ਐਂਗਲ ਮਿਊਜ਼ੀਕਲ ਪ੍ਰੋਡਕਸ਼ਨ’ ਵੱਲੋਂ ਸਮਰ ਬਾਸ ਕੈਰੀ ਬੀਨ ਬੌਲੀਵੁਡ ਫ਼ਿਊਜ਼ਨ 4 ਅਗਸਤ ਨੂੰ : ਕਈ ਕਲਾਕਾਰ ਲਾਉਣਗੇ ਰੌਣਕਾਂ

ਫਿਊਜਨ ਮੇਲੇ ਦਾ ਇਕ ਪੋਸਟਰ।

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-‘ਐਂਗਲ ਮਿਊਜ਼ੀਕਲ ਪ੍ਰੋਡਕਸ਼ਨ’ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 4 ਅਗਸਤ ਨੂੰ ਸ਼ਾਮ 5:30 ਤੋਂ ਦੇਰ ਰਾਤ ਤੀਕ ਸਰੀ ਦੀ 215-8166-128 ਸਟਰੀਟ ’ਤੇ ਸਥਿਤ ਪੰਜਾਬ ਬੈਂਕੁਇੰਟ ਹਾਲ ’ਚ ਇਕ ਰੋਜ਼ਾ ‘ਸਮਰ ਕੈਰੀ ਬੀਨ ਐਂਡ ਬੌਲੀਵੁਡ ਫ਼ਿਊਜ਼ਨ”ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸਦੇ ਮੁੱਖ ਆਯੋਜਿਕ ਮਾਈਕ ਸਿੰਘ ਨੇ ਇਸ ਸਬੰਧੀ ਹੋਰ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ’ਤੇ ਉੱਘੇ ਗਾਇਕ ਨਿਲੇਸ਼ ਪ੍ਰਸ਼ਾਦ, ਸਾਰਾਜ ਨਾਇਡੂ, ਰਾਕੇਸ਼, ਨਾਜ ਖਾਨ, ਦੀਪਿਕਾ, ਸੰਜੀਵ, ਵਿਦਿਤ ਮਹਿਤਾ, ਵਿਕਰਮ ਸੂਰਜਪਾਲ, ਜਾਲੀਲ ਬੈਚੂਜ਼, ਸੋਨੀ ਸਿੰਘ, ਡੀਜੇ ਸਲੰਦ ਅਤੇ ਐਨੀ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਕੇ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਫ਼ਿਜ਼ੀਅਨ ਐਸੋਸੀਏਸ਼ਨ ਵੱਲੋਂ ਸ਼ਾਮ ਬਸਰਾ ਮੁੱਖ ਮਹਿਮਾਨ ਵਜੋਂ ਇਸ ਮੌਕੇ ’ਤੇ ਸ਼ਿਰਕਤ ਕਰਨਗੇ। ਇਸ ਸਬੰਧੀ ਕੋਈ ਵੀ ਜਾਣਕਾਰੀ ਲੈਣ ਸਬੰਧੀ ਮਾਈਕ ਸਿੰਘ ਨਾਲ ਫ਼ੋਨ 604-818-9405 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 03/08/2024
Next articleਦਸਮੇਸ਼ ਹਾਕੀ ਫ਼ੀਲਡ ਕਲੱਬ ਦੇ ਸਹਿਯੋਗ ਨਾਲ- ਸਰੀ ’ਚ ਕੌਮਾਂਤਰੀ ਪੱਧਰ ਦਾ ਹਾਕੀ ਟੂਰਨਾਮੈਂਟ 2 ਤੋਂ 4 ਅਗਸਤ ਤੀਕ ਹੋਵੇਗਾ