ਪਿੰਡ ਖਲਵਾਣਾ ਦੀ ਪੰਚਾਇਤ ਨੇ ਹੋ ਰਹੀ ਨਜਾਇਜ਼ ਮਾਈਨਿੰਗ ਦੇ ਲਾਏ ਦੋਸ਼

ਫੋਟੋ : ਅਜਮੇਰ ਦੀਵਾਨਾ

ਨਜਾਇਜ਼ ਮਾਈਨਿੰਗ ਨੂੰ ਰੋਕਣ ਵਾਲੇ ਨੌਜਵਾਨ ਨੂੰ ਚੌਂਕੀ ਡੱਕਣ ਅਤੇ ਕੁੱਟ ਮਾਰ ਕਰਨ ਵਾਲੇ ਚੌਕੀ ਇੰਚਾਰਜ ਵਿਰੁੱਧ ਕਾਰਵਾਈ ਦੀ ਕੀਤੀ ਮੰਗ

ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸਮੂਹ ਪੰਚਾਇਤ ਅਤੇ ਪਿੰਡ ਨਿਵਾਸੀ ਪਿੰਡ ਖਲਵਾਣਾ ਦੇ ਨੰਬਰਦਾਰ, ਪੰਚ ਚਰਨਜੀਤ, ਪੰਚ ਪਰਵੀਨ ਕੁਮਾਰ, ਮਨਦੀਪ ਕੁਮਾਰ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਗਿਆ ਕਿ ਲਗਾਤਾਰ ਪਿਛਲੇ  ਲੰਬੇ ਸਮੇਂ ਤੋਂ ਮਨਜੀਤ ਸਿੰਘ ਜੰਡਾ ਪੁਲਿਸ ਚੌਕੀ ਇਨਚਾਰਜ ਨਸਰਾਲਾ ਨਾਲ ਮਿਲੀ ਭੁਗਤ ਕਰਕੇ ਪਿੰਡ ਵਿਚੋ ਭਾਰੀ ਟਿਪਰ ਮਿਟੀ ਦੇ ਭਰ ਕੇ ਲੰਘਾਂਦਾ ਹੈ ਅਤੇ ਹਰ ਵਕਤ ਕੋਈ ਨਾ ਕੋਈ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਭਾਰੀ ਟਿਪਰ ਟਰਾਲੀਆਂਂ ਦੇ ਲੰਘਣ ਨਾਲ ਪਿੰਡ ਵਿਚ ਉਡਦੀ ਧੂਲ ਨਾ ਪਿੰਡ ਵਾਸੀਆ ਨੂੰ ਕਈ ਤਰਾ ਦੀਆ ਬਿਮਾਰੀਆ ਦਾ ਖਤਰਾ ਬਣਿਆ ਹੋਇਆ ਹੈ, ਅਤੇ ਹਰ ਸਮੇਂ ਲੰਘਦੇ ਟਿਪਰ ਟਰਾਲੀਆ ਨਾਲ ਪਿੰਡ ਵਾਸੀਆ ਨੂੰ ਅਕਸਰ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ ਕਿਉਂ ਕਿ ਉਸ ਦੇ ਬੰਦੇ ਇਹ ਟਿਪਰ ਟਰਾਲੀਆ ਪਿੰਡ ਵਿੱਚੋਂ ਬਹੁਤ ਹੀ ਤੇਜ ਰਫਤਾਰ ਨਾਲ ਕਢਦੇ ਹਨ। ਅਸੀ ਕਈ ਵਾਰ ਉਸ ਨੂੰ ਰੋਕ ਕੇ ਅਜਿਹੀਆ ਹਰਕਤਾਂ ਕਰਨ ਤੋਂਂ ਰੋਕਿਆ। ਜਿਸ ਨਾਲ ਉਕਤ ਮਨਜੀਤ ਸਿੰਘ ਜੰਡਾ ਆਪਣੀ ਚੋਕੀ ਨਸਰਾਲਾ ਦੀ ਪੁਲਿਸ ਨਾਲ ਸਾਂਂਠ ਗਾਂਂਠ ਦੀਆਂ ਧਮਕੀਆਂ ਦੇ ਕੇ ਪਿੰਡ ਵਾਸੀਆਂ ਨੂੰ ਡਰਾ ਦਿੰਦਾ ਹੈ,
                  ਉਨ੍ਹਾਂ ਦਸਿਆ ਕਿ 29-07-2024 ਨੂੰ ਸਮਾਂ ਕਰੀਬ ਸ਼ਾਮ 5:18 ਦਾ ਹੋਵੇਗਾ ਜਦ ਉਕਤ ਮਨਜੀਤ ਸਿੰਘ ਜੰਡੇ ਦਾ ਮਿਟੀ ਦਾ ਭਰਿਆ ਟਿਪਰ ਬਡੀ ਤੇਜੀ ਨਾਲ ਪਿੰਡ ਵਿਚੋ ਲੰਘ ਰਿਹਾ ਸੀ। ਜਿਸ ਨੂੰ ਮੌਕੇ ਤੇ ਮਨਦੀਪ ਕੁਮਾਰ ਪੁਤਰ ਉਂਕਾਰ ਨਾਥ ਵਾਸੀ ਖਲਵਾਣਾ ਨੇ ਡਰਾਇਵਰ ਨੂੰ ਟਿਪਰ ਹੋਲੀ ਚਲਾਉਣ ਲਈ ਕਿਹਾ ਅਤੇ ਕਿਹਾ ਕਿ ਜੇਕਰ ਤੁਹਾਡੇ ਪਾਸ ਪਰਮਿਸ਼ਨ ਹੈ ਤਾਂ ਜੋ ਟੋਏ, ਟਿਬੇ, ਖੱਡੇ ਤੁਸੀ ਪਾਏ ਹਨ ਉਨ੍ਹਾਂ
ਨੂੰ ਪੂਰ ਕੇ ਰਸਤਾ ਸਾਫ ਕਰਕੇ ਲੰਘੋ ਤਾਂ ਜੋ ਕੋਈ ਘਟਨਾ ਨਾ ਵਾਪਰੇ। ਜਿਸ ਦੇ ਨਤੀਜੇ ਵਜੋ ਉਸੇ ਸਮੇਂ ਡਰਾਇਵਰ ਨੇ ਆਪਣੇ ਮਾਲਕ ਮਨਜੀਤ ਸਿੰਘ ਜੰਡਾ ਨੂੰ ਫੋਨ ਕੀਤਾ ਅਤੇ ਮਨਜੀਤ ਸਿੰਘ ਜੰਡੇ ਵਲੋ ਚੋਕੀ ਨਸਰਾਲਾ ਵਿਚ ਫੋਨ ਕੀਤਾ ਗਿਆ ਅਤੇ ਕੁਝ ਸਮੇਂ ਵਿੱਚ ਹੀ ਚੋਕੀ ਇੰਚਾਰਜ ਨਸਰਾਲਾ ਮਨਿੰਦਰ ਸਿੰਘ ਆਪਣੇ ਨਾਲ 2 ਹੋਰ ਮੁਲਾਜਮ ਲੈ ਕੇ ਮੋਕੇ ਤੇ ਸਰਕਾਰੀ ਗਡੀ ਵਿਚ ਪਹੁਚਿਆ ਅਤੇ ਉਨ੍ਹਾਂ ਨੇ
ਟਿਪਰ ਦੇ ਡਰਾਈਵਰ ਨੂੰ ਕਿਹਾ ਕਿ ਤੂੰ ਇਥੋ ਜਾ ਅਸੀ ਅਗੇ ਦੀ ਕਾਰਵਾਈ ਖੁਦ ਹੀ ਕਰ ਲਵਾਂਗੇ।
        ਇਸ ਤੋ ਬਾਦ ਚੌਂਕੀ ਇੰਚਾਰਜ  ਮਨਦੀਪ ਕੁਮਾਰ ਨੂੰ ਫੱੜ ਕੇ ਥਾਣੇ ਚੋਕੀ ਨਸਰਾਲਾ ਵਿਖੇ ਲੈ ਗਏ ਅਤੇ ਚੋਕੀ ਲਿਜਾ ਕੇ 4 ਮੁਲਾਜਮਾਂ ਨਾਲ ਰੱਲ ਕੇ ਉਕਤ ਮਨਦੀਪ ਕੁਮਾਰ ਨੂੰ ਉਸ ਦੇ ਪੈਰਾ ਥੱਲੇ ਡੰਡੇ ਮਾਰੇ ਅਤੇ ਉਸ ਦੀ ਮਾਰ ਕੁਟਾਈ ਕੀਤੀ ਅਤੇ ਗਾਲੀ ਗਲੋਚ ਕੀਤੀ। ਇਸ ਤੋ ਬਾਦ ਉਹਨਾ ਨੇ ਮਨਦੀਪ ਕੁਮਾਰ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਮਨਜੀਤ ਸਿੰਘ ਦੇ ਟਿਪਰ ਰੋਕਣ ਦੀ, ਇਸ ਨੂੰ ਇਹ ਵੀ ਧਮਕਾਇਆ ਗਿਆ ਕਿ ਤੇਰੇ ਤੇ ਇਹੋ ਜਿਹੇ ਪਰਚੇ ਦੇ ਕੇ ਅਜਿਹੀਆ ਧਾਰਾ ਲਗਾਵਾਗੇ ਕਿ ਸਾਰੀ ਉਮਰ ਘਰ ਦਾ ਮੂੰਹ ਨਹੀ ਵੇਖੇਗਾ । ਇਸ ਤੋਂ ਬਾਦ ਉਨ੍ਹਾਂ ਨੇ ਕਿਹਾ ਕਿ ਸਾਨੂੰ ਡਿਪਟੀ ਕਮਿਸ਼ਨਰ ਸਾਹਿਬ ਵਲੋਂ ਹੁਕਮ ਹੈ ਕਿ ਮਨਜੀਤ ਸਿੰਘ ਜੰਡੇ ਦਾ ਕੋਈ ਟਿਪਰ ਨਹੀ ਰੋਕ ਸਕਦਾ।
      ਇਸ ਤੋ ਬਾਦ ਸਮੂਹ ਪੰਚਾਇਤ ਅਤੇ ਪਿੰਡ ਵਾਸੀ ਸਾਮ 6 ਵਜੇ ਹੀ ਚੋਕੀ ਨਸਰਾਲਾ ਵਿਖੇ ਪੁਜ ਗਏ ਅਤੇ ਜਾ ਕੇ ਮਨਦੀਪ ਸਿੰਘ ਨੂੰ ਚੱਕਣ ਦਾ ਕਾਰਨ ਪੁਛਿਆ ਗਿਆ ਪਰ ਉਨ੍ਹਾਂ ਨੇ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਤਕਰੀਬਨ 3 ਘੰਟੇ ਤੱਕ ਚੋਕੀ ਬਿਠਾ ਰਖਿਆ ਅਤੇ ਕਾਰਨ ਪੁਛਣ ਤੇ ਦਸਿਆ ਕਿ ਮਨਜੀਤ ਸਿੰਘ ਜੰਡਾ ਪਾਸ ਸਰਕਾਰੀ ਪਰਮਿਸ਼ਨ ਸੀ ਤੇ ਮਨਦੀਪ ਕੁਮਾਰ ਨੇ ਸਰਕਾਰੀ ਕੰਮ ਵਿਚ ਵਿਘਣ ਪਾਇਆ, ਇਸ ਦੋਸ਼ ਵਿਚ ਉਸ ਨੂੰ ਚਕਿਆ ਗਿਆ। ਮਨਜੀਤ ਸਿੰਘ ਜੰਡਾ ਦੀ ਫੋਨ ਤੇ ਕੀਤੀ ਸ਼ਕਾਇਤ ਮੁਤਾਬਕ ਇਸ ਤੇ ਕਾਰਵਾਈ ਕੀਤੀ ਗਈ ਹੈ। ਮੋਕੇ ਤੇ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਚੌਕੀ ਇੰਚਾਰਜ ਨੂੰ ਬਾਰ ਬਾਰ ਬੇਨਤੀ ਕਰਨ ਤੇ ਮਨਜੀਤ ਸਿੰਘ ਜੰਡਾ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਮੌਕੇ ਤੇ ਮਨਜੀਤ ਸਿੰਘ ਜੰਡਾ ਵਲੋਂ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਪਰਮਿਸ਼ਨ ਪੇਸ਼ ਨਹੀ ਕੀਤੀ ਗਈ। ਉਸ ਤੋ ਬਾਦ ਚੌਕੀ ਇੰਚਾਰਜ ਨੂੰ ਮਜਬੂਰਨ ਮਨਦੀਪ ਕੁਮਾਰ ਨੂੰ ਛੱਡਣਾ ਪਿਆ ਅਤੇ ਉਕਤ ਸਭ ਕੁਝ ਚੌਕੀ ਇੰਚਾਰਜ ਨੂੰ ਲਿਖਤੀ ਤੌਰ ਤੇ ਦੱਸਿਆ ਗਿਆ।
         ਇਥੇ ਇਹ ਜਿਕਰਯੋਗ ਹੈ ਕਿ ਇਸ ਤਰ੍ਹਾਂ ਕੋਈ ਵੀ ਪਿੰਡ ਵਿਚ ਹੋ ਰਹੇ ਗਲਤ ਕੰਮ ਨੂੰ ਨਹੀ ਰੋਕ ਸਕਦਾ, ਜੇਕਰ ਕੋਈ ਰੋਕਦਾ ਹੈ ਤਾਂ ਉਸ ਨੂੰ ਚੋਕੀ ਇੰਚਾਰਜ ਵਲੋ ਅਣਮਨੁੱਖੀ ਤਸ਼ਦਦ, ਨਜਾਇਜ਼ ਹਿਰਾਸਤ ਵਿਚ ਥਾਣੇ ਰੱਖ ਕੇ ਬਿਨਾ ਕਿਸੇ ਵਜ੍ਹਾ ਕੁਟ ਮਾਰ ਗੈਰ ਕਾਨੂੰਨੀ ਹੈ। ਉਹਨਾਂ ਮੰਗ ਕੀਤੀ ਕਿ ਪਿੰਡ ਵਿਚ ਚਲ ਰਹੀ ਧੱਕੇਸ਼ਾਹੀ ਅਤੇ ਨਜਾਇਜ਼ ਮਾਇਨਿੰਗ ਨੂੰ ਰੋਕਦੇ ਹੋਏ ਉਕਤ ਮਨਜੀਤ ਸਿੰਘ ਜੰਡਾ ਅਤੇ ਚੌਕੀ ਇੰਚਾਰਜ ਅਤੇ ਹੋਰ ਚੋਕੀ ਦੇ ਮੁਲਾਜਮਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ, ਜੇਕਰ ਉਕਤ ਮਨਜੀਤ ਸਿੰਘ ਜੰਡਾ ਪਾਸ ਮਾਇਨਿੰਗ ਦਾ ਲਾਇਸੰਸ ਵੀ ਹੈ ਤਾਂ ਉਸ ਨੂੰ ਹਿਦਾਇਤ ਕੀਤੀ ਜਾਵੇ ਕਿ ਪਿੰਡ ਵਿਚੋਂ ਟਿਪਰ ਟਰਾਲੀਆਂ ਨੂੰ ਪਿੰਡ ਵਾਸੀਆਂ ਦੀ ਹਿਫਾਜਤ ਨੂੰ ਦੇਖਦੇ ਹੋਏ ਹੋਲੀ ਚਲਾਇਆ ਜਾਵੇ ਅਤੇ ਟਿਪਰ ਟਰਾਲੀਆਂ ਨਾਲ ਪਏ ਟੋਏ ਟਿਬੇ ਵੀ ਪੂਰੇ ਜਾਣ। ਉਹਨਾਂ ਇਹ ਵੀ ਦੱਸਿਆ ਕਿ ਇਸ ਨਜਾਇਜ਼ ਮਾਇਨਿੰਗ ਦੇ ਕਾਰਨ ਭੰਗੀ ਚੌ, ਜੋ ਕਿ ਰਿਹਾਇਸ਼ੀ ਇਲਾਕੇ ਤੋਂ 200 ਫੁਟ ਦੀ ਦੂਰੀ ਤੇ ਹੈ ਅਤੇ ਉਪਰੋਕਤ ਵਿਅਕਤੀਆਂ ਵਲੋਂ ਬੰਨ ਦੀ ਖੂਰੀ ਦੇ ਵਿਚੋ ਸਾਰੀ ਮਿਟੀ ਚੁਕ ਲਈ ਗਈ ਹੈ ਅਤੇ ਜੋ ਬੰਨ ਦੇ ਨਾਲ ਪੱਥਰ ਦੇ ਕਰੇਟ ਭਰੇ ਹਨ ਉਹ ਵੀ ਚੁਕੇ ਜਾ ਰਹੇ ਹਨ। ਜਿਸ ਸਬੰਧੀ ਅਸੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅਤੇ ਮਾਨਯੋਗ ਐਸ. ਐਸ. ਪੀ. ਸਾਹਿਬ ਜੀ ਨੂੰ ਲਿਖਤੀ ਬੇਨਤੀ ਪੱਤਰ  ਸੀ ਪਰ ਇਸ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਉਕਤ ਪੰਚਾਇਤ ਮੈਂਬਰਾਂ ਅਤੇ ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਸੜਕ ਵਿਚਕਾਰ ਧਰਨਾ ਦੇਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਸੁਰਜੀਤ ਕੁਮਾਰ,ਅਨਿਲ ਸ਼ਰਮਾ, ਰੀਨਾ ਰਾਣੀ, ਪਰਵੀਨ ਕੁਮਾਰੀ, ਦਰਸ਼ਨਾਂ ਦੇਵੀ, ਪਦਮਾ ਰਾਣੀ, ਪ੍ਰਦੀਪ ਕੁਮਾਰ,  ਸਤਨਾਮ ਸਿੰਘ, ਹਰਵਿੰਦਰ ਸਿੰਘ, ਪ੍ਰਵੇਸ਼ ਕੁਮਾਰ, ਪ੍ਰੇਮ ਸਿੰਘ, ਮਨਦੀਪ ਕੁਮਾਰ, ਹਰਵੀਨ ਕੁਮਾਰ, ਸ਼ਾਮ ਦੀਨ, ਕ੍ਰਿਸ਼ਨਾ ਕੁਮਾਰੀ ਆਦਿ ਹਾਜ਼ਰ ਸਨ।
 ਪਿੰਡ ਵਾਸੀਆਂ ਵੱਲੋਂ ਲਾਏ ਦੋਸ਼ਾਂ ਦੇ ਸਬੰਧ ਵਿੱਚ ਜਦੋਂ ਚੌਂਕੀ ਇੰਚਾਰਜ ਨਸਰਾਲਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਟੈਲੀਫੋਨ ਮਨਜੀਤ ਸਿੰਘ ਜੰਡਾ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦੀਆਂ ਗੱਡੀਆਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜਿਸ ਕਰਕੇ ਮਨਦੀਪ ਕੁਮਾਰ ਨੂੰ ਚੌਂਕੀ ਲਿਆਂਦਾ ਗਿਆ ਉਸ ਨੂੰ ਕਿਸੇ ਨੇ ਵੀ ਕੁੱਟਿਆ ਮਾਰਿਆ ਨਹੀਂ ਉਹਨਾਂ ਤੇ ਲਾਏ ਗਏ ਦੋਸ਼ ਨਿਰਮੂਲ ਹਨ। ਉਹਨਾਂ ਇਹ ਵੀ ਦੱਸਿਆ ਕਿ ਜਦੋਂ ਪਿੰਡ ਵਾਸੀ ਆਏ ਤਾਂ ਉਹਨਾਂ ਨੇ ਮਨਜੀਤ ਕੁਮਾਰ ਨੂੰ ਛੱਡ ਦਿੱਤਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪਿੰਡ ਝਿੰਗੜਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਆਧਾਰਿਤ ਪੁਸਤਕ ਪ੍ਰਤੀਯੋਗਤਾ 25ਅਗਸਤ ਨੂੰ ਕਰਵਾਏ ਜਾਣਗੇ
Next articleਪੀ.ਐਨ.ਆਰ.ਸੀ. ਦੀ ਸਾਬਕਾ ਰਜਿਸਟਰਾਰ ਚਰਨਜੀਤ ਕੌਰ ਚੀਮਾ ਤੇ ਡਾ. ਅਰਵਿੰਦਰਵੀਰ ਸਿੰਘ ਗਿੱਲ ਵਿਜੀਲੈਂਸ ਵਲੋਂ ਗ੍ਰਿਫਤਾਰ