ਬੀਸੀਐਸ ਨੇ ਬੇਬੇ ਨਾਨਕੀ ਕਾਲਜ ਮਿਠੜਾ ‘ਚ 100 ਤੋਂ ਵੱਧ ਫਲਦਾਰ ਪੌਦੇ ਲਗਾਏ, ਧਰਤੀ ਦੀ ਤਪਸ਼ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਵਾਂਗੇ-ਅਟਵਾਲ

ਬੀ ਸੀ ਐਸ ਦੇ ਸਮਾਜਿਕ ਵਿਕਾਸ ਕਾਰਜ ਸ਼ਲਾਘਾਯੋਗ- ਗੁਰਪ੍ਰੀਤ ਕੌਰ 

ਕਪੂਰਥਲਾ ,  (ਸਮਾਜ ਵੀਕਲੀ) (ਕੌੜਾ)– ਸਮਾਜਿਕ ਵਿਕਾਸ ਕਾਰਜਾਂ ਵਿੱਚ ਯਤਨਸ਼ੀਲ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਧਰਤੀ ਨੂੰ ਹਰਿਆ ਭਰਿਆ ਕਰਨ ਲਈ ਪੌਦੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਪਿੰਡਾਂ/ਸ਼ਹਿਰਾਂ ਦੀਆਂ ਜਨਤਕ ਥਾਵਾਂ ‘ਤੇ ਸੰਸਥਾ ਦੇ ਮੁਖੀ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਅਤੇ ਸਮੁੱਚੀ ਟੀਮ ਵਲੋਂ ਦੀ ਪੌਦੇ ਲਗਾਏ ਜਾ ਰਹੇ ਹਨ।
ਏਸੇ ਕੜ੍ਹੀ ਤਹਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿੱਚ ਡਾ.ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ
ਐਨ ਐਸ ਐਸ ਵਿਭਾਗ ਅਤੇ ਈਕੋ ਕਲੱਬ ਸਹਿਯੋਗ ਨਾਲ ਰਾਸ਼ਟਰੀ ਸੇਵਾ ਯੋਜਨਾ ਦੇ ਸਾਵਣ ਸਦਾ ਬਹਾਰ ਮੁਹਿੰਮ ਤਹਿਤ 100 ਤੋਂ ਵੱਧ ਫਲਦਾਰ ਪੌਦੇ ਲਗਾਏ।
ਬੀਸੀਐਸ ਸੰਸਥਾ ਵਲੋਂ ਚਲਾਈ ਜਾ ਰਹੀ ਰੁਖ ਲਗਾਓ ਜੀਵਨ ਬਚਾਓ ਮੁਹਿੰਮ ਬਾਰੇ ਜਾਣਕਾਰੀ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਜੋਗਾ ਸਿੰਘ ਅਟਵਾਲ ਪੱਤਰਕਾਰਾਂ ਨੂੰ ਦੱਸਿਆ ਕੇ ਸੰਸਥਾ ਕੇ ਧਰਤੀ ਉਪਰਲੇ ਦਰਖਤਾਂ ਦੀ ਸਥਤੀ ਨੂੰ ਭਾਂਪ ਕੇ ਦੇਖੀਏ ਤਾਂ ਭੈਅ ਆਉਂਦਾ ਹੈ।ਹਰ ਸਾਲ ਤਾਪਮਾਨ ਉੱਚਤਮ ਹੋਣਾ ਗਹਿਰੇ ਖਤਰੇ ਦੀ ਘੰਟੀ ਹੈ।
ਦਰਖਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ।
ਕਾਲਜ ਦੇ ਐਨਐਸਐਸ ਵਿਭਾਗ ਦੇ ਕੋਆਰਡੀਨੇਟਰ ਡਾਕਟਰ ਪਰਮਜੀਤ ਕੌਰ ਸਾਇੰਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਲੰਟੀਅਰਸ ਦੇ ਗਰੁੱਪ ਬਣਾਏ ਗਏ ਅਤੇ ਗਰੁੱਪ ਲੀਡਰਾ ਨੂੰ ਸਾਰਾ ਸਾਲ ਰੁੱਖਾਂ ਤੇ  ਬੂਟਿਆਂ ਦੀ ਸੰਭਾਲ ਕਰਨ ਦੀ ਹਦਾਇਤ ਕੀਤੀ ਗਈ। ਕਮਰਸ ਵਿਭਾਗ ਦੇ ਮੁਖੀ ਡਾਕਟਰ ਗੁਰਪ੍ਰੀਤ ਕੌਰ ਜੀ ਨੇ  ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਖੁਦ ਵੀ  ਕਾਲਜ ਕੈਂਪਸ ਵਿੱਚ ਇੱਕ ਬੂਟਾ ਲਗਾਇਆ ਏਸੇ ਦੌਰਾਨ ਉਨਾਂ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਇਸ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾਕਟਰ ਪਰਮਜੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਏ ਰੱਖਣ ਲਈ ਨਵੇਂ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਕਾਰਜ ਵਿੱਚ ਜਸਵਿੰਦਰ ਸਿੰਘ,ਜਸਪਾਲ ਸਿੰਘ ਚੌਹਾਨ,ਰਜੇਸ਼ ਮਹਿਤਾ, ਭਾਨੂੰ ਪ੍ਰਤਾਪ ਸਿੰਘ ਚੌਹਾਨ,ਭੁਪਿੰਦਰ ਸਿੰਘ ਭੂਪੀ,ਗੁਰਦੇਵ ਸਿੰਘ ,ਦਾਨਿਸ਼ ਸਦਿਕੀ,ਸੁਰਜੀਤ ਸਿੰਘ ਸੈਣੀ ਆਦਿ ਭਰਪੂਰ ਸਹਿਯੋਗ ਦਿੱਤਾ।
Previous articleਖੇਡਾਂ ਸਾਡੀ ਰੂਹ ਦੀ ਖੁਰਾਕ
Next articleਅਧਿਆਪਕ ਵਿਦਿਆਰਥੀ ਪ੍ਰੇਮ ਮਾਮਲਾ, ਇਨਸਾਫ਼ ਲਈ ਲੁਧਿਆਣਾ ਚੰਡੀਗੜ੍ਹ ਰੋਡ ਜਾਮ ਕੀਤਾ