦਰ ਆਦਿ ਨੂੰ ਬੱਸਾਂ ਚੱਲਦੀਆਂ ਹਨ ਪਰ ਸਵਾਰੀਆਂ ਦੇ ਬੈਠਣ ਉਤਰਾਣ ਦਾ ਕੋਈ ਪ੍ਰਬੰਧ ਨਹੀਂ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਰਕਾਰ ਇਸ ਵੱਲ ਧਿਆਨ ਦੇਕੇ ਬੱਸ ਅੱਡੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮੁਸਾਫ਼ਿਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਉਨ੍ਹਾਂ ਅੱਗੇ ਕਿਹਾ ਕਿ ਫਿਲੌਰ ਤੋਂ ਤਲਵਣ ਜੰਡਿਆਲਾ ਅੱਪਰਾ ਆਦਿ ਨੂੰ ਵੀ ਸਰਕਾਰੀ ਬੱਸਾਂ ਚਲਾਈਆਂ ਜਾਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly