ਜੇ.ਐਸ.ਐਸ.ਆਸ਼ਾ ਕਿਰਨ ਸਕੂਲ ਵਿੱਚ ਵਣ-ਮਹਾਂਉਤਸਵ ਮਨਾਇਆ ਗਿਆ

ਸਕੂਲ ਵਿੱਚ ਬੂਟੇ ਲਗਾਉਣ ਸਮੇਂ ਪਰਮਜੀਤ ਸਿੰਘ ਸੱਚਦੇਵਾ ਤੇ ਹੋਰ ਕਮੇਟੀ ਮੈਂਬਰ। ਫੋਟੋ : ਤਰਸੇਮ ਦੀਵਾਨਾ

ਆਉਣ ਵਾਲੀਆਂ ਪੀੜ੍ਹੀਆਂ ਲਈ ਹਵਾ-ਪਾਣੀ ਸੰਭਾਲਣਾ ਸਾਡੀ ਜ਼ਿੰਮੇਵਾਰੀ : ਪਰਮਜੀਤ  ਸੱਚਦੇਵਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਵਣ ਮਹਾਂਉਤਸਵ ਮਨਾਇਆ ਗਿਆ ਤੇ ਇਸ ਦੌਰਾਨ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ ਵੱਲੋਂ ਸਕੂਲ ਵਿੱਚ ਲਗਾਉਣ ਲਈ ਫਲਦਾਰ ਤੇ ਛਾਂਦਾਰ ਬੂਟੇ ਲਿਆਂਦੇ ਗਏ, ਸਕੂਲ ਵਿੱਚ ਬੂਟੇ ਲਗਾਉਣ ਸਮੇਂ ਸਕੂਲ ਕਮੇਟੀ ਦੇ ਸਲਾਹਕਾਰ ਸ. ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਸਾਡਾ ਸਭ ਦਾ ਫਰਜ਼ ਬਣਦਾ ਹੈ, ਉਨ੍ਹਾਂ ਕਿਹਾ ਕਿ ਬਰਸਾਤ ਦੇ ਇਸ ਮੌਸਮ ਵਿੱਚ ਲਗਾਏ ਜਾਣ ਵਾਲੇ ਬੂਟੇ ਜ਼ਿਆਦਾਤਰ ਵੱਧਦੇ ਫੁੱਲਦੇ ਹਨ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਹਵਾ ਤੇ ਪਾਣੀ ਸੰਭਾਲਣਾ ਸਾਡਾ ਸਭ ਦਾ ਫਰਜ਼ ਹੈ, ਉਨ੍ਹਾਂ ਕਿਹਾ ਕਿ ਮਨੁੱਖ ਭਾਵੇਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਲੇਕਿਨ ਇਸ ਦੇ ਕੁਝ ਬੁਰੇ ਪ੍ਰਭਾਵ ਸਾਡੇ ਵਾਤਾਵਰਣ ਉੱਪਰ ਵੀ ਪੈ ਰਹੇ ਹਨ ਜਿਸ ਕਾਰਨ ਕੁਦਰਤ ਦਾ ਸੰਤੁਲਨ ਵਿਗੜ ਰਿਹਾ ਹੈ ਤੇ ਇਸ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਬੂਟੇ ਬੇਹੱਦ ਲਾਭਦਾਇਕ ਸਾਬਿਤ ਹੁੰਦੇ ਹਨ। ਇਸ ਮੌਕ ਸੀ.ਏ. ਤਰਨਜੀਤ ਸਿੰਘ ਨੇ ਕਿਹਾ ਕਿ ਬੂਟੇ ਲਗਾਉਣਾ ਤੇ ਉਨ੍ਹਾਂ ਨੂੰ ਸੰਭਾਲਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਤੇ ਇਹ ਬੂਟੇ ਹੀ ਭਵਿੱਖ ਵਿੱਚ ਪ੍ਰਦੂੂਸ਼ਣ ਨੂੰ ਘਟਾਉਣ ਵਿੱਚ ਸਾਡੀ ਮਦਦ ਕਰਨਗੇ। ਇਸ ਮੌਕੇ ਸਕੱਤਰ ਹਰਬੰਸ ਸਿੰਘ, ਕਰਨਲ ਗੁਰਮੀਤ ਸਿੰਘ, ਰਾਮ ਆਸਰਾ, ਹਰਮੇਸ਼ ਤਲਵਾੜ, ਕੋਰਸ-ਕੋਆਰਡੀਨੇਟਰ ਬਰਿੰਦਰ ਕੁਮਾਰ, ਵਾਈਸ ਪਿ੍ਰੰਸੀਪਲ ਇੰਦੂ ਬਾਲਾ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਡਿਪਲੋਮਾ ਸਟੂਡੈਂਟ ਆਦਿ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜੇਕਰ ਬਾਣੀ ਗੁਰੂ ਹੈ ਤਾਂ ਬਾਣੀ ਉਚਾਰਨ ਵਾਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਕਿਉਂ ਨਹੀਂ ਹਨ : ਬੇਗਮਪੁਰਾ ਟਾਇਗਰ ਫੋਰਸ
Next articleਤੀਆਂ ਦਾ ਸੱਚ / ਇਲਤੀ ਨਾਮਾ !