ਤੀਆਂ ਦਾ ਸੱਚ / ਇਲਤੀ ਨਾਮਾ !

ਮੇਲਾ ਤੀਆਂ ਦਾ, ਧੀਆਂ ਤੁਰ ਗਈਆਂ ਪ੍ਰਦੇਸ਼!

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ) ਕੁਲਦੀਪ ਮਾਣਕ ਦਾ ਇਹ ਗੀਤ ਚੇਤੇ ਆ ਗਿਆ ਹੈ।ਜੈਤੋਂ ਦੀ ਮਸ਼ਹੂਰ ਮੰਡੀ ਤੇ ਤੀਵੀਂਆਂ ਵਿਕਣ ਲਈ ਆਈਆਂ। ਤੀਵੀਆਂ ਦੀ ਮੰਡੀ ਤੋਂ ਤੀਆਂ ਦਾ ਤਿਉਹਾਰ ਤੱਕ ਦਾ ਸਫਰ ਹੁਣ,ਫੈਸ਼ਨ ਸ਼ੋਅ, ਮਿਸ ਪੰਜਾਬਣ, ਮਿਸ ਦੁਆਬਣ, ਮਿਸ ਇੰਡੀਆ ਤੋਂ ਵਰਲਡ ਪੰਜਾਬਣ ਤੱਕ ਪੁੱਜਾ ਗਿਆ ਹੈ। ਇਸ ਸਫਰ ਦੇ ਅੰਦਰ ਲੁਕਿਆ ਹੋਇਆ ਹੈ ਉਹ ਦਰਦ ਹੈ।ਜਿਸ ਨੂੰ ਬਹੁ ਗਿਣਤੀ ਧੀਆਂ ਭੈਣਾਂ ਨਹੀਂ ਜਾਣਦੀਆਂ ਕਿ ਇਸ ਦੇ ਅਸਲੀ ਕਹਾਣੀ ਕੀ ਐ ? ਇਤਿਹਾਸ ਮੁਤਾਬਕ ਮੁਗਲ ਸਾਮਰਾਜ ਸਮੇਂ ਤੀਵੀਆਂ ਦੀ ਮੰਡੀ ਲੱਗਦੀ ਹੁੰਦੀ ਸੀ। ਮੁਗਲ ਫੌਜਾਂ ਵੱਖੋ ਵੱਖ ਖੇਤਰਾਂ ਵਿੱਚ ਹਮਲੇ ਕਰਕੇ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਸਨ। ਫੇਰ ਉਹਨਾਂ ਨੂੰ ਹਾਰ ਸ਼ਿੰਗਾਰ ਕੇ ਮੰਡੀ ਵਿੱਚ ਪੇਸ਼ ਕੀਤਾ ਜਾਂਦਾ ਸੀ। ਉੱਥੇ ਧਨਾਡ ਬੰਦੇ ਉਹਨਾਂ ਨੂੰ ਖਰੀਦ ਕੇ ਲੈ ਜਾਂਦੇ ਸਨ। ਜਦੋਂ ਇਸ ਗੱਲ ਦਾ ਪਤਾ ਸਿੱਖ ਕੌਮ ਦੇ ਜਥੇਦਾਰਾਂ ਪਤਾ ਲੱਗਿਆ। ਉਹਨਾਂ ਵਿੱਚ ਜਥੇਦਾਰ ਹਰੀ ਸਿੰਘ ਨਲੂਆ ਵਰਗੇ ਹੋਰ ਜਥੇਦਾਰ ਸਨ, ਜਿਹਨਾਂ ਨੇ ਅਫਗਾਨਿਸਤਾਨ ਦੀਆਂ ਮੰਡੀਆਂ ਉੱਪਰ ਹਮਲਾ ਕਰਕੇ ਉਹਨਾਂ ਧੀਆਂ ਭੈਣਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਬਾ ਇੱਜਤ ਪੁੱਜਦਾ ਕਰਦੇ ਸਨ । ਇਹ ਮੁਗਲ ਭਾਰਤ ਦੇ ਵਿੱਚੋਂ ਇਹ ਕੁੜੀਆਂ ਚੁੱਕ ਕੇ ਲੈ ਜਾਂਦੇ ਸਨ। ਹੁਣ ਸਮਾਂ ਬਦਲ ਗਿਆ ਹੈ, ਹੁਣ ਬਾਹਰਲੇ ਮੁਲਕਾਂ ਦੇ ਹਾਕਮ ਭਾਰਤ ਦੇ ਉਪਰ ਹਮਲਾ ਨਹੀਂ ਕਰਦੇ ਸਗੋਂ ਇਥੋਂ ਦੇ ਪੈਸੇ ਦੇ ਭੁੱਖੇ ਲੋਕਾਂ ਨੂੰ ਮੂਹਰੇ ਲਾ ਕੇ ਇਹੋ ਜਿਹੇ ਫੈਸ਼ਨ ਸ਼ੋਅ ਕਰਵਾਉਂਦੇ ਰਹਿੰਦੇ ਹਨ। ਇਹ ਫੈਸ਼ਨ ਸ਼ੋਅ ਦੇ ਮਗਰ ਉਹਨਾਂ ਦਾ ਮਕਸਦ ਮੁਨਾਫਾ ਕਮਾਉਣਾ ਹੁੰਦਾ ਹੈ।
====
ਜਿਉਣੇ ਮੌੜ ਨੇ ਲੁੱਟ ਲੀਆਂ
ਤੀਆਂ ਲੌਗੋਂਵਾਲ ਦੀਆਂ ।
ਪਰ ਹੁਣ ਸਭ ਕੁੱਝ ਆਪੇ ਹੀ ਹੋ ਰਿਹਾ ਹੈ । ਧੀਆਂ ਭੈਣਾਂ ਖੁਦ ਹੀ ਇਹਨਾਂ ਦੇ ਜਾਲ ਵਿਚ ਫਸ ਰਹੀਆਂ ਹਨ । ਪੰਜਾਬੀ ਦੇ ਇਕ ਚੈਨਲ ਦਾ ਵੀ ਰੌਲਾ ਪੈ ਗਿਆ ਸੀ । ਜਿਸ ਦੇ ਵਿੱਚ ਇਕ ਯੂਨੀਵਰਸਿਟੀ ਦੀ ਪ੍ਰੋਫੈਸਰਨੀ ਦਾ ਨਾਮ ਬੋਲਦਾ ਸੀ। ਉਦੋਂ ਦੀ ਸਰਕਾਰ ਨੇ ਇਹ ਮਾਮਲਾ ਦਬਾਅ ਲਿਆ ਸੀ। ਕਿਉਂਕਿ ਉਹਨਾਂ ਦਾ ਘਰਦਾ6 ਚੈਨਲ ਸੀ। ਲੋਕ ਕਵੀ ਕੁਲਵੰਤ ਨੀਲੋਂ ਦਾ ਇਹ ਸ਼ੇਅਰ ਯਾਦ ਆਇਆ ਹੈ ।
ਬੜੇ ਬੜੇ ਲੁੱਕ ਜਾਣ ਸਕੈਂਡਲ
ਨੀਲੋਂ ਦਾ ਕੁੱਝ ਨਾ ਲੁੱਕਦਾ,
ਇਸਦੀ ਲੱਗ ਮਾਤਰ ਦੀ ਗਲਤੀ
ਪੁੱਜ ਜਾਂਦੀ ਹੈ ਅਖਬਾਰਾਂ ਤੱਕ।
===
ਇਹ ਸਭ ਕੁੱਝ ਸਾਡੇ ਸਮਿਆਂ ਦੇ ਵਿੱਚ ਹੋ ਰਿਹਾ ਹੈ । ਹੁਣ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ । ਵਿਦੇਸ਼ਾਂ ਵਿੱਚ ਪੰਜਾਬੀ ਸਭਿਆਚਾਰ ਦੀਆਂ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਵਲੋਂ ਇਹੋ ਜਿਹੇ ਤੀਆਂ ਦੇ ਮੇਲੇ ਕਰਵਾਉਂਦੀਆਂ ਹਨ । ਇਹਨਾਂ ਨੂੰ ਦੇਖਣ ਵਪਾਰੀ ਅਤੇ ਪੁਜਾਰੀ ਆਉਂਦੇ ਹਨ ।
===
ਹੁਣ ਆਪਾਂ ਪਿੰਡ ਦੀ ਗੱਲ ਕਰਦੇ ਹਾਂ । ਗੁਲਸ਼ਨ ਕੋਮਲ ਦਾ ਗੀਤ ਕੰਨੀ ਪਿਆ ਹੈ ।
ਮਰਦੀ ਨੇ ਅੱਕ ਚੱਬਿਆ
ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ !
==
ਕਿਸੇ ਫੌਜੀ ਦੇ ਬਾਪੂ ਨੇ ਪੁੱਤ ਨੂੰ ਖਤ ਲਿਖਿਆ
“ਪੁੱਤ ਆਪਣੀ ਕੰਧ ਬਾਹਰ ਨੂੰ ਡਿੱਗਦੀ ਆ ; ਤੇਰਾ ਬਾਪੂ ਕੀ ਕਰੇ ?
ਪੁੱਤ ਨੇ ਟੈਲੀਗ੍ਰਾਮ ਕਰ ਦਿੱਤੀ ।
“ਅੰਦਰ ਹੀ ਸਿੱਟ ਲੋ
ਨਹੀਂ ਲੋਕ ਇੱਟਾਂ ਤੇ ਗਾਰਾ ਵੀ ਲੈ ਜਾਣ ਗੇ !”
##
ਗੱਲਾਂ ਬਹੁਤ ਹਨ
ਸਾਉਣ ਦਾ ਮਹੀਨਾ ਹੈ
ਤੀਆਂ ਲੱਗ ਰਹੀਆਂ ਹਨ
##
ਇੱਕ ਨਵੀਂ ਵਿਆਹੀ ਨੇ ਆਪਣੀ ਸੱਸ ਪੁੱਛਿਆ;
” ਬੇ ਜੀ ਮੇਰਾ ਪਤੀ ਕੌਣ ਹੈ ? ”
( ਨੂੰਹ ਸੀ ਪਹਿਲਾਂ ਪੰਜਾਬ ਕਾਂਗਰਸ ਤੇ ਬਾਦਲ ਦਲ ਤੇ ਹੁਣ ਆਪ ਦਲ ਦੀ)
ਤਾਂ ਸੱਸ ਨੇ ਜਵਾਬ ਦਿੱਤਾ “ਪੁੱਤ ਮੈਨੂੰ ਤਾ ਅੱਜ ਤੱਕ ਆਪਣੇ ਪਤੀ ਦਾ ਪਤਾ ਨਹੀਂ ਲੱਗਿਆ ਕਿ ਕੌਣ ਸੀ ? ਤੈਨੂੰ ਚਹੁੰ ਮਹੀਨੇ ਕਿਵੇਂ ਪਤਾ ਲੱਗ ਜੂ ! ਭਾਈ ਤੇਰੇ ਬਾਪੂ ਹੋਰੀ ਪੌਣੀ ਦਰਜਨ ਭਾਈ ਸੀ, ਮੈਂ ਤਾਂ ਚੁੱਲੇ ਟੱਬਰ ਦੀਆਂ ਰੋਟੀਆਂ ਪਕਾਉਦੀ ਬੁੜੀ ਹੋ ਗਈ ਤੇ ਸਾਰਾ ਟੱਬਰ ਪੜ੍ਹਾਇਆ ਤੇ ਵਿਆਹਿਆ, ਤੂੰ ਕੱਲ੍ਹ ਆ ਕੇ ਪੁੱਛਿਆ ਲਿਆ ਕਿ ਮੇਰਾ ਪਤੀ ਕੌਣ ਹੈ ?” ਸ਼ਾਬਸ਼ੇ ਪੁੱਤ ਸਬਰ ਰੱਖ !”
ਤੇਰੀ ਵੀ ਹਾਲਤ ਹੁਣ ਪੰਜਾਬ ਵਰਗੀ ਬਣ ਗਈ । ਜਿਸਦਾ ਕੋਈ ਵਾਲੀ ਵਾਰਿਸ ਨਹੀਂ, ਸਾਰੇ ਧੁਸ ਦੇਈ ਆਉਦੇ ਆ, ਕੋਈ ਰੋਕ ਟੋਕ ਨਹੀਂ । ਤੇਰੇ ਦਿਉਰਾਂ ਜੇਠਾਂ ਨੇ ਜ਼ਮੀਨਾਂ ਦੇ ਪਲਾਟ ਕੱਟ ਕੱਟ ਵੇਚ ਦਿੱਤੇ ਤੇ ਆਪ ਚਿੱਟਾ ਪੀ ਕੇ ਮਰ ਗਏ ਤੇ ਤੇਰੀਆਂ ਦਰਾਣੀਆਂ ਜੇਠਾਣੀਆਂ ਹੁਣ ਰੋਟੀਆਂ ਨੂੰ ਵਿਲਕਦੀਆਂ ਫਿਰਦੀਆਂ ਨੇ।
ਜਿਵੇਂ ਮਾਣਕ ਗਾਉਂਦਾ ਹੁੰਦਾ ਸੀ।
“ਆ ਲੈ ਸਾਂਭ ਨੀ ਸੈਦੇ ਦੀਏ ਨਾਰੇ ਸਾਥੋ ਨੀ ਮੱਝਾਂ ਚਾਰ ਹੁੰਦੀਆਂ !”
ਤੇਰੇ ਘਰ ਵਾਲੇ ਵਿੱਚ ਸਤ ਨੀ ਰਿਹਾ, ਉਹ ਤਾਂ ਹੁਣ ਨਾਮ ਈ ਦਾ ਹੀ ਬੰਦਾ ਹੈ।
ਗਧਾ ਆਦਮੀ ਨੂੰ ਕਹਿੰਦੇ ਹੁੰਦਾ ਆ। “ਬੰਦਾ ਬਣ ਬੰਦਾ !”
ਪਤਾ ਨਹੀਂ ਜਿੱਦਣ ਦਾ ਆ ਦੂਜਾ ਵਿਆਹ ਕਰਵਾਇਆ ਆਪਣੇ ਮਾਸਟਰ ਬਾਪ ਨੂੰ ਹੀ ਭੁੱਲ ਗਿਆ । ਮੈਨੂੰ ਤਾਂ ਬੜੀ ਸ਼ਰਮ ਆਈ ਨੰਦਾ ਵੇਲੇ…ਉਹ ਕਾਲਾ ਜਿਹਾ ਭਈਆ ਜਦ ਬਾਪ ਬਣਾਇਆ !”6*
ਪੁੱਤ ਹੁਣ ਤੂੰ ਸੋਚ ਕਿ ਰਹਿਣਾ ਕੀਹਦੇ ਨਾਲ ਹੈ ?
ਇੱਕ ਦੀ ਬਣ ਜਾ….ਤੈਨੂੰ ਵਿਆਹ ਵੇਲੇ ਦੇਖਿਆ ਸੀ ਕਿ ਤੂੰ ਵਿਗੜੇ ਘਰ ਨੂੰ ਸੰਬਾਲ ਸਕਦੀ ਹੈ
ਪਹਿਲਾਂ ਤੇਰਾ ਜੇਠ ਕੈਪਟਨ ਤਾਂ ਸਾਰੀ ਉਮਰ ਆਪਣੀ ਛੱਡਕੇ ਮਰਾਸਣ ਦੇ ਨਾਲ ਹੀ ਰਿਹਾ ਤੇ ਘਰ ਬਾਰ ਤਬਾਹ ਕਰ ਗਿਆ। ਤੇਰੇ ਆਲੇ ਨੂੰ ਲੋਕਾਂ ਚੁਣਿਆ ਸੀ…ਤੇ ਹੁਣ ਉਹ ਨੂੰ ਪਾਸੇ ਕਰਕੇ ਆ ਖੁਸਰੇ ਦੀ ਅੱਡੀ ਮੂੰਹੇ9 ਕਹਿੰਦਾ ਮੈਂ ਹੀ ਮੈਂ ਆ ! ਆ ਦੂਆ ਕਾਲਾ ਚਿੜਾ ਜਿਹਾ ਕਹਿੰਦਾ ਮਸਾਂ ਮੌਕਾ ਮਿਲਿਆ, ਦੋਵੇਂ ਹੱਥਾਂ ਨਾਲ ਲੁੱਟੋ
ਪਰ ਮੈਂ ਨਹੀਂ ਇਹਨਾਂ ਦੀ ਚੱਲਣ ਦੇਣੀ,ੜਘਰ ਨਹੀਂ ਵੜਨ ਦੇਣੇ, ਆਉਣ ਦੇ ਕਲਮੂੰਹੇ ਨੂੰ ਕਦੇ ਪਿੰਡ ਨਾ ਜੁੱਤੀਆਂ ਮਾਰੀਆ ਮੈਨੂੰ ਪੰਜਾਬ ਕੁਰ ਨਾ ਕਹੀ ?
ਤੂੰ ਪੰਜਾਬੋ ਗਿੱਧੇ ਵਿੱਚ ਨੱਚਦੀ ਹੀ ਦੇਖੀ ਹੈ ਤੈ ਬੋਲੀ ਸੁਣੀ ਹੋਣੀ
ਧੰਨ ਕੁਰ ਦੌਧਰ ਦੀ ਜੀਹਨੇ ਹੱਥ ਜੋੜ ਕੇ ਗੰਡਾਸੀ ਮਾਰੀ ਸੀ, ਲਾਰਡ ਮਾਉਂਟ ਵੈਟਨ ਵਲੈਤ ਜਾ ਲੁਕਿਆ ਸੀ ।
ਹੁਣ ਦੇਖੀ ਬੁੜਕਦੀ ਪੰਜਾਬ ਕੁਰ ਦੀ ਡਾਂਗ ?
ਬਾਬਾ ਵਿਸਾਖਾ ਸਿਓ ਕਹਿੰਦਾ
ਆ ਜੋ ਜੀਹਨੇ ਨੱਚਣਾ ਖੰਡੇ ਦੀ ਧਾਰ ‘ਤੇ
ਬਾਬਾ ਕਹਿੰਦਾ ਹੁਣ ਭਾਈ ਕਿਥੇ ਨੱਚ ਹੁੰਦਾ ਹੈ
ਸਿਰੀ ਸਾਹਿਬ ਵੀ ਹੁਣ ਝੱਗੇ ਥੱਲੇ ਕਰ ਲੀ
ਅਸੀਂ ਨਾ ਗੁਰੂ ਨਾਨਕ ਜੀ ਦੀ ਮੰਨੀ
ਨਾ ਗੁਰੂ ਗੋਬਿੰਦ ਸਿੰਘ ਜੀ
ਨਾ ਅਸੀਂ ਲਿਖਣ ਜੋਗੇ ਰਹੇ, ਨਾ ਲੜਨ ਜੋਗੇ ਰਹੇ !
ਅਸੀਂ ਤਾਂ ਕੋਈ ਬਾਬਾ ਬੰਦਾ ਸਿੰਘ ਬਹਾਦਰ ਉਡੀਕ ਰਹੇ ਹਾਂ !
ਧੂੜ ਉਡ ਰਹੀ ਹੈ..
ਤੂਫਾਨ ਆ ਰਿਹਾ ਹੈ
ਪੰਜਾਬ ਸਿਉ ਤੇ ਪੰਜਾਬ ਕੁਰ ਹੁਣ ਆਪ ਉਠਿਆ ਹੈ !
ਬਾਕੀ ਵਾਹਿਗੁਰੂ ਦੀ ਮਰਜ਼ੀ ਆ
####
ਇਲਤੀ ਬਾਬਾ ਕਰੇ ਕਲੋਲ
ਮੈਂ ਤਾਂ ਬੋਲਦਾ ਹੁਣ ਤੂੰ ਵੀ ਬੋਲ।
###
*ਇੱਕ ਇਹ ਵੀ ਸੱਚ ਐ !*9

ਤੀਆਂ ਦਾ ਤਿਉਹਾਰ ਅੱਜ-ਕੱਲ੍ਹ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਸਕੂਲਾਂ, ਕਾਲਜਾਂ, ਯੁਨੀਵਰਸਿਟੀਆ ਤੇ ਪੂਰੇ ਵਿਸ਼ਵ ਪੱਧਰ ਤੇ ਤੀਆਂ ਦੇ ਫਸਟੀਏਬਲ ਹੁੰਦੇ ਹਨ। ਤੀਆਂ ਦੇ ਥਾਂ-ਥਾਂ ਮੇਲੇ ਵੀ ਲੱਗਦੇ ਹਨ, ਜਿਸ ਵਿੱਚ ਕੁੜੀਆਂ ਸੱਜ ਧਜ ਕੇ ਆਉਂਦੀਆਂ ਹਨ ਤੇ ਨੱਚਦੀਆਂ, ਗਾਉਂਦੀਆਂ ਤੇ ਗਿੱਧਾ ਪਾਉਂਦੀਆਂ ਹਨ। ਪਰ ਤੀਆਂ ਦਾ ਅਸਲ ਸੱਚ ਬਹੁਤ ਘੱਟ ਲੋਕ ਜਾਣਦੇ ਹੋਣਗੇ।ਉਸ ਸਮੇਂ ਤੀਆਂ ਸ਼ਬਦ ਕੁੜੀਆਂ ਲਈ ਹੀ ਵਰਤਿਆ ਜਾਦਾਂ ਸੀ ਭਾਵ ਤੀਆਂ ਕੁੜੀਆਂ ਨੂੰ ਹੀ ਕਿਹਾ ਜਾਂਦਾ ਸੀ। ਕਈ ਵਿਦਵਾਨਾਂ ਤੇ ਇਤਿਹਾਕਾਰਾਂ ਦੇ ਅਨੁਸਾਰ ਪੰਜਾਬ ਵਿੱਚ ਤੀਆਂ ਨੂੰ ਔਰਗਜ਼ੇਬ ਨੇ ਸ਼ੁਰੂ ਕੀਤਾ ਸੀ। ਇਹ ਸਾਉਣ ਦੇ ਮਹੀਨੇ ਵਿੱਚ ਸ਼ੁਰੂ ਹੋਈਆ ਸੀ, ਬਾਦਸ਼ਾਹਾਂ ਵੱਲੋਂ ਪਿੰਡਾਂ ਦੀਆਂ ਕੁੜੀਆਂ,ਬਹੂਆਂ ਨੂੰ ਇੱਕਠਾ ਕਰਨ ਲਈ ਪਿੰਡ ਵਿੱਚ ਢੋਡੋਰਾ ਫੇਰਿਆ ਜਾਦਾ ਸੀ, ਤੇ ਕੁੜੀਆਂ,ਬਹੂਆਂ ਨੂੰ ਸੱਜ ਧੱਜ ਕੇ ਆਉਂਣ ਲਈ ਕਿਹਾ ਜਾਂਦਾ ਸੀ ਤਾਂ ਕਿ ਉਹ ਦੁਹਲਨ ਦੀ ਤਰ੍ਹਾਂ ਲੱਗਣ। ਜੋ ਕੁੜੀ ਜਾਂ ਬਹੂ ਨਾ ਆਉਂਦੀ ਤਾਂ ਉਸ ਨੂੰ ਨੰਗਾਂ ਕਰਕੇ ਨੱਚਾਇਆ ਜਾਂਦਾ ਤੇ ਜਲੀਲ ਕੀਤਾਂ ਜਾਦਾ ਸੀ, ਇਸ ਤਰ੍ਹਾਂ ਮਜ਼ਬੂਰਨ ਕੁੜੀਆਂ ਨੂੰ ਸੱਜ ਧੱਜ ਕੇ ਹਾਰ-ਸਿੰਗਾਰ ਕਰ ਕੇ ਇੱਕਠੇ ਹੋਣਾ ਪੈਦਾ। ਇਹ ਇੱਕ ਤਰ੍ਹਾਂ ਦੀ ਕੁੜੀਆਂ ਬਹੂਆਂ ਦੀ ਇੱਕ ਮੰਡੀ ਲਾਈ ਜਾਂਦੀ ਸੀ। ਜਿਸ ਵਿੱਚ ਬਦਸਾਹ, ਵਜ਼ੀਰ,ਮੰਤਰੀ ਉੱਥੇ ਆਉਂਦੇ ਸਨ, ਕੁੜੀਆਂ ਉਹਨਾਂ ਸਾਹਮਣੇ ਨੱਚਦੀਆਂ, ਗਾਉਂਦੀਆਂ, ਉਹਨਾਂ ਦਾ ਮਨੋਰੰਜਨ ਕਰਦੀਆਂ ਸੀ ਅਤੇ ਬਾਦਸ਼ਾਹ ਸਭ ਕੁੜੀਆਂ ਨੂੰ ਚੰਗੀ ਤਰ੍ਹਾਂ ਦੇ ਦੇਖਦਾ ਸੀ। ਫੇਰ ਇਹਨਾਂ ਕੁੜੀਆਂ ਵਿੱਚੋਂ ਜੋ ਉਸ ਨੂੰ ਸੋਹਣੀ ਜਾਂ ਪੰਸਦ ਆ ਜਾਂਦੀ ਤਾਂ ਉਹ ਉਸਨੂੰ ਚੱਕ ਕੇ ਨਾਲ ਲੈ ਜਾਂਦੇ ਸੀ ਤੇ ਫਿਰ ਉਹਨਾਂ ਕੁੜੀਆਂ ਦੀ ਇਜ਼ਤ ਲੁੱਟਦੇ ਉਹਨਾਂ ਨੂੰ ਆਪਦੀ ਹਵਸ਼ ਦਾ ਸ਼ਿਕਾਰ ਬਣਾ ਕੇ ਛੱਡ ਦਿੰਦੇ ਸੀ, ਕਈਆਂ ਨੂੰ ਤਾਂ ਮਹਿਲਾਂ ਵਿੱਚ ਹੀ ਵੇਸਵਾ ਦੀ ਤਰ੍ਹਾਂ ਸਾਰੀ ਜਿੰਦਗੀ ਰਹਿਣਾ ਪੈਦਾ ਸੀ, ਇੱਥੋਂ ਤੱਕ ਸੈਨਿਕ ਅਤੇ ਹੋਰ ਕਰਮਚਾਰੀ ਵੀ ਕੁੜੀਆਂ ਨਾਲ ਇੰਝ ਕਰਦੇ ਸੀ। ਉਹ ਤੀਆਂ ਦੇ ਦਾ ਪੂਰਾ ਫ਼ਾਇਦਾ ਉਠਾਉਂਦੇ ਸੀ। ਹੌਲੀ-ਹੌਲੀ ਇਹ ਰੀਤ ਬਣ ਗਿਆ ਤੇ ਇਸ ਤਰ੍ਹਾਂ ਇਹ ਬਹੁਤ ਵੱਡਾ ਤਿਉਹਾਰ ਬਣ ਗਿਆ। ਅੱਜ ਕੱਲ੍ਹ ਇਸਦੇ ਮੇਲੇ ਲੱਗਦੇ ਹਨ। ਜਦੋਂ ਕਿ ਇਹ ਸਾਨੂੰ ਜ਼ਲੀਲ ਤੇ ਸ਼ਰਮਨਾਕ ਕਰਨ ਵਾਲਾ ਕਾਰਨਾਮਾ ਸੀ ਤੇ ਅਸੀਂ ਅੱਜ ਇਸ ਨੂੰ ਤਿਉਹਾਰਾਂ, ਮੇਲਿਆਂ,ਪ੍ਰੋਰਗਾਮਾਂ ਦਾ ਰੂਪ ਦੇ ਰਹੇ ਹਾਂ ਇਹ ਲਈ ਬੜੀ ਸ਼ਰਮਸਾਰ ਗੱਲ ਹੈ। ਉਸ ਸਮੇਂ ਤੀਆਂ ਲਾਉਣਾ ਦੇਸ਼ ਦੀ ਗੁਲ਼ਾਮੀ ਤੇ ਕੁੜੀਆਂ ਮਜ਼ਬੂਰੀ ਸੀ, ਉਹਨਾਂ ਨੂੰ ਅਜਿਹਾ ਕਰਨ ਲਈ ਬਹੁਤ ਕੁਝ ਸਹਿਣਾ ਪੈਂਦਾ ਸੀ, ਇੱਥੋਂ ਤੱਕ ਕਿ ਆਪਣੀ ਜਾਨ ਵੀ ਗਵਾਉਣੀ ਪੈਂਦੀ ਸੀ। ਪਰ ਅੱਜ ਤੀਆਂ ਲਾਉਣਾ ਕੁੜੀਆਂ ਆਪਣਾ ਮਾਣ ਸਮਝਦੀਆਂ ਨੇ ਜਿਵੇਂ ਕਿ ਇਹ ਉਹਨਾਂ ਦੀ ਬਹਾਦਰੀ ਹੋਵੇ। ਇਸ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਂਝ ਅਜ਼ਾਦ ਹੋ ਗਏ ਹਾਂ ਪਰ ਮਾਨਸਿਕ ਗੁਲ਼ਾਮੀ ਚੌਂ ਅੱਜ ਤੱਕ ਨਹੀਂ ਨਿਕਲੇ। ਅਸੀਂ ਆਪਣਾ ਇਤਿਹਾਸ ਨਹੀਂ ਫੋਰੋਲਦੇ ਜਿਵੇਂ ਕੋਈ ਰੀਤ-ਰਿਵਾਜ਼ ਜਾ ਤਿਉਹਾਰ ਹੈ ਉਸ ਨੂੰ ਉਵੇਂ ਹੀ ਮੰਨਦੇ ਆ ਰਹੇ ਹਾਂ। ਚਲੋਂ ਪਹਿਲਾਂ ਤਾਂ ਜ਼ਿਆਦਾ ਅਨਪੜ੍ਹ ਸੀ ਹੁਣ ਤਾਂ ਅਸੀਂ ਬਹੁਤ ਪੜ੍ਹੇ-ਲਿਖੇ ਹੋ ਗਏ। ਅਫ਼ਸ਼ੋਸ਼ ਕਿ ਅਸੀਂ ਹੁਣ ਵੀ ਆਪਣੇ ਇਤਿਹਾਸ ਨੂੰ ਨਹੀਂ ਫਰੋਲਦੇ, ਨਹੀਂ ਪੜਦੇ, ਨਹੀਂ ਸਮਝਦੇ। ਸੌ ਸਾਨੂੰ ਲੋੜ ਹੈ ਆਪਣੇ ਇਤਿਹਾਸ ਨੂੰ ਫਰੋਲਣ ਦੀ, ਪੜਨ ਦੀ, ਸਮਝਣ ਦੀ। ਸਾਨੂੰ ਲੋੜ ਹੈ ਸਮੇਂ ਨੂੰ ਬਦਲਣ ਦੀ ਤੇ ਸੱਚ ਉਤੇ ਚੱਲਣ ਦੀ। ਪਰ ਅਸੀਂ ਤਾਂ ਖੁਦ ਧੀਆਂ ਪੁੱਤਰਾਂ ਦੇ ਵਪਾਰੀ ਬਣ ਗਏ ਹਾਂ। ਕਿਸੇ ਨੂੰ ਕੀ ਸਮਝਦੇ ਹਾਂ?

ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਨਹਿਰ ਕਿਨਾਰੇ ਨੀਲੋਂ, ਲੁਧਿਆਣਾ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜੇ.ਐਸ.ਐਸ.ਆਸ਼ਾ ਕਿਰਨ ਸਕੂਲ ਵਿੱਚ ਵਣ-ਮਹਾਂਉਤਸਵ ਮਨਾਇਆ ਗਿਆ
Next articleਰਿਸ਼ਤਿਆਂ ਦਾ ਬਜ਼ਾਰ