ਗੋਲਡੀ ਪੁਰਖਾਲੀ ਸਰਬਸੰਮਤੀ ਨਾਲ ਬਸਪਾ ਦੇ ਜਿਲ੍ਹਾ ਪ੍ਰਧਾਨ ਨਿਯੁਕਤ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲਾ ਰੂਪਨਗਰ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਿੱਪਲ ਕੁਮਾਰ ਇੰਚਾਰਜ ਪੰਜਾਬ ਅਤੇ ਚੰਡੀਗੜ੍ਹ ਸਰਦਾਰ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਪਰਵੀਨ ਬੰਗਾ ਲੋਕ ਸਭਾ ਇੰਚਾਰਜ ਹਾਜ਼ਰ ਹੋਏ ਮੀਟਿੰਗ ਵਿੱਚ ਜਿਲੇ ਦੀਆਂ ਤਿੰਨੇ ਵਿਧਾਨ ਸਭਾ ਵਿੱਚੋਂ ਜਿੰਮੇਵਾਰ ਸਾਥੀ ਸ਼ਾਮਿਲ ਹੋਏ ਸ੍ਰੀ ਵਿਪਲ ਕੁਮਾਰ ਇੰਚਾਰਜ ਪੰਜਾਬ ਤੇ ਚੰਡੀਗੜ੍ਹ ਨੇ ਆਪਣੇ ਸੰਬੋਧਨ ਦੱਸਿਆ ਕਿ ਭੈਣ ਕੁਮਾਰੀ ਮਾਇਆਵਤੀ ਵੱਲੋਂ ਪੰਜਾਬ ਬਾਡੀ ਦੀ
ਸਮੀਖਿਆ ਕਰਕੇ ਨਵੇਂ ਸਿਰੇ ਪੰਜਾਬ ਬਾਡੀ ਨਿਯੁਕਤ ਕੀਤੀ ਗਈ ਨਾਲ ਹੀ ਹਦਾਇਤ ਅਨੂਸਾਰ ਜਿਲ੍ਹਾ ਬਾਡੀ ਬਣਾਉਣ ਲਈ ਹਦਾਇਤ ਕੀਤੀ ਗਈ ਕਿ ਸਮੀਖਿਆ ਕਰਕੇ ਜਿਲਾ ਤੇ ਹਲਕਾ ਪੱਧਰੀ ਸੰਗਠਨ ਬਣਾ ਕੇ ਪਾਰਟੀ ਦਫਤਰ ਜਮਾ ਕੀਤਾ ਜਾਵੇ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਸਪਾ ਪੰਜਾਬ ਵੱਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਗਿਆ ਕਿ ਸਰਬ ਸਮਾਜ ਨੂੰ ਇਕੱਠੇ ਕਰਕੇ 2027 ਦੀਆਂ ਚੋਣਾਂ ਦੀ ਤਿਆਰੀ ਪਿੰਡ ਪੱਧਰ ਤੱਕ ਪਹੁੰਚ ਕੇ ਕੀਤੀ ਜਾਵੇ ਤਾਂ ਜੋ ਪਿਛਲੀਆਂ ਚੋਣਾਂ ਦੌਰਾਨ ਜੋ ਕਮੀਆਂ ਰਹਿ ਗਈਆਂ ਹਨ ਉਹਨਾਂ ਦੀ ਸਮਿਖਿਆ ਕੀਤੀ ਗਈ ਮੀਟਿੰਗ ਵਿੱਚ ਆਏ ਹੋਏ ਸਾਥੀਆਂ ਦੇ ਵਿਚਾਰ ਤਸੱਲੀ ਬਖਸ਼ ਸੁਣੇ ਗਏ ਸਰਦਾਰ ਗੜੀ ਵੱਲੋਂ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਨੌਜਵਾਨ ਆਗੂ ਨੂੰ ਸਰਬ ਸੰਮਤੀ ਨਾਲ ਜਿਲਾ ਪ੍ਰਧਾਨ ਬਣਾਇਆ ਗਿਆ ਤੇ ਨਾਲ ਹੀ ਆਪਸ ਵਿੱਚ ਸਲਾਹ ਕਰਕੇ ਸਹਿਮਤੀ ਨਾਲ ਜਿਲਾ ਕਮੇਟੀਆਂ ਨਵੇਂ ਸਿਰੇ ਤਿਆਰ ਕਰਕੇ ਦਫਤਰ ਜਮਾ ਕਰਾਉਣ ਲਈ ਕਿਹਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਵਿਧਾਨ ਸਭਾ ਦੀਆਂ ਸਾਰੀਆਂ ਕਮੇਟੀਆਂ ਭੰਗ ਕੀਤੀਆਂ ਜਿਲੇ ਦੀ ਕਮੇਟੀ ਭੰਗ ਕਰ ਦਿੱਤੀ ਗਈ ਜੋ ਕਿ ਨਵੇਂ ਸਿਰੇ ਤਿਆਰ ਕੀਤੀ ਜਾਵੇਗੀ ਇਸ ਮੌਕੇ ਤੇ ਪੰਜਾਬ ਸਕੱਤਰ ਮਾਸਟਰ ਰਾਮਪਾਲ ਅਬਿਆਣਾ ਜੀ ਜਿਲਾ ਜਨਰਲ ਸਕੱਤਰ ਨਰਿੰਦਰ ਬਡਵਾਲੀ ਹਲਕਾ ਪ੍ਰਧਾਨ ਰੂਪਨਗਰ ਮਾਸਟਰ ਮੋਹਨ ਸਿੰਘ ਨੋਧੇ ਮਾਜਰਾ ਹਲਕਾ ਪ੍ਰਧਾਨ ਚਮਕੌਰ ਸਾਹਿਬ ਕੁਲਦੀਪ ਪਪਰਾਲੀ ਕੁਲਦੀਪ ਘਨੌਲੀ ਗੁਰਚਰਨ ਸਿੰਘ ਖਾਲਸਾ ਕੇਵਲ ਧਮਾਣਾ ਜਸਵਿੰਦਰ ਜਸਵੰਤ ਸਿੰਘ ਬਹਿਰਾਮਪੁਰ ਜਸਵਿੰਦਰ ਸਿੰਘ ਛਿੱਬਰ ਡਾਕਟਰ ਮੋਹਨ ਸਿੰਘ ਗੁਰਵਿੰਦਰ ਸਿੰਘ ਬਡਵਾਲੀ ਫਕੀਰ ਸਿੰਘ ਬਡਵਾਲੀ ਨਸੀਬ ਸਿੰਘ ਬੇਲਾ ਡਾਕਟਰ ਸੁਰਜੀਤ ਸਿੰਘ ਲੱਖੇਵਾਲ ਤਰਲੋਕ ਸਿੰਘ ਫਤਿਹਪੁਰ ਮਹਿੰਦਰ ਪਾਲ ਥਰਮਲ ਪਲਾਂਟ ਜਤਿੰਦਰਵੀਰ ਸਿੰਘ ਪਰਖਾਲੀ ਪ੍ਰਿੰਸੀਪਲ ਸੁਰਿੰਦਰ ਸਿੰਘ ਪਰਖਾਲੀ ਸਰਜੀਤ ਸਿੰਘ ਖੇੜੀ ਬੀਬੀ ਹਰਜੀਤ ਕੌਰ ਮਾਜਰੀ ਕੁਲਵਿੰਦਰ ਕੌਰ ਮਾਜਰੀ ਹਰਵਿੰਦਰ ਸਿੰਘ ਮਾਜਰੀ ਜਸਵਿੰਦਰ ਬੈਂਸ ਸ ਪ੍ਰੀਤਮ ਸਿੰਘ ਗੋਬਿੰਦ ਵੈਲੀ ਡਾਕਟਰ ਭਗਤ ਰਾਮ ਬੈਂਸਾਂ ਸੁਰਜੀਤ ਲਾਲ ਰੂਪਨਗਰ ਦੌਲਤ ਸਿੰਘ ਰੋਪੜ ਹੁਸਨ ਚੰਦ ਰੋਪੜ ਬਲਵਿੰਦਰ ਸਿੰਘ ਬਿੱਲੂ ਰੋਪੜ ਸਤਨਾਮ ਸਿੰਘ ਰੋਪੜ ਆਦਿ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੋਰਟ ਕੰਪਲੈਕਸ ਦਸੂਹਾ ਨਜ਼ਦੀਕ ਹੋਏ ਕਤਲ ਵਿੱਚ ਲੁੜੀਦੇ ਤਿੰਨ ਦੋਸ਼ੀਆਂ ਨੂੰ ਕੀਤਾ 48 ਘੰਟਿਆ ਅੰਦਰ ਕਾਬੂ : ਐਸਐਸਪੀ ਲਾਂਬਾ
Next articleਐਫ਼ ਸੀ ਐਸ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਦਾ ਸਟਾਫ ਅਤੇ ਵਿਦਿਆਰਥੀਆਂ ਨੇ ਬੂਟੇ ਲਗਾਏ