ਬਾਬਾ ਸੱਜਣ ਸਿੰਘ ਦੇ ਖੂਹ ਇਆਲੀ ਕਲਾਂ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਮੱਸਿਆ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਇਆਲੀ ਕਲਾਂ ਗੁਰਦੁਆਰਾ ਟਾਹਲੀਆਣ ਸਾਹਿਬ ਬਾਬਾ ਸੱਜਣ ਸਿੰਘ ਦੇ ਖੂਹ ‘ਤੇ ਮੱਸਿਆ ਦਾ ਪਵਿੱਤਰ ਦਿਹਾੜਾ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਜਥੇਦਾਰ ਬਾਬਾ ਗੁਰਜੀਤ ਸਿੰਘ ਜੀ ਨੇ ਦੱਸਿਆ ਪਾਠ ਦੇ ਭੋਗ ਤੋਂ ਉਪਰੰਤ ਕੀਰਤਨ ਕਥਾ ਕਵੀਸ਼ਰੀ ਜਥੇ ਵੱਲੋਂ ਬਾਬਾ ਸੱਜਣ ਸਿੰਘ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਚਾਨਣਾ ਪਾਉਂਦੇ ਹੋਏ ਬਾਬਾ ਕੁਲਦੀਪ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਟਾਹਲੀਆਣਾ ਸਾਹਿਬ ਇਆਲੀ ਕਲਾਂ ਨੇ ਦੱਸਿਆ ਕਿ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਥੜ੍ਹਾ ਸਾਹਿਬ ਆਏ ਤਾਂ ਬਾਬਾ ਸੱਜਣ ਜੀ ਨੇ ਗੁਰੂ ਸਾਹਿਬ ਨੂੰ ਪ੍ਰਸ਼ਾਦ ਛਕਾਇਆ ਸੀ ਅਤੇ ਗੁਰੂ ਜੀ ਨੇ ਸਤਿਸੰਗ ਕਰਕੇ ਸਰਬਦੇ ਭਲੇ ਦਾ ਫਲਸਫਾ ਸਮਝਾਇਆ ਤੇ ਧਾਰਮਿਕ ਵਿਚਾਰਾਂ ਦੀ ਬਖਸ਼ਿਸ਼ ਕੀਤੀ। ਸਮਾਗਮ ਉਪਰੰਤ ਮਾਲ ਪੂੜੇ ਅਤੇ ਖੀਰ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਬਾਬਾ ਦਿਲ ਬੀਰ ਸਿੰਘ, ਬਾਬਾ ਯੁਵਰਾਜ ਸਿੰਘ, ਭਾਈ ਬਲਜਿੰਦਰ ਸਿੰਘ, ਉੱਘੇ ਸਮਾਜਸੇਵੀ ਹਰਦੇਵ ਸਿੰਘ ਬੋਪਾਰਾਏ, ਬਲਵੀਰ ਸਿੰਘ ਬਾੜੇਬਾਲ, ਲਵਪ੍ਰੀਤ ਸਿੰਘ, ਰਾਹੁਲ ਸਿੰਘ, ਧਰਮ ਸਿੰਘ, ਰਮਨਦੀਪ ਸਿੰਘ, ਅਨਿਲ ਕੁਮਾਰ, ਪ੍ਰਭਜੋਤ ਸਿੰਘ, ਸੁੱਖਾ ਇਆਲੀ, ਕਮਲ, ਬਾਬਾ ਸੁਰਿੰਦਰ ਸਿੰਘ, ਗਿੱਲ ਪ੍ਰਤਾਪ ਸਿੰਘ ਵਾਲਾ, ਬਲਵਿੰਦਰ ਸਿੰਘ, ਰਸ਼ਪਾਲ ਸਿੰਘ, ਨੀਟਾ ਬਾੜੇਵਾਲ, ਜੁਗਰਾਜ ਸਿੰਘ ਖਾਲਸਾ, ਬਲਦੇਵ ਸਿੰਘ, ਗੁਰਚਰਨ ਸਿੰਘ, ਮਲਕੀਤ ਸਿੰਘ, ਬਹਾਦਰ ਸਿੰਘ, ਕਰਨੈਲ ਸਿੰਘ, ਯੁਵਰਾਜ ਸਿੰਘ, ਪ੍ਰਭ ਜੀਤ ਸਿੰਘ, ਜਰਨੈਲ ਸਿੰਘ, ਜਸਮੇਲ ਸਿੰਘ, ਮਹਿੰਦਰ ਸਿੰਘ, ਰਜਿੰਦਰ ਸਿੰਘ, ਅਮਰੀਕ ਸਿੰਘ, ਮਾਸਟਰ ਸੁਰਿੰਦਰ ਸਿੰਘ ਗਿੱਲ ਪਾਈਪ ਬੈਂਡ ਪ੍ਰਤਾਪ ਸਿੰਘ ਵਾਲਾ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੋਜਾਨਾ ਸਪੋਕਸਮੈਨ ਦੇ ਬਾਨੀ ਤੇ ਸਿੱਖ ਵਿਦਵਾਨ ਜੋਗਿੰਦਰ ਸਿੰਘ ਸਪੋਕਸਮੈਨ ਨਹੀਂ ਰਹੇ
Next articleਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਰੇਲਵੇ ਮੰਡੀ ਗਰਾਉਂਡ ’ਚ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ