ਚੰਨਾ ਵੇ ਪੇਕੇ ਜਾ ਲੈਣ ਦੇ

ਨਿਰਮਲ ਕੌਰ ਕੋਟਲਾ 
(ਸਮਾਜ ਵੀਕਲੀ) 
ਚੰਨਾ ਵੇ ਪੇਕੇ ਜਾ ਲੈਣ ਦੇ।
ਆਇਆ ਸਾਉਣ ਦਾ ਮਹੀਨਾ,
ਤੀਆਂ ਲਾਉਣ ਦਾ ਮਹੀਨਾ,
ਖੁਸ਼ੀਆਂ ਮਨਾਉਣ ਦਾ ਮਹੀਨਾ,
ਪਲ ਦੋ ਪਲ ਖੇਡ ਲੈਣ ਦੇ।
ਚੰਨਾ ਵੇ ਪੇਕੇ  ਜਾ ਲੈਣ ਦੇ।

ਚਿੱਤ ਕਰੇ ਉੱਚੀ ਪੀਂਘ ਮੈ ਚੜਾਵਾਂ,
ਪੈਰ ਟੀਸੀ ਵਾਲੇ ਪੱਤਿਆਂ ਨੂੰ ਲਾਵਾਂ,
ਗੋਟੇ ਵਾਲੀ ਚੁੰਨੀ ਚੰਨਾ ਲਹਿਰਾਵਾਂ,
ਜਿੰਦਗੀ ਦੇ ਦੋ ਪਲ ਜੀ ਲੈਣ ਦੇ,
ਚੰਨਾ ਵੇ ਪੇਕੇ ਜਾ ਲੈਣ ਦੇ।

ਸਾਉਣ ਮਹੀਨੇ ਮੋਰ ਪੈਲਾਂ ਪਾਉਂਦੇ।
ਫੁੱਲ ਫੱਲ ਰੁੱਖ ਪੱਤੇ ਖੁਸ਼ੀਆਂ ਮਨਾਉਂਦੇ,
ਸਾਰੇ ਜੀਵ ਜੰਤੂ ਮਿੱਠਾ ਰਾਗ ਸੁਣਾਉਂਦੇ,
ਕੋਈ ਮਿੱਠਾ ਜਿਹਾ ਗੀਤ ਗਾ ਲੈਣ ਦੇ।
ਚੰਨਾ ਵੇ ਮੈਨੂੰ ਪੇਕੇ ਜਾ ਲੈਣ ਦੇ।

ਕਰਾਂ ਤੇਰੇ ਹਾੜੇ! ਮਿੰਨਤਾਂ ਮੈਂ ਕਰਾਂ ਵੇ,
ਘੂਰ ਤੇਰੀ ਚੰਨਾ ਹਰ ਪਲ ਜ਼ਰਾਂ ਵੇ,
ਅਮੜੀ ਦੇ ਬਾਝੋਂ ਪਲ ਪਲ ਮੈ ਮਰਾਂ ਵੇ,
ਠੰਡ ਅਮੜੀ ਦੀ ਸੀਨੇ ਪਾ ਲੈਣ ਦੇ।
ਚੰਨਾ ਵੇ ਪੇਕੇ ਜਾ ਲੈਣ ਦੇ।

ਸਾਉਣ  ਦੀਆਂ ਲੱਗੀਆ ਝੜੀਆਂ,
ਮੈਂ ਕਦੋਂ ਦੀ ਦਰ ਤੇਰੇ ਤੇ ਖੜੀ ਆ,
ਪੇਕੇ ਜਾਣ ਦੀ ਕਾਹਲ ਵੀ ਬੜੀ ਆ,
ਨਿਰਮਲ ਨੂੰ ਚਾਅ ਪੁਗਾਅ ਲੈਣਦੇ।
ਚੰਨਾ ਵੇ ਪੇਕੇ ਜਾ ਲੈਣ ਦੇ।
ਚੰਨਾ ਵੇ ਪੇਕੇ ਜਾ ਲੈਣ ਦੇ।
ਚੰਨਾ ਵੇ ਪੇਕੇ ਜਾ ਲੈਣ ਦੇ ।

ਨਿਰਮਲ ਕੌਰ ਕੋਟਲਾ 

Previous articleਸਿਸਕਦੇ ਹਰਫ਼ ਚ ਦਰਜ ਹੈ
Next articleਬੁੱਧ ਚਿੰਤਨ/ ਬੁੱਧ ਸਿੰਘ ਨੀਲੋਂ