ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)—ਆਉਂਦੀ ਕੁੜੀਏ ਜਾਂਦੀ ਕੁੜੀਏ ਤੁਰਦੀ ਪਿੱਛਾ ਨੂੰ ਜਾਵੇ ਨੀ ਕਾਹਲੀ ਕਾਹਲੀ ਪੈਰ ਪੱਟ ਲੈ ਤੀਆਂ ਲੱਗੀਆਂ ਪਿੱਪਲ ਦੀ ਛਾਵੇਂ ਦੀ ਤਰਜ ‘ਤੇ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿੱਚ ਸਕੂਲ ਮੁਖੀ ਸ਼੍ਰੀ ਗੁਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ । ਜਿਸ ਵਿੱਚ ਬੱਚਿਆਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਗਤੀ ਵਿਧੀਆਂ ਕੀਤੀਆਂ ਜਿਵੇਂ ਚਾਰਟ ਬਣਾਏ, ਘੋੜੀ ਸੁਹਾਗ ਗਾਏ, ਲੜਕੀਆਂ ਨੇ ਡਾਂਸ ਪੇਸ਼ ਕੀਤਾ ,ਗਿੱਧਾ ਪਾਇਆ। ਬੱਚਿਆਂ ਨੇ ਮਾਡਲਿੰਗ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ, ਜਿਸ ਵਿੱਚ ਮਿਸ ਪੰਜਾਬਣ ਅਤੇ ਮਿਸਟਰ ਪੰਜਾਬ ਚੁਣੇ ਗਏ। ਸ਼ਿਸ਼ੂ ਵਾਟਿਕਾ ਦੇ ਬੱਚੇ ਵੀ ਤੀਆਂ ਨਾਲ ਸੰਬੰਧਿਤ ਭੋਜਨ ਲੈ ਕੇ ਆਏ। ਬੱਚਿਆਂ ਨੇ ਪੀਂਘ ਵੀ ਝੂਟੀ। ਅਧਿਆਪਕਾਂ ਨੇ ਬੱਚਿਆਂ ਨੂੰ ਤੀਆਂ ਬਾਰੇ ਵਿਸਥਾਰ ਨਾਲ ਦੱਸਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਵੱਡਾ ਹੁਲਾਰਾ
Next articleਸੁਪਰੀਮ ਕੋਰਟ ਦਾ ਵੱਡਾ ਫੈਸਲਾ, ਰਾਜ ਰਾਖਵੇਂਕਰਨ ਲਈ SC/ST ‘ਚ ਸਬ-ਸ਼੍ਰੇਣੀ ਬਣਾ ਸਕਦੇ ਹਨ