ਸੀਨੀਅਰ ਕ੍ਰਿਕਟ ‘ਚ ਹੁਸ਼ਿਆਰਪੁਰ ਨੇ ਗੁਰਦਾਸਪੁਰ ਨੂੰ ਹਰਾ ਕੇ 4 ਅੰਕ ਹਾਸਲ ਕੀਤੇ: ਡਾ: ਰਮਨ ਘਈ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ ਤੋਂ ਰਜਤ, ਕਰਮਬੀਰ, ਕਰਨ ਚਾਵਲਾ ਅਤੇ ਗੁਰਪ੍ਰੀਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ )  ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਅੰਤਰ ਜ਼ਿਲ੍ਹਾ ਸੀਨੀਅਰ ਇੱਕ ਰੋਜ਼ਾ ਲੜਕਿਆਂ ਦੇ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਗੁਰਦਾਸਪੁਰ ਨੂੰ 5 ਵਿਕਟਾਂ ਨਾਲ ਹਰਾ ਕੇ 4 ਅੰਕ ਹਾਸਲ ਕੀਤੇ।   ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਮੀਂਹ ਕਾਰਨ 23-23 ਓਵਰਾਂ ਦੇ ਇਸ ਮੈਚ ਵਿੱਚ ਗੁਰਦਾਸਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 23 ਓਵਰਾਂ ਵਿੱਚ 116 ਦੌੜਾਂ ਬਣਾ ਕੇ ਆਊਟ ਹੋ ਗਈ।  ਜਿਸ ਵਿੱਚ ਸਕਸ਼ਮ ਸਿੰਘ ਨੇ 33 ਦੌੜਾਂ ਅਤੇ ਆਦਿਤਿਆ ਮਾਰਸ਼ਲ ਨੇ 17 ਦੌੜਾਂ ਦਾ ਯੋਗਦਾਨ ਪਾਇਆ।  ਹੁਸ਼ਿਆਰਪੁਰ ਦੀ ਤਰਫੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਰਜਤ ਸ਼ਰਮਾ ਨੇ 3 ਵਿਕਟਾਂ, ਕਰਮਬੀਰ ਸਿੰਘ ਨੇ 2 ਵਿਕਟਾਂ, ਮਨਜਿੰਦਰ ਸਿੰਘ, ਕਰਨ ਚਾਵਲਾ ਅਤੇ ਅਰਜੁਨ ਕੁਮਾਰ ਨੇ 1-1 ਖਿਡਾਰੀ ਨੂੰ ਆਊਟ ਕੀਤਾ।  ਜਿੱਤਣ ਲਈ ਹੁਸ਼ਿਆਰਪੁਰ ਦੀ ਟੀਮ 23 ਓਵਰਾਂ ‘ਚ 117 ਦੌੜਾਂ ਦਾ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਉਤਰੀ ਅਤੇ 20.5 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 117 ਦੌੜਾਂ ਬਣਾ ਕੇ ਮੈਚ 5 ਵਿਕਟਾਂ ਨਾਲ ਜਿੱਤ ਲਿਆ |  ਹੁਸ਼ਿਆਰਪੁਰ ਦੀ ਤਰਫੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਗੁਰਪ੍ਰੀਤ ਸਿੰਘ ਨੇ 38 ਦੌੜਾਂ, ਕਰਨ ਚਾਵਲਾ ਨੇ 34 ਦੌੜਾਂ ਅਤੇ ਮਨਜਿੰਦਰ ਸਿੰਘ ਨੇ 14 ਦੌੜਾਂ ਦਾ ਯੋਗਦਾਨ ਦਿੱਤਾ।  ਟੀਮ ਦੀ ਇਸ ਵੱਡੀ ਜਿੱਤ ‘ਤੇ ਪ੍ਰਧਾਨ ਦਲਜੀਤ ਸਿੰਘ ਖੇਲਾ, ਵਿਵੇਕ ਸਾਹਨੀ, ਡਾ: ਪੰਕਜ ਸ਼ਿਵ ਅਤੇ ਸਮੂਹ ਐਚ.ਡੀ.ਸੀ.ਏ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਟੀਮ ਨੂੰ ਵਧਾਈ ਦਿੱਤੀ |  ਹੁਸ਼ਿਆਰਪੁਰ ਟੀਮ ਦੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਤੇ ਸਾਬਕਾ ਕੌਮੀ ਖਿਡਾਰੀ ਕੁਲਦੀਪ ਧਾਮੀ, ਦਲਜੀਤ ਧੀਮਾਨ, ਅਸ਼ੋਕ ਸ਼ਰਮਾ ਅਤੇ ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ ਨੇ ਵੀ ਟੀਮ ਦੀਆਂ ਖਿਡਾਰਨਾਂ ਨੂੰ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ਼ੁੱਭ ਕਾਮਨਾਵਾਂ ਦਿੱਤੀਆਂ।  ਡਾ: ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਅਗਲਾ ਮੈਚ ਕਪੂਰਥਲਾ ਨਾਲ 5 ਅਗਸਤ ਨੂੰ ਕਪੂਰਥਲਾ ‘ਚ ਖੇਡਿਆ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੀ.ਐਨ.ਆਰ.ਸੀ. ਦੀ ਸਾਬਕਾ ਰਜਿਸਟਰਾਰ ਚਰਨਜੀਤ ਕੌਰ ਚੀਮਾ ਤੇ ਡਾ. ਅਰਵਿੰਦਰਵੀਰ ਸਿੰਘ ਗਿੱਲ ਵਿਜੀਲੈਂਸ ਵਲੋਂ ਗ੍ਰਿਫਤਾਰ
Next articleਡਾ ਰਾਜ ਕੁਮਾਰ ਚੱਬੇਵਾਲ ਵੱਲੋਂ ਚੰਦਰ ਪਾਲ ਹੈਪੀ ਦਾ ਸਨਮਾਨ ਕਰਨਾ ਵਰਲਡ ਪੀਸ ਮਿਸ਼ਨ ਨਿਊਜ਼ ਪੇਪਰ ਅਦਾਰੇ ਲਈ ਮਾਣ ਵਾਲੀ ਗੱਲ : ਬਲਵੀਰ ਸੈਣੀ