ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਡਾਇਰੀਆ ਮਰੀਜ਼ਾਂ ਦਾ ਹਾਲ ਜਾਣਿਆ,ਪ੍ਰਸ਼ਾਸਨ ਦੀ ਨਲਾਇਕੀ ਕਾਰਣ ਫੈਲਿਆ ਡਾਇਰੀਆ

ਫੋਕੇ ਐਲਾਨ ਕਰਨੇ ਛੱਡ ਕੇ ਪੰਜਾਬ ਵੱਲ ਧਿਆਨ ਦੇਣ ਮੁੱਖ ਮੰਤਰੀ-ਰਣਜੀਤ ਖੋਜੇਵਾਲ 

ਕਪੂਰਥਲਾ , (ਸਮਾਜ ਵੀਕਲੀ) ( ਕੌੜਾ) – ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਦੇ ਕੀਤੇ ਜਾ ਐਲਾਨ ਫੋਕੇ ਸਾਬਤ ਹੋ ਰਹੇ ਹਨ।ਜਿਸਦਾ ਤਾਜਾ ਸਬੂਤ ਵਿਰਾਸਤੀ ਸ਼ਹਿਰ ਕਪੂਰਥਲਾ ਹੈ।ਕਈ ਇਲਾਕੇ ਡਾਇਰੀਆ ਦੀ ਦਹਿਸ਼ਤ ਤੋਂ ਪੀੜਤ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦੀ ਨਾਕਾਮੀ ਕਾਰਨ ਵਿਰਾਸਤੀ ਸ਼ਹਿਰ ਵਿੱਚ ਡਾਇਰੀਆ ਦੀ ਬਿਮਾਰੀ ਫੈਲੀ ਹੈ। ਜਿਸ ਦੇ ਕਾਰਨ 4 ਸਾਲਾ ਬੱਚੇ ਅਤੇ ਇਕ ਮਹਿਲਾ ਦੀ ਮੌਤ ਵੀ ਹੋਈ ਹੈ।ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਪਹਿਲਾਂ ਹੀ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਨੂੰ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੋਈ ਬਿਮਾਰੀ ਫੈਲ ਸਕਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਬਿਮਾਰੀ ਤੋਂ ਬਚਾਓ ਦੇ ਕਦਮ ਨਹੀਂ ਚੁੱਕੇ ਗਏ ਅਤੇ ਜਦੋਂ ਹਾਲਾਤ ਵਿਗੜ ਗਏ ਤਾਂ ਸਰਕਾਰ ਦੇ ਮੰਤਰੀਆਂ ਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੇ ਆਪ ਆਗੂਆਂ ਵਲੋਂ ਇਲਾਕੇ ਵਿੱਚ ਪਹੁੰਚ ਕੇ ਲੋਕ ਹਿਤੈਸ਼ੀ ਹੋਣ ਦਾ ਢੋਂਗ ਕੀਤਾ ਜਾ ਰਿਹਾ।ਉਹਨਾਂ ਕਿਹਾ ਕਿ ਵਿਰਾਸਤੀ ਸ਼ਹਿਰ ਦਾ ਕੋਈ ਇੱਕ ਇਲਾਕਾ ਹੀ ਨਹੀਂ ਬਲਕਿ ਸ਼ਹਿਰ ਦੇ ਨਾਲ ਲੱਗਦੇ ਕਈ ਇਲਾਕਿਆਂ ਤੇ ਕਾਲੋਨੀਆਂ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਹੋ ਚੁੱਕੇ ਹਨ ਅਤੇ ਇਹ ਬਿਮਾਰੀ ਕਿਸੇ ਵੇਲੇ ਵੀ ਮਹਾਂਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ।ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਲੋਕਾਂ ਨੂੰ ਮੂਰਖ ਬਣਾਉਣ ਲਈ ਕੀਤੇ ਜਾ ਰਹੇ ਫੋਕੇ ਐਲਾਨਾਂ ਤੋਂ ਬਾਹਰ ਨਿਕਲਕੇ ਪੰਜਾਬ ਦੀ ਜਨਤਾ ਦੇ ਵੱਲ ਧਿਆਨ ਦੇਣ ਅਤੇ ਇਸ ਬਿਮਾਰੀ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਕਰਨ ਦੇ ਨਾਲ ਨਾਲ ਬਿਮਾਰੀ ਫੈਲਣ ਲਈ ਜਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ। ਇਸ ਮੌਕੇ ਭਾਜਪਾ ਪੰਜਾਬ ਕਾਰਜਕਾਰਣੀ ਮੈਬਰ ਸ਼ਾਮ ਸੁੰਦਰ ਅਗਰਵਾਲ ਅਤੇ ਜਗਦੀਸ਼ ਸ਼ਰਮਾਂ, ਸਾਬਕਾ ਐੱਮ ਸੀ ਪਵਨ ਧੀਰ,ਮੰਡਲ ਵਨ ਪਰਧਾਨ ਕਮਲਜੀਤ ਪਰਭਾਕਰ,ਮੰਡਲ ਟੂ ਪਰਧਾਨ ਰਕੇਸ਼ ਗੁਪਤਾ,ਜਿਲਾ ਉਪ ਪਰਧਾਨ ਅਸ਼ਵਨੀ ਤੁਲੀ ਅਤੇ  ਅਸ਼ੌਕ ਮਾਹਲਾ, ਜਿਲਾ ਐੱਸ ਸੀ ਮੋਰਚਾ ਪਰਧਾਨ ਰੌਸ਼ਨ ਸਭਰਵਾਲ ਅਤੇ ਗੌਰਵ ਨਾਹਰ ਹੌਣਾ ਨੇ ਜਿਲਾ ਪਰਧਾਨ ਭਾਜਪਾ ਸ ਰਣਜੀਤ ਸਿੰਘ ਖੌਜੇਵਾਲ ਨਾਲ ਸਿਵਲ ਹਸਪਤਾਲ ਕਪੂਰਥਲਾ ਵਿਖੇ ਸੀਨੀਅਰ ਡਾ. ਸੰਦੀਪ ਧਵਨ ਹੌਣਾ ਪਾਸੌ ਸਥਿਤੀ ਦਾ ਜਾਇਜਾ ਵੀ ਲਿਆ ਅਤੇ ਦਾਖਲ ਮਰੀਜਾਂ ਦਾ ਹਾਲ ਚਾਲ ਵੀ ਜਾਣਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪ੍ਰਿੰਸੀਪਲ ਹਰਜੀਤ ਸਿੰਘ ਨਿੱਘੀ ਵਿਦਾਇਗੀ ਤੇ ਵਿਸ਼ੇਸ਼
Next articleਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਰੀਹਾਨ ਧੀਰ ਨੇ ਗੋਲਡ ਮੈਡਲ ਜਿੱਤਿਆ