ਦੰਦੂਪੁਰ ਸਕੂਲ ਦੇ ਪਹਿਲੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ

ਕਪੂਰਥਲਾ,(ਸਮਾਜ ਵੀਕਲੀ) (ਕੌੜਾ )– ਸਰਕਾਰੀ ਐਲੀਮੈਂਟਰੀ ਸਕੂਲ ਦੰਦੂਪੁਰ ਦੇ ਪਹਿਲੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੂੰ ਸਮੱਗਰਾ ਤਹਿਤ ਸਕੂਲੀ ਵਰਦੀਆਂ ਵੰਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੁਆਰਾ ਹਰ ਸਾਲ ਦੀ ਤਰ੍ਹਾਂ ਸਕੂਲ ਦੇ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ ਜਾਂਦੀਆਂ ਹਨ। ਇਸੇ ਤਹਿਤ ਹੀ ਸੈਸ਼ਨ 2024-25 ਲਈ 29 ਵਿਦਿਆਰਥੀਆਂ ਲਈ ਸਮੱਗਰਾ ਤਹਿਤ ਪ੍ਰਤੀ ਵਿਦਿਆਰਥੀ 600 ਰੁਪਏ ਦੇ ਹਿਸਾਬ ਨਾਲ 17400 ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ। ਜਿਸ ਨਾਲ ਵਿਦਿਆਰਥੀਆਂ ਨੂੰ ਕਮੀਜ਼, ਪੈਂਟ, ਜਰਸੀ,ਬੂਟ, ਜੁਰਾਬਾਂ, ਟੋਪੀ ਆਦਿ ਦਿੱਤੇ ਗਏ।  ‌ ਉਹਨਾਂ ਕਿਹਾ ਕਿ ਵਿਭਾਗੀ ਹਦਾਇਤਾਂ ਮੁਤਾਬਿਕ ਜਲਦ ਹੀ ਪ੍ਰੀ ਪ੍ਰਇਮਰੀ ਵਿੰਗ ਲਈ ਵਰਦੀਆਂ ਦੀ ਰਾਸ਼ੀ ਪ੍ਰਾਪਤ ਹੋਣ ਤੇ ਨਰਸਰੀ  ,ਐੱਲ ਕੇ ਜੀ ਤੇ ਯੂ ਕੇ ਜੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਤੇ ਮਨਜਿੰਦਰ ਸਿੰਘ  ,ਰਜਵਿੰਦਰ ਕੌਰ  ,ਪਵਨਦੀਪ ਕੌਰ  ਆਦਿ ਸਮੂਹ ਸਟਾਫ਼ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੰਤਰ ਰਾਸ਼ਟਰੀ ਆਸਟਰੇਲੀਆ ਕਬੱਡੀ ਕੱਪ 20 ਅਕਤੂਬਰ ਨੂੰ ਮੈਲਬੌਰਨ ਵਿਚ ਹੋਵੇਗਾ – ਬਾਸੀ ਭਲਵਾਨ
Next articleਅੱਪਰਾ ਤੋਂ ਦੋ ਨਬਾਲਿਗ ਬੱਚੇ ਭੇਦਭਰੇ ਹਾਲਾਤਾਂ ‘ਚ ਹੋਏ ਗਾਇਬ, 28 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਲੱਗਾ ਪੁਲਿਸ ਹੱਥ ਸੁਰਾਗ