ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਸਰੀ ਦੇ ਟਮੈਨਵਿਸ ਪਾਰਕ ’ਚ 2 ਤੋਂ 4 ਅਗਸਤ ਤੀਕ ‘ਦਸਮੇਸ਼ ਫ਼ੀਲਡ ਹਾਕੀ ਕਲੱਬ’ ਵੱਲੋਂ ਸਥਾਨਕ ਭਾਈਚਾਰੇ ਦੇ ਲੋਕਾਂ ਦੇ ਸਹਿਯੋਗ ਨਾਲ ਕੌਮਾਂਤਰੀ ਪੱਧਰ ਦਾ ਹਾਕੀ ਟੂਰਨਾਮੈਂਟ ਆਯੋਜਿਤ ਕਰਵਾਇਆ ਜਾ ਰਿਹਾ ਹੈ। ਅਮਰਪ੍ਰੀਤ ਸਿੰਘ ਗਿੱਲ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ’ਚ ਪੂਰੇ ਬ੍ਰਿਟਿਸ਼ ਕੋਲੰਬੀਆ ਤੋਂ ਹਾਕੀ ਦੀਆਂ ਪ੍ਰਮੁੱਖ ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ’ਚ ਪ੍ਰਮੁੱਖ ਤੌਰ ’ਤੇ ਸੁਰਿੰਦਰ ਲਾਈਨਜ਼, ਇੰਡੀਆ ਕਲੱਬ, ਸਰੀ ਰੇਜ਼ਰਜ਼ ਕਲੱਬ, ਪੈਥਰਜ਼ ਕਲੱਬ, ਦਸਮੇਸ਼ ਕਲੱਬ, ਵੈਸਟ ਕੋਸਟ ਕਿੰਗ, ਮਾਝਾ-ਮਾਲਵਾ ਕਲੱਬ, ਐੱਮ. ਵੀ. ਪੀ. ਐੱਲ. ਦੇ ਨਾਮ ਸ਼ਾਮਿਲ ਹਨ। ਅਖ਼ੀਰ ’ਚ ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਰੁਚਿਤ ਕਰਨ ਦੇ ਨਾਲ-ਨਾਲ ਇਕ ਚੰਗਾ ਨਾਗਰਿਕ ਬਣਾਉਣ ਸਬੰਧੀ ਲੋੜੀਂਦੀਆਂ ਗਤੀਵਿਧੀਆਂ ਪ੍ਰਤੀ ਰੁਚਿਤ ਕਰਨਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly