ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਜੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਸਾਹਿਬਾਨ ਜੀ ਨੂੰ ਭਗਤ ਹੀ ਕਹਿਣ ਸੰਬੰਧੀ ਜੋ ਪੱਤਰ ਜਾਰੀ ਕੀਤਾ ਗਿਆ ਹੈ। ਉਸ ਸੰਬੰਧੀ ਵਿਚਾਰ ਕਰਨ ਲਈ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨਵਾਂਸ਼ਹਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆ ਨੇ ਗਰਮਜੋਸ਼ੀ ਨਾਲ ਭਾਗ ਲਿਆ। ਇਸ ਮੌਕੇ ਗਿਆਨੀ ਸੇਵਾ ਸਿੰਘ ਹੈਡ ਗ੍ਰੰਥੀ ਗੁਰੂਘਰ, ਸਾਂਈ ਪੱਪਲ ਸ਼ਾਹ ਜੀ ਪ੍ਰਧਾਨ ਸੂਫੀ ਦਰਗਾਹ ਕਮੇਟੀ ਪੰਜਾਬ, ਸੱਤਪਾਲ ਸਾਹਲੋਂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ, ਨਿੱਕੂ ਰਾਮ ਜਨਾਗਲ, ਸਤੀਸ਼ ਕੁਮਾਰ, ਰੌਸ਼ਨ ਛੋਕਰਾਂ, ਰਮਨ ਕੁਮਾਰ ਮਾਨ, ਸੁਖਦੇਵ ਕੁਮਾਰ ਬੇਗਮਪੁਰ ਟਾਈਗਰ ਫੋਰਸ ਅਤੇ ਗਿਆਨੀ ਗੁਰਦੀਪ ਸਿੰਘ ਉੜਾਪੜ ਨੇ ਆਪੋ ਆਪਣੇ ਵਿਚਾਰ ਰੱਖੇ। ਸਾਰੇ ਪਹੁੰਚੇ ਹੋਏ ਸਤਿਕਾਰਯੋਗ ਬੁਲਾਰਿਆਂ ਨੇ ਇਸ ਪੱਤਰ ਦਾ ਖੰਡਨ ਕਰਦੇ ਹੋਏ ਇਸ ਨੂੰ ਸਮਾਜ ਵਿਰੋਧੀ ਐਲਾਨ ਕਰਦੇ ਹੋਏ ਰੱਦ ਕਰਨ ਦਾ ਫੈਸਲਾ ਲਿਆ ਗਿਆ। ਉਹਨਾਂ ਕਿਹਾ ਕਿ ਗੁਰੂ ਰਵਿਦਾਸ ਜੀ ਪਹਿਲਾਂ ਵੀ ਸਾਡੇ ਗੁਰੂ ਸਨ, ਅੱਜ ਵੀ ਸਾਡੇ ਗੁਰੂ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਗੁਰੂ ਹੀ ਰਹੀਣਗੇ। ਬੁਲਾਰਿਆਂ ਨੇ ਕਿਹਾ ਕਿ ਸਿੱਖ ਧਰਮ ਦੇ ਠੇਕੇਦਾਰ ਸਾਡੇ ਸਮਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ/ਦੂਰ ਕਰਨ ਦੇ ਯਤਨ ਕਰ ਰਹੇ ਹਨ। ਜਿਸ ਵਿੱਚ ਸਾਡੇ ਸਤਿਕਾਰ ਯੋਗ ਮਹਾਂਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਰਜ ਹੈ। ਸਾਡੇ ਦੇਸ਼ ਭਾਰਤ ਦੇ ਸੰਵਿਧਾਨ ਅਨੁਸਾਰ ਸਾਨੂੰ ਸਾਰਿਆਂ ਨੂੰ ਸੰਵਿਧਾਨਿਕ ਹੱਕ ਹੈ ਕਿ ਅਸੀਂ ਕੋਈ ਧੀ ਧਰਮ ਗ੍ਰਹਿਣ ਕਰੀਏ ਤੇ ਕਿਸੇ ਵੀ ਗੁਰੂ ਜਾਂ ਮਹਾਂਪੁਰਸ਼ ਨੂੰ ਮੰਨੀਏ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇਵਾ ਰਵਿਦਾਸੀਆ ਸਮਾਜ ਵਿੱਚ ਕਿਸੇ ਨੂੰ ਦਖਲ ਦੇਣ ਦੀ ਲੋੜ ਨਹੀਂ ਹੈ। ਜੇਕਰ ਭੁਲੇਖੇ ਵਿੱਚ ਰਹਿ ਕੇ ਕਿਸੇ ਨੇ ਫਿਰ ਵੀ ਅਜਿਹੀ ਹਰਕਤ ਕੀਤੀ ਤਾਂ ਉਸ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇਵਾ ਲੋਕ ਤਿਆਰ ਬਰ ਤਿਆਰ ਹਨ। ਇਸ ਮੌਕੇ ਸਰਵ ਸ਼੍ਰੀ ਪਰਮਜੀਤ ਮਹਾਲੋਂ, ਮਹਿੰਦਰ ਸੂਦ ਵਿਰਕ, ਪਿਰਥੀ ਚੰਦ ਐਮ ਸੀ, ਰਮਨਦੀਪ ਲੱਧੜ, ਯੋਗਰਾਜ ਜੋਗੀ, ਜਨਕ ਰਾਹੋਂ, ਸੋਨੀ ਪ੍ਰਧਾਨ, ਬਲਵੀਰ ਰੱਤੂ ਸਲੋਹ, ਐਡਵੋਕੇਟ ਰੇਸ਼ਮ ਸਿੰਘ, ਵਾਸਦੇਵ ਪ੍ਰਦੇਸੀ, ਅਰੁਣ ਬਾਲੀ, ਯੋਗੇਸ਼, ਅਮਨ ਸਹੋਤਾ, ਲਾਲ ਚੰਦ ਲਾਲੀ, ਮਿਸਤਰੀ ਦਰਸ਼ਨ ਰਾਮ ਮੇਸ਼ੀ, ਸੰਦੀਪ ਸਹਿਜਲ, ਸੱਤਪਾਲ ਬਾਲੀ, ਸੰਦੀਪ ਕਲੇਰ, ਪਵਨ ਬਾਲੀ, ਮਨਪ੍ਰੀਤ, ਗਗਨਦੀਪ, ਸਰਬਜੀਤ ਰਾਹੋਂ, ਸੱਤਿਆ ਦੇਵੀ ਬਾਲੀ, ਸੁਰਿੰਦਰ ਕੌਰ, ਰਾਣੋ, ਬਿਮਲਾ ਦੇਵੀ ਆਦਿ ਸੌ ਦੇ ਕਰੀਬ ਰਵਿਦਾਸੀਆ ਸਮਾਜ ਦੀਆਂ ਸੰਗਤਾਂ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly