24 ਬੋਤਲਾਂ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਮਾਹਿਲਪੁਰ ਪੁਲਿਸ ਨੇ ਕੀਤਾ ਕਾਬੂ

ਮਾਹਿਲਪੁਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸ੍ਰੀ ਸੁਰਿੰਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਪਰਮਿੰਦਰ ਸਿੰਘ ਦੀਆਂ ਹਦਾਇਤਾ ਅਨੁਸਾਰ ਐਸ.ਆਈ. ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਏ ਐਸ ਆਈ ਉਕਾਂਰ ਸਿੰਘ ਇੰਚਾਰਜ ਚੌਕੀ ਸੈਲਾ ਖੁਰਦ ਥਾਣਾ ਮਾਹਿਲਪੁਰ ਚੈਕਿੰਗ ਵਹੀਕਲਾ ਅਤੇ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਭਾਤਪੁਰ ਰੋਡ ਨੇੜੇ ਸ਼ਮਸ਼ਾਨਘਾਟ ਜੱਸੋਵਾਲ ਮੌਜੂਦ ਸੀ। ਤਾਂ ਮੋਟਰ ਸਾਇਕਲ ਨੰਬਰੀ PB07-AC-1389 ਦੇ ਚਾਲਕ ਨੂੰ ਸ਼ੱਕ ਦੀ ਬਿਨਾਹ ਕਾਬੂ ਕਰਕੇ ਨਾਮ, ਪਤਾ ਪੁਛਿਆ ਨੌਜਵਾਨਾ ਨੇ ਕ੍ਰਮਵਾਰ ਆਪਣਾ ਨਾਮ ਸਤਨਾਮ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਭਾਤਪੁਰ ਜੱਟਾਂ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਦੇ ਕਬਜ਼ੇ ਵਿਚਲੇ ਬੋਰਾ ਪਲਾਸਟਿਕ ਵਿੱਚੋ 12 ਬੋਤਲਾ ਸ਼ਰਾਬ ਮਾਰਕਾ (GRAND AFFAIR) ਅਤੇ 12 ਬੋਤਲਾ ਸ਼ਰਾਬ ਮਾਰਕਾ (ਸੰਤਰਾ ਫਾਰ ਸੇਲ ਹਿਮਾਚਲ ਪ੍ਰਦੇਸ਼) ਬਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 148 ਅ:/ਧ: 61-1-14 ਐਕਸਾਈਜ ਐਕਟ ਤਹਿਤ ਥਾਣਾ ਮਾਹਿਲਪੁਰ ਵਿਖੇ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਅਧਿਆਪਕ ਵੱਲੋਂ ਬੱਚਿਆਂ ਨੂੰ ਕੁੱਟਣ ਦੇ ਮਾਮਲੇ ‘ਚ ਲਿਆ ਸੂ-ਮੋਟੋ ਨੋਟਿਸ
Next articleਸੜੋਆ ਪੁਲਸ ਵਲੋਂ 40 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ