ਰਹਿਪਾ ਵਿਖੇ ਡਾ. ਬੀ. ਆਰ ਅੰਬੇਡਕਰ ਪਾਰਕ ਤੇ ਕਮਿਊਨਟੀ ਹਾਲ ਦਾ ਨੀਂਹ ਪੱਥਰ ਰੱਖਿਆ

*ਸੰਤ ਕੁਲੰਵਤ ਰਾਮ ਜੀ ਭਰੋਮਜਾਰਾ ਪ੍ਰਧਾਨ ਸਾਧੂ ਸੰਪ੍ਰਦਾਇ ਪੰਜਾਬ ਨੇ ਰੱਖਿਆ ਨੀਂਹ ਪੱਥਰ*

ਫਿਲੌਰ/ਅੱਪਰਾ  (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਰਹਿਪਾ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਸਮੂਹ ਪਿੰਡ ਵਾਸੀਆਂ, ਸਮੂਹ ਡਾਂ ਬੀ. ਆਰ ਅੰਬੇਡਕਰ ਸੰਸਥਾਵਾਂ, ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਤੇ ਸੰਸਥਾਵਾਂ, ਸਮੂਹ ਐੱਨ. ਆਰ. ਆਈ ਵੀਰਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣ ਰਹੀ ਡਾ. ਬੀ. ਆਰ ਅੰਬੇਡਕਰ ਪਾਰਕ ਤੇ ਕਮਿਊਨਟੀ ਹਾਲ ਦਾ ਨੀਂਹ ਪੱਥਰ ਅੱਜ ਸੰਤ ਕੁਲੰਵਤ ਰਾਮ ਜੀ ਭਰੋਮਜਾਰਾ ਪ੍ਰਧਾਨ ਸਾਧੂ ਸੰਪ੍ਰਦਾਇ ਪੰਜਾਬ ਵਲੋਂ ਰੱਖਿਆ ਗਿਆ | ਇਸ ਮੌਕੇ ਬੋਲਦਿਆਂ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਕਿਹਾ ਕਿ ਪਿੰਡ ਰਹਿਪਾ ਦੀ ਸੰਗਤ ਵਲੋਂ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | ਉਨਾਂ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਮਹਾਰਾਜ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ ਹੈ | ਇਸ ਮੌਕੇ ਸਰੱਬਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ |  ਇਸ ਮੌਕੇ ਸਮੂਹ ਪਿੰਡ ਵਾਸੀਆਂ ‘ਚ ਭਾਰੀ ਉਤਸ਼ਾਹ ਸੀ | ਇਸ ਮੌਕੇ ਜਾਣਕਾਰੀ ਦਿੰਦਿਆਂ ਸਮੂਹ ਮੋਹਤਬਰਾਂ ਨੇ ਦੱਸਿਆ ਕਿ ਇਸ ਪਾਰਕ ਤੇ ਕਮਿਊਨਟੀ ਹਾਲ ਨੂੰ  ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਨੇ ਨਾਲ ਹੀ ਪਈ ਖਾਲੀ ਜ਼ਮੀਨ ‘ਚ ਸਮੂਹ ਪਿੰਡ ਵਾਸੀਆਂ ਦਾ ਸਹਿਮਤੀ ਨਾਲ ਉਸਾਰਿਆ ਜਾ ਰਿਹਾ ਹੈ | ਉਨਾਂ ਅੱਗੇ ਕਿਹਾ ਕਿ ਇਸ ਲਈ ਵੀ ਸਾਰਿਆਂ ਦੀ ਸਹਿਮਤੀ ਨਾਲ ਮਤਾ ਵੀ ਪਾਸ ਕਰ ਲਿਆ ਗਿਆ | ਸਮੂਹ ਮੋਹਤਬਰਾਂ ਤੇ ਸਟੀਫਨ ਮੱਲ ਨੇ ਸਾਰੇ ਹੀ ਪਿੰਡ ਵਾਸੀਆਂ ਦਾ ਇਸ ਉੱਦਮ ‘ਚ ਸਹਿਯੋਗ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਨਰਿੰਦਰ ਪਾਲ, ਜੀਵਨ ਰਾਮ ਪੰਚ, ਰਾਮ ਲਾਲ ਪੰਚ, ਸਟੀਫਨ ਮੱਲ, ਨਰਿੰਦਰ ਮੱਲ, ਹਰਪ੍ਰੀਤ ਮੱਲ, ਭਿੰਦਰ ਮੱਲ ਯੂ. ਕੇ, ਜਸਵੀਰ ਮੱਲ ਯੂ. ਕੇ, ਨਰੇਸ਼ ਕੁਮਾਰ ਯੂ. ਕੇ, ਰਾਮ ਲੁਭਾਇਆ ਯੂ. ਕੇ, ਕੁਲਦੀਪ ਮੱਲ ਇਟਲੀ, ਨੰਬਰਦਾਰ ਹਰਦੀਪ ਤੋਂ ਬਿਨਾਂ ਹੋਰ ਵੱਡੀ ਗਿਣਤੀ ‘ਚ ਪਿੰਡ ਵਾਸੀ ਤੇ ਮਹਿਲਾਵਾਂ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਹਿਲਾਂ ਆਪਣੇ ਆਪ ਨਾਲ ਈਮਾਨਦਾਰ ਬਣੋ: ਨਿੱਜੀ ਵਿਕਾਸ ਅਤੇ ਪ੍ਰਮਾਣਿਕ ਜੀਵਨ ਦੀ ਨੀਂਹ
Next articleਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਇਆ