ਊਧਮ ਸਿੰਘ ਦਾ ਬਦਲਾ

ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ

(ਸਮਾਜ ਵੀਕਲੀ)

ਡੱਬ ਚੋਂ ਰਿਵਾਲਵਰ ਲੰਡਨ ਵਿਚ ਪਹੁੰਚ ਗਿਆ

ਗਲੀ ਤੇ ਮੁਹੱਲੇ  ਚੋਂ, ਉਡਵਾਇਰ ਫਿਰੇ ਭਾਲਦਾ

ਹੋਣੀ ਨੂੰ ਮਿਟਾਵੇ ਕਿਹੜਾ, ਬਾਜ਼ ਸ਼ਿਕਾਰ ਲੱਭੇ

ਅੱਖਾਂ  ਵਿੱਚ  ਅੱਗ ਵਰੇ,  ਰੂਪ ਮਹਾਂਕਾਲ ਦਾ
ਇੱਕੀ ਸਾਲ ਬਦਲੇ ਦਾ ਸੇਕ ਸੀਨੇ ਝੱਲਿਆ ਸੀ
ਕਰੋ ਤਾਂ ਮਹਿਸੂਸ ਦੁੱਖ, ਦਿਲ ਵਾਲੇ ਹਾਲ ਦਾ
ਖਾਂਦਾ ਆ ਕਸਮ , ਲੈਣਾ ਬਦਲਾ ਉਡਵਾਇਰ ਕੋਲੋਂ
ਰਾਹ ਕਿਹੜਾ ਰੋਕ ਲਊਗਾ, ਭਾਰਤ ਦੇ ਲਾਲ ਦਾ
ਜਲਿਆਂ ਵਾਲੇ ਬਾਗ ਵਿਚ ਗੋਲੀਆਂ ਤੇ ਚੀਕਾਂ ਲਾਸ਼ਾਂ
ਦੁੱਖੜਾ ਸੁਣਾਵਾ ਕਿਹਨੂੰ ਦਿਲ ਵਾਲੇ ਹਾਲ ਦਾ
ਅਜ਼ਾਦੀ ਦੀ ਤੜਫ਼ ਸੀਨੇ ਜੋਸ਼ ਤੇ ਜਨੂੰਨ ਪੂਰਾ
ਮੰਝੇ ਹੋਏ ਸ਼ਿਕਾਰੀ ਵਾਗ ਰੰਗ ਢੰਗ ਚਾਲ ਦਾ
ਸੋਰੀ ਥੋੜਾ ਲੇਟ ਆ, ਤੇ ਕਰੂ ਅੱਜ ਲੇਟ ਪੂਰੀ
ਖੋਲ ਲਿਆ ਆਖ ਬੂਹਾ  ਕੈਕਸਟਨ ਹਾਲ ਦਾ
ਮਾਰ ਮਾਰ ਡੀਂਗਾਂ ਸੀ ਸਟੇਜ ਤੋਂ ਓਡਵਾਇਰ ਬੋਲੇ
ਕਰਾਉਂਦਾ ਸੀ ਅਹਿਸਾਸ ਮੂਹੋਂ ਕੱਢੀ ਹੋਈ ਗਾਲ ਦਾ
ਮੇਰੇ ਕਹਿਣ ਉਤੇ ਹੀ ਚਲਾਈ ਗੋਲੀ ਡਾਇਰ ਨੇ ਸੀ
ਕੌਂਣ ਦਉਗਾ ਦੇਣਾ ਸਾਡੀ ਘਾਲੀ ਇਸ ਘਾਲ ਦਾ
ਇਕ ਵਾਰੀ ਭੇਜ ਦਿਓ ਪੰਜਾਬ , ਨਾ ਮੈ ਜਿਊਂਦਾ ਛੱਡੂ
ਸੁੰਨੀ ਕਰੂੰ ਗੋਦ ,ਸੁੱਖ ਭੁੱਲ ਜਾਉਗੀ ਬਾਲ ਦਾ
ਅੰਮ੍ਰਿਤਸਰ ਉਤੇ ਵੀ ਵਰਾਉਂ ਬੰਬ ਰੱਜ਼ ਰੱਜ਼
ਸੁਪਨਾ ਨਾ ਅਧੂਰਾ ਮੇਰੇ ਦਿਲ ਦੇ ਖਿਆਲ ਦਾ
ਬੱਸ ਉਡਵਾਇਰ ਹੁਣ, ਹੋਰ ਨਹੀਂ ਮੈਂ ਦਿੰਦਾ ਮੌਕਾ
ਇਗਲੈਂਡ ਚੋਂ  ਸੁਣਾਈ ਦਉਗਾ ਫਾਇਰ ਮੇਰੇ ਯਾਰ ਦਾ
ਖੋਲ ਕੇ ਕਿਤਾਬ ਫਿਰ ਬੋਲਿਆ ਊਧਮ ਸਿੰਘ
ਹੁਣ  ਤੱਕ  ਹੋਣੀ  ਨੂੰ  ਸੀ   ਮੈਂ  ਵੀ ਰਿਹਾ ਟਾਲਦਾ
ਉਗਲਤਾ ਬਾਰੂਦ ,ਜਦੋਂ ਚੱਲਿਆ ਰਿਵਾਲਵਰ
ਪੂਰਾ  ਕੀਤਾ ਆਪਣਾ  ਪ੍ਰਣ  ਇੱਕੀ ਸਾਲ ਦਾ
ਚੰਦੀ  , ਜਿਹਨੂੰ  ਸੱਜਦੇ  ਜਹਾਨ  ਕਰੇ ਜੱਗ ਸਾਰਾ
ਜੰਮਣਾਂ  ਆ ਪੁੱਤ ਕਿਹਨੇ ਊਧਮ ਦੇ ਨਾਲ ਦਾ
 ਪੱਤਰਕਾਰ ਹਰਜਿੰਦਰ ਸਿੰਘ ਚੰਦੀ  9814601638
Previous articleਗਰੀਨ ਐਵੇਨਿਊ ਕਲੋਨੀ ਵਿਖੇ ਲੱਗਿਆ ਤੀਆਂ ਦਾ ਮੇਲਾ
Next articleਕਬੱਡੀ ਖਿਡਾਰੀ ਖ਼ੁਸ਼ੀ ਬੱਛੋਆਣਾ ਯੂਰਪ ਰਵਾਨਾ