ਟਰੈਫਿਕ ਪੁਲਿਸ ਮਾਛੀਵਾੜਾ ਵੱਲੋਂ ਨਵੇਂ ਨਿਯਮਾਂ ਸਬੰਧੀ ਸਕੂਲਾਂ ਵਿੱਚ ਸੈਮੀਨਾਰ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਆਉਣ ਵਾਲੀ ਇੱਕ ਅਗਸਤ ਤੋਂ ਸਮੁੱਚੇ ਦੇਸ਼ ਵਿੱਚ ਹੀ ਆਵਾਜਾਈ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ। ਕੇਂਦਰੀ ਆਵਾਜਾਈ ਮੰਤਰਾਲੇ ਵੱਲੋਂ ਇਹ ਕਾਨੂੰਨ ਦੇਸ਼ ਦੇ ਰਾਜਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਵੀ ਹਦਾਇਤ ਕਰ ਦਿੱਤੀ ਹੈ। ਆਉਣ ਵਾਲੀ ਇੱਕ ਅਗਸਤ ਤੋਂ ਜੋ ਨਵੇਂ ਕਾਨੂੰਨ ਲਾਗੂ ਹੋ ਰਹੇ ਹਨ ਉਹਨਾਂ ਸਬੰਧੀ ਪੰਜਾਬ ਪੁਲਿਸ ਨਾਲ ਸੰਬੰਧਿਤ ਟ੍ਰੈਫਿਕ ਵਿਭਾਗ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਪੁਲਿਸ ਵਿਭਾਗ ਵੱਲੋਂ ਸਮੁੱਚੇ ਸ਼ਹਿਰਾਂ ਦੇ ਵਿੱਚ ਇਹਨਾਂ ਆਵਾਜਾਈ ਦੇ ਨਵੇਂ ਨਿਯਮਾਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ।
  ਪੁਲਿਸ ਜਿਲਾ ਖੰਨਾ ਅਧੀਨ ਪੈਂਦੇ ਮਾਛੀਵਾੜਾ ਸਾਹਿਬ ਦੀ ਟਰੈਫਿਕ ਪੁਲਿਸ ਵੱਲੋਂ ਨਵੇਂ ਸੜਕੀ ਆਵਾਜਾਈ ਨਿਯਮ ਸਬੰਧੀ ਅਲੱਗ ਅਲੱਗ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਸਬੰਧੀ ਗੱਲਬਾਤ ਕਰਦਿਆਂ ਟ੍ਰੈਫਿਕ ਪੁਲੀਸ ਮਾਛੀਵਾੜਾ ਦੇ ਇਨਚਾਰਜ ਇੰਦਰਜੀਤ ਸਿੰਘ ਢਿੱਲੋ ਨੇ ਕਿਹਾ ਕਿ ਇਹਨਾਂ ਨਵੇਂ ਨਿਯਮਾਂ ਦੇ ਵਿੱਚ ਇੱਕ ਕਾਨੂੰਨ ਬਹੁਤ ਸਖਤ ਹੈ ਜਿਸ ਵਿੱਚ ਨਬਾਲਿਗ ਛੋਟੇ ਬੱਚੇ ਕਿਸੇ ਕਿਸਮ ਦਾ ਵੀ ਮੋਟਰਸਾਈਕਲ ਸਕੂਟਰ ਕਾਰ ਆਦਿ ਚਲਾਉਂਦੇ ਫੜੇ ਗਏ ਤਾਂ ਸਾਰੀ ਕਾਰਵਾਈ ਉਹਨਾਂ ਦੇ ਮਾਪਿਆਂ ਉੱਪਰ ਹੋਵੇਗੀ ਜਿਸ ਵਿੱਚ ਮੋਟਾ ਜੁਰਮਾਨਾ ਤੇ ਸਜਾ ਵੀ ਹੋ ਸਕਦੀ ਹੈ ਇਸ ਲਈ ਅਸੀਂ ਮਾਛੀਵਾੜਾ ਸਾਹਿਬ ਦੇ ਨਾਲ ਸੰਬੰਧਿਤ ਸਕੂਲਾਂ ਦੇ ਵਿੱਚ ਰੋਜਾਨਾ ਹੀ ਇਸ ਜਾਣਕਾਰੀ ਸਬੰਧੀ ਸਕੂਲੀ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਾਂ। ਉਨਾਂ ਦੱਸਿਆ ਕਿ ਸਰਕਾਰੀ ਸਕੂਲ ਮਾਛੀਵਾੜਾ ਸਾਹਿਬ, ਟੈਗੋਰ ਪਬਲਿਕ ਸਕੂਲ ਤੇ ਸਪੋਰਟਸ ਅਕੈਡਮੀ, ਸਰਕਾਰੀ ਸਕੂਲ ਮਾਣੇਵਾਲ ਆਦਿ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੁੱਚੇ ਸਕੂਲ ਸਟਾਫ ਤੋਂ ਇਲਾਵਾ ਪੁਲਿਸ ਮਾਛੀਵਾੜਾ ਦੇ ਸਹਾਇਕ ਥਾਣੇਦਾਰ ਅਜਮੇਰ ਸਿੰਘ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਦਰਬਾਰ ਲੱਖ ਦਾਤਾ ਜੀ (ਰਜ਼ਿ.) ਹੈਬੋਵਾਲ ਕਲਾਂ ਵਿਖੇ ‘ਨਾਗ ਪੰਚਮੀ’ ਦਾ ਤਿੰਨ ਦਿਨਾਂ ਮੇਲਾ 7 ਤੋਂ ਸ਼ੁਰੂ
Next articleਇਜ਼ਰਾਈਲ ਨੇ ਲਿਆ ਬਦਲਾ, ਤਹਿਰਾਨ ‘ਚ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਦੀ ਹੱਤਿਆ