ਟਾਇਮ ਟੇਬਲ

ਹਰਪ੍ਰੀਤ ਕੌਰ 
(ਸਮਾਜ ਵੀਕਲੀ) ਮਨੁੱਖ ਦੀ ਰੋਜਾਨਾ ਜ਼ਿੰਦਗੀ ਵਿੱਚ ਟਾਇਮ ਟੇਬਲ ਦਾ ਹੋਣਾ ਬਹੁਤ ਜਰੂਰੀ ਹੈ। ਟਾਇਮ ਟੇਬਲ ਨਾਲ ਜ਼ਿੰਦਗੀ ਆਸਾਨ ਬਣ ਜਾਂਦੀ ਹੈ, ਜਿਵੇਂ ਕਿ ਸਕੂਲ ਵਿੱਚ ਟਾਇਮ ਟੇਬਲ ਨਾ ਹੋਣ ਨਾਲ ਕੋਈ ਕੰਮ ਸਮੇਂ ਸਿਰ ਨਹੀਂ ਹੋ ਸਕਦਾ,ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਟਾਇਮ ਟੇਬਲ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਕੰਮ ਕਿਹੜੇ ਸਮੇਂ ਤੇ ਕਰਨਾ ਹੈ। ਟਾਇਮ ਟੇਬਲ ਘਰ ਵਿੱਚ ਹੋਣਾ ਵੀ ਬਹੁਤ ਜਰੂਰੀ ਹੈ, ਟਾਇਮ ਟੇਬਲ ਦੇ ਨਾਲ ਘਰ ਵਿੱਚ ਅਨੁਸ਼ਾਸਨ ਕਾਇਮ ਰਹਿੰਦਾ ਹੈ। ਟਾਇਮ ਟੇਬਲ ਨਾਲ ਅਸੀਂ ਹਰ ਕੰਮ ਨੂੰ ਸਹੀ ਸਮੇਂ ਤੇ ਕਰ ਸਕਦੇ ਹਾਂ, ਇਸ ਨਾਲ ਸਾਡਾ ਸਮਾਂ ਬੱਚਦਾ ਹੈ। ਜਿਸ ਨਾਲ ਅਸੀਂ ਹਰ ਕੰਮ ਨੂੰ ਸਹੀ ਢੰਗ ਨਾਲ ਕਰ ਸਕਦੇ ਹਾਂ। ਜੇਕਰ ਘਰ ਵਿੱਚ ਟਾਇਮ ਟੇਬਲ ਹੋਵੇ ਤਾਂ ਘਰ ਵਿੱਚ ਅਨੁਸ਼ਾਸਨ ਬਣਿਆ ਰਹਿੰਦਾ ਹੈ। ਟਾਇਮ ਟੇਬਲ ਨਾਲ ਅਸੀਂ ਹਰ ਕੰਮ ਨੂੰ ਸਮਾਂ ਦੇ ਸਕਦੇ ਹਾਂ, ਜਿਵੇਂ ਪੜਨਾ, ਘਰ ਦੇ ਕੰਮ, ਖੇਡਣਾ ਆਦਿ। ਟਾਇਮ ਟੇਬਲ ਦੇ ਨਾਲ ਵਿਦਿਆਰਥੀ ਹਰ ਵਿਸ਼ੇ ਨੂੰ ਪੂਰਾ ਸਮਾਂ ਦੇ ਸਕਦਾ ਹੈ। ਜੇਕਰ ਘਰ ਵਿੱਚ ਸਹੀ ਟਾਇਮ ਟੇਬਲ ਬਣਿਆ ਹੈ ਤਾਂ ਸਾਨੂੰ ਉਸਦੇ ਅਨੁਸਾਰ ਚੱਲਣਾ ਚਾਹੀਦਾ ਹੈ। ਸਾਨੂੰ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਕੀਮਤੀ ਹੈ। ਜੇਕਰ ਅਸੀਂ ਟਾਇਮ ਟੇਬਲ ਦੇ ਨਾਲ ਚੱਲਾਂਗੇ ਤਾਂ ਸਾਡਾ ਸਮਾਂ ਬਚੇਗਾ ਅਤੇ ਸਮੇਂ ਦਾ ਸਹੀ ਉਪਯੋਗ ਹੋਵੇਗਾ। ਟਾਇਮ ਟੇਬਲ ਹਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਵੀ ਹੋਣਾ ਚਾਹੀਦਾ ਹੈ। ਟਾਇਮ ਟੇਬਲ ਸਾਨੂੰ ਸਭੈ ਅਨੁਸ਼ਾਸਨ ਸਿਖਾਉਂਦਾ ਹੈ। ਟਾਇਮ ਟੇਬਲ ਜ਼ਿੰਦਗੀ ਵਿੱਚ ਹੋਣਾ ਬਹੁਤ ਜਰੂਰੀ ਹੈ।
ਹਰਪ੍ਰੀਤ ਕੌਰ 
ਜਮਾਤ- ਅੱਠਵੀਂ 
ਸਰਕਾਰੀ ਹਾਈ ਸਕੂਲ ਘੜਾਮ,
ਬਲਾਕ- ਭੁਨਰਹੇੜੀ-1, ਪਟਿਆਲਾ 
ਗਾਇਡ ਅਧਿਆਪਕ – ਚਰਨਜੀਤ ਸਿੰਘ (ਪੰਜਾਬੀ ਮਾਸਟਰ)
8427929558
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸੰਤ ਦਾਸ ਜੀ ਅਤੇ ਸਮੂਹ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ, ਲੋੜ੍ਹਵੰਦ ਮਰੀਜ਼ਾਂ ਲਈ ਖ਼ੂਨਦਾਨ ਕਰਕੇ ਜਿੰਦਗੀਆਂ ਬਚਾਉਣ ਮਹਾਦਾਨੀ – ਸੰਤ ਬਾਬਾ ਲੀਡਰ ਸਿੰਘ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ