ਵਿਸ਼ੇਸ਼ ਰਿਪੋਰਟ ਰੇਤ ਅੰਦੋਲਨ ਬਣਿਆ ਜਨ ਅੰਦੋਲਨ ਨਜਾਇਜ਼ ਮਾਇਨੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਧਰਨਾਂ ਜਾਰੀ , ਪ੍ਰਸ਼ਾਸਨ ਖਾਮੋਸ਼ ਮਿਲੀ ਭੁਗਤ ਦਾ ਦੋਸ਼

ਕਿਸਾਨਾਂ ਵੱਲੋਂ ਰੋਡ ਜਾਮ ਕਰਨ ਦੀ ਚਿਤਾਵਨੀ  ਮਾਈਨਿੰਗ ਵਿਭਾਗ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ 

ਮਹਿਤਪੁਰ,(ਸਮਾਜ ਵੀਕਲੀ) -ਭਾਰਤੀ ਕਿਸਾਨ ਯੂਨੀਅਨ ਪੰਜਾਬ  ਜ਼ਿਲਾਂ ਜਲੰਧਰ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਬਾਗੀ ਵਾਲ ਵਿਖੇ ਹੋ ਰਹੀ ਨਜਾਇਜ਼ ਮਾਇਨੰਗ ਨੂੰ ਲੈ ਕੇ ਦਿਨ ਰਾਤ ਚਲ ਰਿਹਾ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਵਿਚ ਪਹੁੰਚੇ ਆਗੂਆਂ ਨੇ  ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਨਜਾਇਜ਼ ਮਾਇਨੰਗ ਬੰਦ ਕਰਨ ਲਈ ਕਿਹਾ। ਕਿਸਾਨ ਆਗੂਆਂ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਇਹ ਸਭ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਠੇਕੇਦਾਰ ਰਾਜ ਕੁਮਾਰ ਤਨੇਜਾ ਵੱਲੋਂ ਨਜਾਇਜ਼ ਮਾਇਨੰਗ ਕਰਕੇ 30 ਤੋ 35 ਫੁੱਟ ਡੂੰਘੇ ਟੋਏ ਪਾਏ ਹੋਏ ਹਨ। ਯਾਦ ਰਹੇ ਕਿ ਜਿਥੇ ਇਹ ਰੇਤਾਂ ਦਾ ਟੱਕ ਲਗਾਇਆ ਜਾ ਰਿਹਾ ਹੈ ਉਥੇ ਨਜ਼ਦੀਕ ਹੀ ਪਿੰਡ ਬਾਗੀ ਵਾਲ ਖੁਰਦ ਦਾ ਗੁਰੂਦਵਾਰਾ ਅਤੇ ਪੰਜਾਬ ਰਾਜ ਪਾਵਰਕੌਮ ਦਾ ਗਰਿੱਡ ਮੌਜੂਦ ਹੈ। ਮੋਕੇ ਤੇ ਮੌਜੂਦ ਨਜ਼ਦੀਕ ਦੇ ਕਿਸਾਨ ਵੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਦ ਪਾਵਰਕੌਮ ਮਹਿਤਪੁਰ ਦੇ ਅਧਿਕਾਰੀਆਂ ਵੱਲੋਂ ਖੇਤਾਂ ਨੂੰ ਸਿਧੇ ਸਪਲਾਈ ਲਈ ਲਗਾਏ ਬਿਜਲੀ ਦੇ ਖੰਭਿਆਂ ਨੂੰ ਠੇਕੇਦਾਰ ਦੀ ਮਿਲੀਭੁਗਤ ਨਾਲ ਪਾਸੇ ਕਰ ਦਿੱਤਾ ਤਾਂ ਜ਼ੋ ਰੇਤਾਂ ਪੁਟਣ ਅਤੇ ਢੋਆ ਢੁਆਈ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ , ਉਨ੍ਹਾਂ ਕਿਹਾ ਕਿ ਸਾਡੀ ਮਾਲਕੀ ਜ਼ਮੀਨ ਰੇਤਾਂ ਦਾ ਟੱਕ ਲਗਣ ਨਾਲ ਬਰਬਾਦ ਹੋ ਜਾਵੇਗੀ ਇਸ ਡਰੋਂ ਅਸੀਂ  ਨਜਾਇਜ਼ ਮਾਇਨੰਗ ਨੂੰ ਰੋਕਣ ਲਈ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਹੋਇਆ ਹੈ , ਪਰ ਇਸ ਦੀ ਪ੍ਰਵਾਹ ਕੀਤੇ ਬਗੈਰ ਰਾਜ ਕੁਮਾਰ ਤਨੇਜਾ ਠੇਕੇਦਾਰ ਮਾਇਨੰਗ ਵਿਭਾਗ ਦੀ ਮਿਲੀਭੁਗਤ ਨਾਲ ਧੱਕੇਸ਼ਾਹੀ ਕਰਦਿਆਂ ਟੱਕ ਚਲਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਰੇਤ ਦੀ ਨਜਾਇਜ਼ ਮਾਇਨੰਗ ਨਾਲ ਜਿਥੇ ਉਪਜਾਊ ਜ਼ਮੀਨ ਦਾ ਨੁਕਸਾਨ ਹੋ ਰਿਹਾ ਹੈ ਉਥੇ ਉਵਰ ਲੋਡ ਟਰਾਲੀਆਂ, ਟਿੱਪਰ ਨਾਲ ਪਿੰਡਾਂ ਦੀਆਂ ਸੜਕਾਂ ਖਰਾਬ ਹੋ ਰਹੀਆਂ ਹਨ ਅਤੇ ਦੁਰਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ। ਇਸ ਮੌਕੇ ਮਾਇਨੰਗ ਵਿਭਾਗ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਨੂੰ ਯੂਨੀਅਨ ਵੱਲੋਂ ਨਜਾਇਜ਼ ਮਾਇਨੰਗ ਬੰਦ ਕਰਨ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਯੂਨੀਅਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੇਕਰ ਠੇਕੇਦਾਰ ਰਾਜ ਕੁਮਾਰ ਤੇ ਕੋਈ ਕਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਅਣਮਿੱਥੇ ਸਮੇਂ ਲਈ ਰੋਡ ਜਾਮ ਕੀਤਾ ਜਾਵੇਗਾ ਇਸ ਦੀ ਜੁੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ,ਲਖਵੀਰ ਸਿੰਘ ਜ਼ਿਲ੍ਹਾ ਪ੍ਰਧਾਨ, ਸਤਨਾਮ ਸਿੰਘ ਲੋਹਗੜ੍ਹ ਜੁਆਇੰਟ ਸਕੱਤਰ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ, ਸੋਢੀ ਸਿੰਘ ਸਰਪੰਚ ਬਲਾਕ ਪ੍ਰਧਾਨ, ਰਮਨਜੀਤ ਸਿੰਘ ਸਮਰਾ ਯੂਥ ਪ੍ਰਧਾਨ, ਗੁਰਦੀਪ ਸਿੰਘ ਪਟਿਆਲੀਆ, ਬਲਵੰਤ ਸਿੰਘ, ਇਕਬਾਲ ਸਿੰਘ, ਕਰਨ ਸਿੰਘ, ਗਗਨਦੀਪ ਸਿੰਘ ਮੋਨੂੰ, ਨਿਸ਼ਾਨ ਸਿੰਘ, ਨਰਿੰਦਰ ਸਿੰਘ, ਕਵਲਜੀਤ ਸਿੰਘ ਮੰਡ, ਸਤਨਾਮ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ ਲਾਡੀ,ਨਿਰਮੋਹ ਸਿੰਘ, ਗੋਪੀ ਬੀਟਲਾ , ਪੂਰਨ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਕਾਰ ਸਕੂਲ ਨਹੀਂ ਬਣਾ ਸਕਦੀ ਤਾਂ ਇਮਾਰਤ ਢਹਿ ਢੇਰੀ ਹੀ ਕਰ ਦੇਵੇ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ
Next articleਅੰਤਰ ਰਾਸ਼ਟਰੀ ਆਸਟਰੇਲੀਆ ਕਬੱਡੀ ਕੱਪ 20 ਅਕਤੂਬਰ ਨੂੰ ਮੈਲਬੌਰਨ ਵਿਚ ਹੋਵੇਗਾ – ਬਾਸੀ ਭਲਵਾਨ