ਕਿਸਾਨਾਂ, ਮਜਦੂਰਾਂ ਨੇ ਘੇਰਿਆ ਥਾਣਾ ਮਹਿਤਪੁਰ, ਐਸ ਐਚ ਓ ਤੇ ਨਸ਼ਾ ਵਕਾਉਣ ਦੇ ਲਾਏ ਦੋਸ਼

ਮਹਿਤਪੁਰ (ਸਮਾਜ ਵੀਕਲੀ)  -ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਦੀ ਸ਼ਹਿ ਪ੍ਰਾਪਤ ਕੁੱਝ ਲੋਕਾਂ ਵੱਲੋਂ ਐਸ ਐਚ ਮਹਿਤਪੁਰ ਦੀ ਮਿਲੀ ਭੁਗਤ ਨਾਲ ਕਿਸੇ ਗਰੀਬ  ਦੁਕਾਨਦਾਰ ਦੇ ਘਰ ਦਾ ਸਮਾਨ ਚੋਰੀ ਕਰਕੇ ਉਸਦੇ ਨਾਮ ਤੇ ਲੱਗਿਆ ਬਿਜਲੀ ਦੇ ਮੀਟਰ ਨੂੰ ਖੁਰਦ ਬੁਰਦ ਕਰਕੇ ਜਬਰੀ ਘਰ ਤੇ ਕਬਜ਼ਾ ਕਰਨ ਤੇ ਪਿੰਡ ਇਸਮਾਈਲਪੁਰ ਵਿੱਚ ਮਜਦੂਰ ਆਗੂ ਤੇ ਹਮਲਾ ਕਰਨ ਵਾਲੇ ਲੋਕਾਂ ਤੇ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਕਿਸਾਨ ਸਭਾ ਤੇ ਭਰਾਤਰੀ ਜੱਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ,ਭਾਰਤੀ ਕਿਸਾਨ ਯੂਨੀਅਨ ਕਾਦੀਆਂ,ਦੋਆਬਾ ਕਿਸਾਨ ਯੂਨੀਅਨ ਸ਼ਹਿਰ ਦੇ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਪਹਿਲਾਂ ਬੀ,ਡੀ,ਪੀ,ਓ ਦਫਤਰ ਵਿੱਚ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਪਿੰਡ ਇਸਮਾਈਲ ਪੁਰ ਦੇ ਮਸਲੇ ਤੇ ਮਨਰੇਗਾ ਮਜਦੂਰਾਂ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਬੀ,ਡੀ,ਪੀ ਓ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਉਸਤੋਂ ਬਾਅਦ ਸ਼ਹਿਰ ਵਿੱਚ ਮੁਜਾਹਰਾ ਕਰਕੇ ਥਾਣਾ ਮਹਿਤਪੁਰ ਮੂਹਰੇ ਧਰਨਾ ਦਿੱਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਸੰਦੀਪ ਅਰੋੜਾ,ਦਿਲਬਾਗ ਸਿੰਘ ਚੰਦੀ,ਹਰਜਿੰਦਰ ਸਿੰਘ ਮੌਜੀ ਭੋਗਪੁਰ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਬਾਬਾ ਪਲਵਿੰਦਰ ਸਿੰਘ ਚੀਮਾਂ ਸਰਦੂਲ ਸਿੰਘ ਪੰਨੂੰ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਖੁਰਲਾਪੁਰ ਰਾਮ ਸਿੰਘ ਕੈਮਵਾਲਾ ਪੰਜਾਬ ਖੇਤ ਮਜਦੂਰ ਸਭਾ ਦੇ ਵੀਰ ਕੁਮਾਰ,ਸਿਕੰਦਰ ਸੰਧੂ,ਸੁਨੀਲ ਕੁਮਾਰ,ਰੂੜਾ ਰਾਮ ਪਰਜੀਆਂ ਕਾਂਗਰਸੀ ਆਗੂਆਂ ਮਹਿੰਦਰਪਾਲ ਟੁਰਨਾ, ਕੁਲਬੀਰ ਸਿੰਘ ਢੋਟ,ਕਸ਼ਮੀਰੀ ਲਾਲ ਤੇ ਸੀ ਪੀ ਆਈ ਦੇ ਜਿਲਾ ਸਕੱਤਰ ਰਛਪਾਲ ਕੈਲੇ ਨੇ ਕਿਹਾ ਕਿ ਕਬਜ਼ਾ ਕਰਵਾਉਣ ਵਾਲੇ ਅਸਲ ਦੋਸ਼ੀ ਨੂੰ ਪੁਲਿਸ ਛੱਡ ਰਹੀ ਹੈ।ਤੇ ਉਹ ਸ਼ਰੇਆਮ ਝੂਠ ਦਾ ਸਹਾਰਾ ਲੈਕੇ ਪਵਨ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੇ ਲੋਕ ਆਗੂਆਂ ਤੇ ਜਾਤ ਪਾਤ ਦੇ ਦੋਸ਼ ਲਗਾਕੇ ਲੋਕਾਂ ਵਿੱਚ ਵੰਡੀਆਂ ਪਾ ਰਿਹਾ ਹੈ।ਜਿਸ ਨੂੰ ਕਿਸੇ ਵੀ ਕੀਮਤ ਤੇ ਬਕਸਿਆਂ ਨਹੀਂ ਜਾਵੇਗਾ।ਉਹਨਾਂ ਕਿਹਾ ਅਸੀਂ ਇਨਸਾਨ ਪਸੰਦ ਲੋਕ ਹਾ ਜੋ ਸਾਰੇ ਧਰਮਾ,ਸਾਰੀਆ ਜਾਤੀਆਂ ਦਾ ਸਤਿਕਾਰ ਕਰਦੇ ਹਾਂ।ਤੇ ਹਮੇਸ਼ਾ ਦੱਬੇ ਕੁਚਲੇ ਲੋਕਾਂ ਲਈ ਲੜਦੇ ਰਹਿਣਗੇ।ਆਗੂਆਂ ਇੱਕ ਆਵਾਜ਼ ਹੋ ਕੇ ਕਿਹਾ ਖੁਰਲਾਪੁਰ,ਭਾਰਤੀ ਕਿਸਾਨ ਯੂਨੀਅਨ ਦੇ ਲਖਵੀਰ ਸਿੰਘ,ਸਤਨਾਮ ਸਿੰਘ ਲੋਹਗੜ੍ਹ,ਦੋਆਬਾ ਕਿਸਾਨ ਯੂਨੀਅਨ ਦੇ ਰਛਪਾਲ ਸਿੰਘ ਧੰਜੂ,ਆਲ ਇੰਡੀਆ ਕਿਸਾਨ ਸਭਾ ਦੇ ਦਿਲਬਾਗ ਸਿੰਘ ਚੰਦੀ,ਸਰਤਾਜ ਸਿੰਘ ਬਾਜਵਾ,ਦੁਕਾਨਦਾਰ ਯੂਨੀਅਨ ਦੇ ਬਲਜਿੰਦਰ ਸਿੰਘ ਕੰਗ,ਰਿੱਕੀ ਕਾਲੜਾ ਕਾਂਗਰਸ ਦੇ ਕੁਲਬੀਰ ਸਿੰਘ,ਤੇ ਐਮ ਸੀ ਮਹਿੰਦਰ ਪਾਲ ਟੁਰਨਾ,ਭਾਜਪਾ ਦੇ ਮੰਡਲ ਪ੍ਰਧਾਨ ਟੋਨੀ ਅਨੇਜਾ, ਪੰਜਾਬ ਖੇਤ ਮਜਦੂਰ  ਸਭਾ ਦੇ ਸਿੰਕਦਰ ਸੰਧੂ,ਸੁਨੀਲ ਕੁਮਾਰ,ਰਮੇਸ ਕੁਮਾਰ ਸਾਬਕਾ ਸਰਪੰਚ,ਤੇ ਪੀੜਤ ਪਵਨ ਕੁਮਾਰ ਨਾਲ ਵੱਡੇ ਮੁਹੱਲੇ ਤੋਂ ਪਹੁੰਚੇ ਲੋਕ ਜਿੰਨਾ ਵਿੱਚ ਔਰਤਾਂ ਵੀ ਸਨ। ਨੇ ਕਿਹਾ ਕਿ ਗਰੀਬ ਦੁਕਾਨਦਾਰ ਦੇ ਘਰ ਤੇ ਕਬਜ਼ਾ ਕਰਵਾਉਣ ਵਾਲੇ ਅਸਲ ਦੋਸ਼ੀ ਨੂੰ ਪੁਲਿਸ ਸ਼ਰੇਆਮ ਛੱਡ ਰਹੀ ਤੇ ਉਹ ਝੂਠ ਦਾ ਸਹਾਰਾ ਲੈਕੇ ਪਵਨ ਕੁਮਾਰ ਨੂੰ ਇਨਸਾਫ਼ ਦਵਾਉਂਣ ਲੜ ਰਹੇ ਲੋਕ ਆਗੂਆਂ ਤੇ ਜਾਤ ਪਾਤ ਦੇ ਦੋਸ਼ ਲਗਾ ਕੇ ਵੰਡੀਆਂ ਪਾ ਰਿਹਾ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।ਤੇ ਇਨਸਾਨ ਪਸੰਦ ਲੋਕ ਜੋ ਸਾਰੇ ਧਰਮਾ ਦਾ ਸਾਰੀਆਂ ਜਾਤਾਂ ਦਾ ਸਤਿਕਾਰ ਕਰਦੇ ਹਨ।ਤੇ ਉਹ ਹਮੇਸ਼ਾ ਗਰੀਬ ਕਿਸਾਨਾਂ ਮਜਦੂਰਾਂ ਤੇ ਹਰ ਦੱਬੇ ਕੁਚਲੇ ਲੋਕਾਂ ਲਈ ਲੜਦੇ ਰਹਿਣਗੇ। ਆਗੂਆਂ ਇੱਕ ਸਲਾਹ ਹੋ ਕੇ ਕਿਹਾ ਐਸ ਐਚ ਮਹਿਤਪੁਰ ਨਸ਼ਾ ਸਮੱਗਲਰਾ ਦੀ ਪੁਸਤ ਪਨਾਣੀ ਕਰਨ ਵਿੱਚ ਰੁਝੀ ਰਹਿੰਦੀ ਹੈ। ਕਿਸੇ ਨੂੰ ਥਾਣੇ ਅੰਦਰ ਇਨਸਾਫ਼ ਨਹੀਂ ਮਿਲਦਾ 6-6 ਮਹੀਨੇ ਦੀਆਂ ਪਈਆਂ ਦਰਖਾਸਤਾ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਐਸ ਐਚ ਓ ਨੂੰ ਝੂਠ ਬੋਲਣ ਦੀ ਆਦਤ ਹੈ।ਇਸ ਮੌਕੇ ਧਰਨੇ ਤੇ ਬੈਠੇ ਲੋਕਾਂ ਨੂੰ ਡੀ ਐਸ ਪੀ ਜਲੰਧਰ ਸ੍ਰੀ ਵਿਜੇ ਕੰਵਰ ਨੇ ਵਿਸ਼ਵਾਸ ਦਵਾਇਆ ਕਿ ਸਾਰੇ ਮਸਲਿਆਂ ਦਾ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ। ਆਗੂਆਂ ਇੱਕ ਸੁਰ ਹੁੰਦਿਆਂ ਕਿ ਜੇਕਰ ਲੋਕਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਐਸ ਐਸ ਪੀ ਦੇ ਦਫਤਰ ਦਾ ਘਿਰਾਉ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਰੀ ’ਚ ਗੋਲਡਨ ਸਟਾਰ ਮਲਕੀਤ ਸਿੰਘ ਦੇ ਸਵਾਗਤ ’ਚ ਡਿਨਰ ਪਾਰਟੀ
Next articleਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਮੇਜਰ ਸਮੇਤ 4 ਜਵਾਨ ਜ਼ਖਮੀ; 1 ਸ਼ਹੀਦ