*ਸੰਤ ਕੁਲੰਵਤ ਰਾਮ ਜੀ ਭਰੋਮਜਾਰਾ ਪ੍ਰਧਾਨ ਸਾਧੂ ਸੰਪ੍ਰਦਾਇ ਪੰਜਾਬ ਤੇ ਜੱਸੀ ਤੱਲਣ ਰੱਖਣਗੇ ਨੀਂਹ ਪੱਥਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਰਹਿਪਾ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਸਮੂਹ ਪਿੰਡ ਵਾਸੀਆਂ, ਸਮੂਹ ਡਾਂ ਬੀ. ਆਰ ਅੰਬੇਡਕਰ ਸੰਸਥਾਵਾਂ, ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਤੇ ਸੰਸਥਾਵਾਂ, ਸਮੂਹ ਐੱਨ. ਆਰ. ਆਈ ਵੀਰਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣ ਰਹੀ ਡਾ. ਬੀ. ਆਰ ਅੰਬੇਡਕਰ ਪਾਰਕ ਤੇ ਕਮਿਊਨਟੀ ਹਾਲ ਦਾ ਨੀਂਹ ਪੱਥਰ ਅੱਜ 4 ਅਗਸਤ ਦਿਨ ਐਤਵਾਰ ਨੂੰ ਨੂੰ ਸੰਤ ਕੁਲੰਵਤ ਰਾਮ ਜੀ ਭਰੋਮਜਾਰਾ ਪ੍ਰਧਾਨ ਸਾਧੂ ਸੰਪ੍ਰਦਾਇ ਪੰਜਾਬ ਤੇ ਜੱਸੀ ਤੱਲਣ ਵਲੋਂ ਰੱਖਿਆ ਜਾਵੇਗਾ | ਇਸ ਮੌਕੇ ਜਾਣਕਾਰੀ ਦਿੰਦਿਆਂ ਸਮੂਹ ਮੋਹਤਬਰਾਂ ਨੇ ਦੱਸਿਆ ਕਿ ਇਸ ਪਾਰਕ ਤੇ ਕਮਿਊਨਟੀ ਹਾਲ ਨੂੰ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਨੇ ਨਾਲ ਹੀ ਪਈ ਖਾਲੀ ਜ਼ਮੀਨ ‘ਚ ਸਮੂਹ ਪਿੰਡ ਵਾਸੀਆਂ ਦਾ ਸਹਿਮਤੀ ਨਾਲ ਉਸਾਰਿਆ ਜਾ ਰਿਹਾ ਹੈ | ਉਨੰ ਅੱਗੇ ਕਿਹਾ ਕਿ ਇਸ ਲਈ ਵੀ ਸਾਰਿਆਂ ਦੀ ਸਹਿਮਤੀ ਨਾਲ ਮਤਾ ਵੀ ਪਾਸ ਕਰ ਲਿਆ ਗਿਆ | ਸਮੂਹ ਮੋਹਤਬਰਾਂ ਨੇ ਸਾਰੇ ਹੀ ਪਿੰਡ ਵਾਸੀਆਂ ਦਾ ਇਸ ਉੱਦਮ ‘ਚ ਸਹਿਯੋਗ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly