ਸੱਚ ਕਾਵਿ

ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ)
ਦੁਖ ਸੁਖ ‘ਚ ਜਿਹੜੇ ਨਾ ਕਦੇ ਕੰਮ ਆਵਣ
ਕੀ ਕਰਾਉਣਾ ਐਸੇ ਬੇਲੀ ਰਿਸ਼ਤੇਦਾਰ ਤੋਂ ਜੀ
ਨੌਂ ਨਗਦ ਤੇਰਾ ਸਦਾ ਹੀ ਉਧਾਰ ਹੁੰਦੇ
ਸ਼ੌਂਕ ਨਾ ਪਾਲੋ ਮਹਿੰਗੇ, ਬਚੋ ਉਧਾਰ ਤੋਂ ਜੀ
ਸਾਦਗੀ ਜਿਹਾ ਨਾ ਇੱਥੇ ਹੈ ਕੋਈ ਗਹਿਣਾ
ਪਰ ਔਰਤ ਰਹੇ ਨਾ ਬਿਨ ਸ਼ਿੰਗਾਰ ਤੋਂ ਜੀ
ਦੁੱਖ ਸੁੱਖ ਦੀ ਸਾਥੀ ਹੁੰਦੀ ਹੈ ਜੀਵਨ ਸਾਥਣ
ਪਵੇ ਖਾਣ ਨੂੰ ਕੀ ਕਰਾਉਣਾ ਐਸੀ ਨਾਰ ਤੋਂ ਜੀ
ਆਪੇ ਖਰੀਦੀਏ ਕਰਦਾ ਹੈ ਨੁਕਸਾਨ ਆਪਣਾ
ਕੀ ਕਰਾਉਣਾ ਇਹੋ ਜਿਹੇ ਹਥਿਆਰ ਤੋਂ ਜੀ
ਆਂਡਾ ਕਿਤੇ ਤੇ ਕੁੜ ਕੁੜ ਹੈ ਕਿਤੇ ਹੁੰਦੀ
ਬਚ ਕੇ ਰਹੋ ਅੱਜ ਕੱਲ ਦੇ ਪਿਆਰ ਤੋਂ ਜੀ
ਖਾਈਏ ਘੱਟ ਸਰੀਰ ਵੀ ਹੈ ਸੂਤ ਰਹਿੰਦਾ
ਬਚ ਕੇ ਰਹੋ ਸਦਾ ਸਰੀਰਕ ਭਾਰ ਤੋਂ ਜੀ
ਧੀ ਭੈਣ ਉੱਤੇ ਰੱਖਦਾ ਜੋ ਅੱਖ ਮੈਲੀ
ਦੂਰ ਰਹੀਏ ਸਦਾ ਇਹੋ ਜਿਹੇ ਯਾਰ ਤੋਂ ਜੀ
ਟੀਕਾ ਹਮਦਰਦੀ ਦਾ ਬੰਦਾ ਬੰਦੇ ਦੇ ਲਾ ਦਿੰਦਾ
ਹਾਲ ਚਾਲ ਪੁੱਛਦੇ ਰਹੋ ਸਦਾ ਬਿਮਾਰ ਤੋਂ ਜੀ
ਕਿਹੋ ਜਿਹੀ ਮੱਤ ਹੁੰਦੀ ਪਤਾ ਹੈ ਲੱਗ ਜਾਂਦਾ
ਪਰਖਿਆ ਜਾਂਦਾ ਬੰਦਾ ਬੋਲ ਵਿਚਾਰ ਤੋਂ ਜੀ
ਨੱਕ ਰਗੜੇ ਕਿਉਂ ਜਾ ਸਾਧਾਂ ਪਖੰਡੀਆਂ ਦੇ ਬੱਬੀ
ਉੱਚਾ ਕੁਝ ਨਹੀਂ ਮਾਂ ਪਿਉ ਦੇ ਸਤਿਕਾਰ ਤੋਂ ਜੀ
ਬਲਬੀਰ ਸਿੰਘ ਬੱਬੀ 7009107300
Previous articleਦਿੱਲੀ ਸ਼ਰਾਬ ਨੀਤੀ ਮਾਮਲਾ, CBI ਨੇ ਅਰਵਿੰਦ ਕੇਜਰੀਵਾਲ ਖਿਲਾਫ ਚਾਰਜਸ਼ੀਟ ਦਾਇਰ ਕੀਤੀ
Next articleਖੰਨਾ ਦੇ ਏਐਸ ਕਾਲਜ ਵਿੱਚ ਚੱਲੀਆਂ ਗੋਲੀਆਂ,ਕਾਲਜ ਦਾ ਇੱਕ ਮੁਲਾਜ਼ਮ ਜ਼ਖਮੀ, ਪੈਟਰੋਲ ਪੰਪ ਵੀ ਲੁੱਟਿਆ