ਤੀਜ ਦਾ ਤਿਉਹਾਰ ਔਰਤਾਂ ਦੇ ਸਨਮਾਨ ਅਤੇ ਉਹਨਾਂ ਦੀ ਸ਼ਕਤੀ ਦਾ ਪ੍ਰਤੀਕ ਹੈ : ਏਆਈਜੀ ਮਨਜੀਤ ਕੌਰ

ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਇਥੋਂ ਥੋੜੀ ਦੂਰੀ ਤੇ ਸਥਿਤ ਪਿੰਡ ਗੀਗਣਵਾਲ ਵਿਖੇ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ  ਤੀਆਂ ਤੀਜ ਦੀਆਂ ਦਾ ਤਿਉਹਾਰ ਬੜੀ ਸ਼ਿੱਦਤ ਦੇ ਨਾਲ ਮਨਾਇਆ ਗਿਆ  ਪਿੰਡ ਗੀਗਣਵਾਲ ਵਿਖੇ ਮਨਾਏ ਗਏ ਤੀਆਂ ਤੀਜ ਦੀਆਂ ਦਾ ਉਦਘਾਟਨ ਇਸੇ ਪਿੰਡ ਦੀ ਜੰਮਪਲ ਏਆਈਜੀ ਸੀਆਈਡੀ ਜਲੰਧਰ ਰੇਂਜ ਮਨਜੀਤ ਕੌਰ ਨੇ  ਆਪਣੇ ਕਰ ਕਮਲਾ ਨਾਲ ਕੀਤਾ  ਉਹਨਾਂ  ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਪਾਰਵਤੀ ਵੱਲੋਂ ਭਗਵਾਨ ਸ਼ਿਵ ਨੂੰ ਪਾਉਣ ਲਈ ਕੀਤੀ ਘੋਰ ਤਪੱਸਿਆ ਸਦਕਾ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਇਸ ਮਹੀਨੇ ਮਿਲਾਪ ਹੋਇਆ ਸੀ ਇਸ ਲਈ ਖੁਸ਼ੀ ਪ੍ਰਗਟ ਕਰਨ ਲਈ ਇਹ ਤਿਉਹਾਰ ਸਾਵਨ ਮਹੀਨੇ ਚ ਹੀ ਬੜੇ ਮਾਣ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।  ਉਹਨਾਂ ਕਿਹਾ  ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਡੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਉਹਨਾਂ ਕਿਹਾ ਕਿ ਤੀਜ ਦਾ ਤਿਉਹਾਰ ਸਾਡੇ ਸਮਾਜ ਵਿੱਚ ਔਰਤਾਂ ਦੇ ਸਨਮਾਨ ਅਤੇ ਉਹਨਾਂ ਦੀ ਸ਼ਕਤੀ ਦਾ ਪ੍ਰਤੀਕ ਹੈ ਇਸ ਤਰ੍ਹਾਂ ਦੇ ਯੋਜਨਾ ਨਾਲ ਨਾ ਕੇਵਲ ਸਾਡੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਸਕਦੇ ਹਨ ਬਲਕਿ ਨੌਜਵਾਨ ਪੀੜੀ ਨੂੰ ਆਪਣੀਆਂ ਜੜਾਂ ਨਾਲ ਵੀ ਜੋੜਦੇ ਹਨ  ਇਸ ਦੇ ਨਾਲ ਉਹਨਾਂ ਇਲਾਕਾ ਨਿਵਾਸੀਆਂ ਨੂੰ ਇੱਕ ਖਾਸ ਅਪੀਲ ਕਰਦੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਰੇ ਰੁੱਖ ਲਗਾਉਣੇ ਚਾਲੂ ਕਰਨ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ !ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਕੌਰ ਪੰਚ, ਲਖਵੀਰ ਕੌਰ ਮੰਚ ਸੰਚਾਲਨ,ਸੰਦੀਪ ਕੌਰ,ਹਰਦੀਪ ਕੌਰ,ਜਗਦੀਪ ਕੌਰ,ਕੁਲਵਿੰਦਰ ਕੌਰ, ਸਰਬਜੀਤ ਕੌਰ, ਮਨਜੀਤ ਕੌਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜੇ ਸੀ ਟੀ ਫਗਵਾੜਾ ਮਿੱਲ ਦੇ ਵਰਕਰ ਆਪਣੀਆਂ ਮੰਗਾਂ ਪ੍ਰਤੀ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਚ
Next articleਚੰਗੇ ਸਮੇਂ ਦੀ ਉਡੀਕ ਵਿੱਚ