ਇੰਗਲੈਂਡ ਚ ਵੱਸਦੀਆਂ ਪੰਜਾਬਣਾਂ ਨੇ ਖੁੱਲ੍ਹੇ ਪਾਰਕ ਚ ਮਨਾਇਆ ਸਾਉਣ ਮਹੀਨੇ ਦਾ ਤਿਉਹਾਰ ਤੀਆਂ

ਲੈਸਟਰ ਦੇ ਖੁੱਲ੍ਹੇ ਪਾਰਕ ਚ ਮਨਾਏ ਗਏ ਤੀਆਂ ਦੇ ਮੇਲੇ ਮੌਕੇ ਗਿੱਧਾ ਪਾਉਂਦੀਆਂ ਹੋਈਆਂ ਪੰਜਾਬਣਾਂ। ਤਸਵੀਰ:-ਸੁਖਜਿੰਦਰ ਸਿੰਘ ਢੱਡੇ
*ਇੰਗਲੈਂਡ ਭਰ ਚੌ ਰੰਗ ਬਰੰਗੇ ਸੂਟ,ਸੰਗੀ ਫੁੱਲ ਅਤੇ ਫੁਲਕਾਰੀਆਂ ਪਹਿਨ ਕੇ ਪੁੱਜੀਆਂ ਪੰਜਾਬਣਾਂ ਨੇ ਨੱਚ ਗਾ ਕੇ  ਬੋਲੀਆਂ ਪਾ ਕੇ ਅਤੇ ਪੀਂਘਾਂ ਝੂਟ ਕੇ ਪੁਰਾਤਨ ਪੇਂਡੂ ਮਾਹੌਲ ਸਿਰਜਿਆ 

ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਸਾਊਣ ਮਹੀਨੇ ਦਾ ਪਵਿੱਤਰ ਤਿਉਹਾਰ ਤੀਆਂ ਇੰਗਲੈਂਡ ਦੀਆਂ ਪੰਜਾਬਣਾਂ ਵੱਲੋਂ ਲੈਸਟਰ ਦੇ ਇੱਕ ਖੁੱਲ੍ਹੇ ਪਾਰਕ ਚ ਵੱਡੇ ਪੱਧਰ ਤੇ ਮਨਾਇਆ ਗਿਆ। ਲੈਸਟਰ ਦੀਆਂ ਪੰਜਾਬਣਾਂ ਮਨਜਿੰਦਰ ਪੁਰੇਵਾਲ, ਪ੍ਰਮਜੀਤ ਕੌਰ, ਜੱਸੀ ਢਿੱਲੋਂ, ਰਾਜਵਿੰਦਰ ਕੌਰ, ਅਤੇ ਹਰਵਿੰਦਰ ਕੌਰ ਰਾਏ ਦੇ ਉਪਰਾਲੇ ਸਦਕਾ ਲੈਸਟਰ ਦੇ ਓਡਬੀ ਦੇ ਖੁੱਲੇ ਪਾਰਕ ਚ ਕਰਵਾਵੇ ਗਏ ਇਸ ਤੀਆਂ ਦੇ ਵਿਸ਼ਾਲ ਮੇਲੇ ਚ ਇੰਗਲੈਂਡ ਭਰ ਚੋਂ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਚ ਪੰਜਾਬਣਾਂ ਨੇ ਰੰਗ ਬਰੰਗੇ ਸੂਟ, ਫੁਲਕਾਰੀਆਂ ਪਹਿਨ ਕੇ ਪੁਰਾਤਨ ਪੇਂਡੂ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਮਾਹੌਲ ਸਿਰਜਿਆ।ਇਸ ਮੌਕੇ ਤੇ ਪੰਜਾਬਣਾਂ ਵੱਲੋਂ ਨੱਚ ਗਾ ਕੇ  ਬੋਲੀਆਂ ਪਾ ਕੇ ਅਤੇ ਪੀਂਘਾਂ ਝੂਟ ਕੇ ਖੂਬ ਮਨੋਰੰਜਨ ਕੀਤਾ।ਇਸ ਮੌਕੇ ਤੇ ਪੰਜਾਬਣ ਮੁਟਿਆਰਾਂ ਨੇ ਆਪਣੇ ਘਰਾਂ ਤੋਂ ਸਾਉਣ ਮਹੀਨੇ ਦਾ ਪ੍ਰਸਿੱਧ ਪਕਵਾਨ ਮਾਲ ਪੂੜੇ ਅਤੇ ਖੀਰ ਤਿਆਰ ਕਰਕੇ ਅਤੇ ਸਮੋਸੇ ਪਕੌੜੇ ਲਿਆ ਕੇ ਆਪਸ ਵਿੱਚ ਵੰਡੇ। ਇਸ ਮੌਕੇ ਤੇ ਅਜੀਤ ਨਾਲ ਗੱਲਬਾਤ ਕਰਦਿਆਂ ਇਸ ਤੀਆਂ ਦੇ ਮੇਲੇ ਦੀਆਂ ਪ੍ਰਬੰਧਕਾਂ ਮਨਜਿੰਦਰ ਪੁਰੇਵਾਲ, ਪ੍ਰਮਜੀਤ ਕੌਰ ਅਤੇ ਜੱਸੀ ਢਿੱਲੋਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਤੋਂ 30, 35 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਚ ਵੱਡੇ ਪੱਧਰ ਤੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਜੋ ਅਜੋਕੇ ਸਮੇਂ ਵਿਚ ਪੰਜਾਬ ਦੇ ਪਿੰਡਾਂ ਚੋਂ ਗਾਇਬ ਹੁੰਦਾ ਜਾ ਰਿਹਾ ਹੈ ਉਸਨੂੰ ਵਿਦੇਸ਼ਾਂ ਵਿੱਚ ਜਿਉਂਦਾ ਰੱਖਣ ਸਾਡੇ ਵੱਲੋਂ ਪਿਛਲੇ 8 ਸਾਲਾ ਤੋਂ ਇੰਗਲੈਂਡ ਚ ਤੀਆਂ ਦਾ ਮੇਲਾ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜ਼ੋ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਕੀਮਤੀ ਪੁਰਾਤਨ ਪੇਂਡੂ ਪੰਜਾਬੀ ਵਿਰਸੇ ਤੋਂ ਜਾਣੂ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਉਪਰਾਲਾ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਿਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਿਫਊਜੀ ਸਾਜਿਸ਼ ‘ਚ ਫਸਦੇ ਜਾ ਰਹੇ ਸਿੱਖ?
Next articleਪਾਵਰ ਲਿਫਟਰ ਕ੍ਰਿਸ਼ਨ ਰਾਮ ਨੇ 720 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤਿਆ ਸਿਲਵਰ ਮੈਡਲ