ਰਫ਼ਲਾਂ” ਟਰੈਕ ਨਾਲ ‘ਛੱਲੇ ਮੁੰਦੀਆਂ’ ਫੇਮ ਲੋਕ ਗਾਇਕ ਸੁਖਵਿੰਦਰ ਪੰਛੀ ਹੋਇਆ ਹਾਜ਼ਰ

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਹੈ ਟਰੈਕ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਛੱਲੇ ਮੁੰਦੀਆਂ ਫੇਮ ਲੋਕ ਗਾਇਕ ਸੁਖਵਿੰਦਰ ਪੰਛੀ ਇੱਕ ਨਵਾਂ ਗੀਤ ਲੈ ਕੇ ਹਾਜ਼ਰ ਹੋਇਆ ਹੈ। ਜਿਸ ਗੀਤ ਦਾ ਟਾਈਟਲ ਹੈ “ਰਫ਼ਲਾਂ”। ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਪਹਿਲੇ ਮਾਰਕੀਟ ਵਿੱਚ ਚੱਲ ਰਹੇ ਬਹੁਤ ਸਾਰੇ ਸੁਪਰਹਿੱਟ ਗੀਤਾਂ ਨੂੰ ਪਿਆਰ ਦਿੱਤਾ, ਛੱਲੇ ਮੁੰਦੀਆਂ, ਦਿੱਲੀ ਦੇ ਹਵਾਈ ਅੱਡੇ ਤੇ, ਭਾਨੀ ਮਾਰ, ਤੇਰੇ ਕਰਕੇ, ਸ਼ਾਹਾਂ ਦੀਏ ਕੁੜੀਏ ਬਹੁਤ ਸਾਰੇ ਹਿੱਟ ਗੀਤਾਂ ਨੂੰ ਤੁਸੀਂ ਮਣਾਂ ਮੂੰਹੀਂ ਪਿਆਰ ਦਿੱਤਾ। ਸੁਖਵਿੰਦਰ ਪੰਛੀ ਜੀ ਨੇ ਆਪਣੇ ਨਵੇਂ ਗੀਤ ਵਿੱਚ ਜ਼ਿਲਿਆਂ ਵਾਲੇ ਬਾਗ ਦੀ ਗੱਲ ਕੀਤੀ ਅਤੇ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਨੂੰ ਇਸ ਗੀਤ ਰਾਹੀਂ ਯਾਦ ਕੀਤਾ।  ਇਸ ਗੀਤ ਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ ਬਿੱਟੂ ਕਾਂਜਲੀ ਵਾਲੇ ਨੇ ਅਤੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਕਮਲ ਸੂਰਮਾ ਯੂ ਕੇ ਨੇ ਅਤੇ ਇਸ ਗੀਤ ਨੂੰ ਐਸ ਪੀ ਟਰੈਕ ਕੰਪਨੀ ਵਲੋਂ ਬੜੇ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ । ਸੁਖਵਿੰਦਰ ਪੰਛੀ ਵਲੋਂ ਸਾਰੇ ਸਰੋਤਿਆਂ ਨੂੰ ਅਪੀਲ ਹੈ ਕਿ ਜਿੱਦਾਂ ਤੁਸੀਂ ਮੇਰੇ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਇਸ ਗੀਤ ਨੂੰ ਵੀ ਪਿਆਰ ਦਿਓ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleक्या सरकारी कर्मचारियों को आरएसएस का सदस्य बनने की इज़ाज़त मिलनी चाहिए?
Next articleਫਾਲਕਨ ਸਕੂਲ ਦੇ ਧਾਰਮਿਕ ਪ੍ਰੀਖਿਆ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਨਮਾਨਿਤ