ਪੰਜਾਬੀ ਸਾਹਿਤ ਸਭਾ ਵੱਲੋਂ ਕਵੀ ਦਰਬਾਰ ਕੀਤਾ ਗਿਆ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ( ਰਜਿ : ) ਧੂਰੀ ਦੀ ਭਰਵੀਂ ਮਾਸਿਕ ਇਕੱਤਰਤਾ ਸ਼੍ਰੀ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ , ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਤੋਂ ਇਲਾਵਾ ਕਰਮ ਸਿੰਘ ਜ਼ਖ਼ਮੀ , ਜਗਦੇਵ ਸ਼ਰਮਾ ਬੁਗਰਾ ਅਤੇ ਗੁਰਦਿਆਲ ਨਿਰਮਾਣ ਧੂਰੀ ਵੀ ਸ਼ਾਮਲ ਸਨ ।
        ਸਭ ਤੋਂ ਪਹਿਲਾਂ ਸਟੇਜ ਸਕੱਤਰ ਚਰਨਜੀਤ ਸਿੰਘ ਮੀਮਸਾ ਦੇ ਸੁਆਗਤੀ ਸ਼ਬਦਾਂ ਤੋਂ ਉਪਰੰਤ ਸਵ. ਕਰਤਾਰ ਸਿੰਘ ਠੁੱਲੀਵਾਲ , ਸਰਬਜੀਤ ਸਿੰਘ ਵਿਰਦੀ ਅਤੇ ਗਾਇਕ ਕੇਵਲ ਜਲਾਲ ਦੀ ਜੀਵਨ ਸਾਥਣ ਸਮੇਤ ਬੀਤੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਲੇਖਕਾਂ ਅਤੇ ਕਲਾਕਾਰਾਂ ਨੂੰ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।
       ਦੂਸਰੇ ਦੌਰ ਵਿੱਚ ਸ਼੍ਰੀ ਅਮਰ ਗਰਗ ਕਲਮਦਾਨ ਵੱਲੋਂ ਆਪਣੀ ਲੇਖਿਕਾ ਧਰਮ ਪਤਨੀ ਪ੍ਰਿੰਸੀਪਲ ਪ੍ਰੇਮ ਲਤਾ ਦੁਆਰਾ ਲਿਖਿਆ ਸੱਭਿਆਚਾਰਕ ਨਿਬੰਧ ” ਸਾਉਣ ਦਾ ਮਹੀਨਾ ਅਤੇ ਤੀਆਂ ਦਾ ਤਿਉਹਾਰ ” ਪੇਸ਼ ਕੀਤਾ ਗਿਆ ਜਿਸ ਬਾਰੇ ਕੁੱਝ ਮੈਂਬਰਾਂ ਵੱਲੋਂ ਸਾਰਥਿਕ ਸੁਝਾਅ ਵੀ ਦਿੱਤੇ ਗਏ ।
        ਅਖੀਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਅਜਾਇਬ ਸਿੰਘ ਕੋਮਲ , ਸੁਰਿੰਦਰ ਅਜਨਬੀ , ਅਕਾਸ਼ ਪ੍ਰੀਤ ਸਿੰਘ ਬਾਜਵਾ , ਬਲਜੀਤ ਸਿੰਘ ਬਾਂਸਲ , ਗੁਰੀ ਚੰਦੜ ਸੰਗਰੂਰ , ਪੇਂਟਰ ਸੁਖਦੇਵ ਸਿੰਘ , ਗੁਰਮੀਤ ਸੋਹੀ , ਗੁਰਜੰਟ ਮੀਮਸਾ , ਪਵਨ ਕੁਮਾਰ ਹੋਸੀ , ਬਲਜਿੰਦਰ ਈਲਵਾਲ , ਸਰਬਜੀਤ ਸੰਗਰੂਰਵੀ , ਕਾ. ਸੁਖਦੇਵ ਸ਼ਰਮਾ , ਕੁਲਵਿੰਦਰ ਬੰਟੀ , ਸੁਖਵਿੰਦਰ ਸਿੰਘ ਲੋਟੇ , ਸੁਰਜੀਤ ਸਿੰਘ ਮੌਜੀ , ਪ੍ਰਿਤਪਾਲ ਈਸੜਾ , ਸੰਜੇ ਲਹਿਰੀ , ਅਮਰਜੀਤ ਸਿੰਘ ਅਮਨ , ਗਾਇਕ ਗੁਰਦਰਸ਼ਨ ਧੂਰੀ , ਬੀਬਾ ਹਰਮਨ , ਮੁਸਕਾਨ ਧੂਰੀ , ਡਾ. ਪਰਮਜੀਤ ਦਰਦੀ , ਸੁਰਜੀਤ ਸਿੰਘ ਰਾਜੋਮਾਜਰਾ ਅਤੇ ਕੁਲਜੀਤ ਧਵਨ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਦਸ਼ਮੇਸ਼ ਕਲੱਬ ਗ੍ਰੀਨ ਐਵੇਨਿਊ ਨੇ ਬੂਟੇ ਲਗਾਏ
Next articleਤੱਪੜਾਂ ਤੋਂ ਟੱਚ ਪੈਨਲ ਤੱਕ ਦਾ ਸਫਰ