ਸੰਸਥਾ ਵੱਲੋਂ ਸ਼ਹੀਦ ਉੱਧਮ ਸਿੰਘ ਨੂੰ ਸ਼ਰਧਾਂਜਲੀ , ਰੁੱਖ ਲਗਾ ਕੇ ਕੁਦਰਤ ਨਾਲ਼ ਜੁੜਣ ਦਾ ਦਿੱਤਾ ਸੰਦੇਸ਼

ਖੰਨਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਜਲਿਆਂ ਵਾਲੇ ਬਾਗ਼ ਦੇ ਹਜ਼ਾਰਾਂ ਨਿਰਦੋਸ਼ ਲੋਕਾਂ ਦੀਆਂ ਜਾਨਾਂ ਦਾ  ਲੰਦਨ ਵਿੱਚ ਬਦਲਾ ਲੈਣ ਵਾਲੇ ਅਮਰ ਸ਼ਹੀਦ ਉੱਧਮ ਸਿੰਘ ਜੀ ਨੂੰ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਵੱਲੋਂ ਉਨ੍ਹਾਂ ਦੇ ਸ਼ਹੀਦੀ ਪੁਰਬ ਮੌਕੇ ਸ਼ਰਧਾ ਦੇ ਫ਼ੁੱਲ ਭੇਂਟ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਇਸ ਮੌਕੇ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਦੇ ਵਾਤਾਵਰਣ ਯੋਧਿਆਂ ਵੱਲੋਂ ਸ਼ਹੀਦ ਦੀ ਨਿੱਘੀ ਯਾਦ ਵਿੱਚ ਬੂਟੇ ਵੀ ਲਗਾਏ ਗਏ।
   ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਅਤੇ ਜਤਿੰਦਰ ਸਿੰਘ ਨੇ ਸ਼ਹੀਦ ਨੂੰ ਸੱਜਦਾ ਕਰਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਕੁਦਰਤ ਨੂੰ ਬਚਾਉਣ ਲਈ ਰੁੱਖ ਲਗਾਉਣਾ ਜਾਰੀ ਰਹੇਗਾ।
    ਸੰਸਥਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਰਿਟਾ: ਫ਼ੌਜੀ ਨੇ ਕਿਹਾ ਦੇਸ਼ ਕੌਮ ਤੇ ਜਾਨ ਵਾਰਨ ਵਾਲੇ ਵਿਰਲੇ ਹੀ ਪੈਦਾ ਹੁੰਦੇ ਹਨ, ਸਾਨੂੰ ਸ਼ਹੀਦਾਂ ਦੀ ਕੁਰਬਾਨੀ ਇਹੀ ਯਾਦ ਦਿਵਾਉਂਦੀ ਹੈ ਕਿ ਸਾਨੂੰ ਆਜ਼ਾਦੀ ਏਨੀਂ ਸੌਖੀ ਨਹੀਂ ਮਿਲ਼ੀ,ਇਸ ਲਈ ਹਜ਼ਾਰਾਂ ਮਾਵਾਂ ਦੇ ਪੁੱਤਰਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ।
   ਇਸ ਮੌਕੇ ਮਾਤਾ ਗੁਰਨਾਮ ਕੌਰ,ਸੰਸਥਾ ਦੇ ਸਿੱਖਿਆ ਸੇਵਾਵਾਂ ਇੰਚਾਰਜ਼ ਰਾਹੁਲ ਸਾਲਦੀ, ਨੇਹਾ ਸਾਲਦੀ, ਸਿਹਤ ਸੇਵਾਵਾਂ ਇੰਚਾਰਜ਼ ਰਾਹੁਲ ਗਰਗ ਬਾਵਾ, ਰਾਸ਼ਨ ਵੰਡ ਇੰਚਾਰਜ਼ ਜਸਵਿੰਦਰ ਸਿੰਘ ਕੌੜੀ, ਮੁੱਖ ਸਲਾਹਕਾਰ ਜਸਵੀਰ ਸਿੰਘ ਜੱਸੀ, ਰੁੱਖ ਵੰਡ ਇੰਚਾਰਜ਼ ਕਸ਼ਮੀਰ ਸਿੰਘ, ਦਵਿੰਦਰ ਸਿੰਘ ਕਲਾਲਮਾਜਰਾ, ਬੀਬੀ ਗੁਰਪ੍ਰੀਤ ਕੌਰ, ਹਰਮਨ ਸਿੰਘ , ਦਲਜੀਤ ਸਿੰਘ, ਜਸਵੀਰ ਸਿੰਘ ਸੀਰਾ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਖਾਲਿਸਤਾਨੀਆਂ ਲਈ ਅਮਰੀਕਾ ਦਾ ਪਿਆਰ ਫਿਰ ਜਾਗਿਆ, ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਮੁੱਦੇ ‘ਤੇ ਕਿਹਾ ਇਹ ਵੱਡੀ ਗੱਲ
Next articleਸਾਉਣ