ਰੈਡ ਰਿਬਨ ਕਲੱਬ ਵਲੋਂ ‘‘ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ” ਪਿੰਡ ਮਰਨਾਈਆ ਵਿਖੇ ਚਲਾਇਆ ਗਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਰਕਾਰੀ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਐਸ.ਐਸ.ਪੀ. ਹੁਸ਼ਿਆਰਪੁਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਪ੍ਰੀਤ ਕੋਹਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਾਲਜ ਦੇ ਰੈਡ ਰਿਬਨ ਕਲੱਬ, ਐਨ.ਐਸ.ਐਸ. ਅਤੇ ਬੱਡੀ ਪ੍ਰੋਗਰਾਮ ਇੰਚਾਰਜ ਵਿਜੇ ਕੁਮਾਰ ਦੇ ਸਹਿਯੋਗ ਨਾਲ ਪਿੰਡ ਮਰਨਾਈਆਂ ਵਿਖੇ ‘‘ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ” ਦੇ ਅਧੀਨ ਸੈਮੀਨਾਰ, ਰੈਲੀ, ਪੋਸਟਰਾ ਅਤੇ ਸਹੁੰ ਚੁਕ ਪ੍ਰੋਗਰਾਮਾਂ ਨਾਲ ਜਾਗਰੂਕਤਾ ਫੈਲਾਈ ਗਈ।
ਪ੍ਰੋਫੈਸਰ ਵਿਜੇ ਕੁਮਾਰ ਨੇ ਪਿੰਡ ਦੇ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਆ ਕਿਹਾ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਾਂ-ਬਾਪ ਨੂੰ ਵਿਸ਼ੇਸ਼ ਤੋਂਰ ਤੇ ਆਪਣੇ ਬੱਚਿਆਂ ਦਾ ਖਿਆਲ ਇੱਕ ਦੋਸਤ ਦੀ ਤਰ੍ਹਾਂ ਰੱਖਣਾ ਹੋਵੇਗਾ ਤਾਂਕਿ ਉਹਨਾਂ ਦੇ ਬੱਚੇ ਉਹਨਾਂ ਨਾਲ ਹਰ ਇੱਕ ਗੱਲ ਦੋਸਤ ਬਣ ਕੇ ਕਰ ਸੱਕਣ ਅਤੇ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰੱਖਣ ਵਿੱਚ ਕਾਮਯਾਬ ਹੋ ਸੱਕੀਏ। ਕਿਉਂਕਿ ਚਾਹੇ ਸਾਡੇ ਜੀਵਨ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪੇਰੇਸ਼ਾਨੀ ਹੋਵੇ ਅਸੀ ਬੱਚਿਆ ਨੂੰ ਸਮਝਦੇ ਹੋਏ ਉਸਦਾ ਹੱਲ ਜ਼ਰੂਰ ਲੱਭ ਸੱਕਦੇ ਹਾਂ। ਇਸ ਲਈ ਨਸ਼ਿਆਂ ਜਿਹੀ ਬੁਰੀ ਆਦਤ ਨੂੰ ਦੂਰ ਕਰਣ ਲਈ ਮਾਪਿਆ ਅਤੇ ਵੱਡਿਆ ਨੂੰ ਅੱਗੇ ਆ ਕੇ ਆਪਣਾ ਫਰਜ਼ ਨਿਭਾਉਣਾ ਹੋਵੇਗਾ।
ਇਸ ਮੌਕੇ ਕਾਲਜ ਸਟਾਫ ਵਿੱਚੋਂ ਪ੍ਰੋ. ਵਿਜੇ ਕੁਮਾਰ ਦੇ ਨਾਲ ਡਾ. ਅਰੁਣਾ ਰਾਣੀ, ਡਾ.ਪਰਮਜੀਤ ਕੌਰ, ਪ੍ਰੋ ਸੂਰਜ ਕੁਮਾਰ, ਸ.ਸ.ਸ.ਸ. ਸਕੂਲ ਰੇਲਵੇ ਮੰਡੀ ਦੀ ਲੈਕਚਰਾਰ ਰੋਮਾ ਦੇਵੀ ਅਤੇ ਸਰਕਾਰੀ ਕਾਲਜ ਦੇ ਹਿੰਮਤ ਸਿੰਘ, ਸਰਬਜੀਤ ਸਿੰਘ ਵੀ ਹਾਜ਼ਰ ਸਨ। ਜਿਹਨਾਂ ਨੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਪੋਸਟਰਾਂ ਦੇ ਸਹਿਯੋਗ ਨਾਲ ਨਸ਼ਾ ਕਰਨ ਵਾਲੇ ਅਤੇ ਨਸ਼ਾ ਨਾ ਕਰਨ ਵਾਲੇ ਦੇ ਜੀਵਨ ਬਾਰੇ ਚਾਨਣਾ ਪਾਇਆ। ਹਰ ਇਕ ਨੂੰ ਨਸ਼ਿਆ ਦੇ ਪ੍ਰਤੀ ਬਣਦੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ ਅਹਿਸਾਸ ਕਰਵਾਇਆ ਗਿਆ ਅਤੇ ਪਿੰਡ ਵਿੱਚ ਰੈਲੀ ਕੱਢੀ ਗਈ। ਇਸ ਪੋ੍ਰਗਰਾਮ ਅਧੀਨ ਕੰਮ ਕਰਨ ਵਾਲਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਵਿੱਚ ਰਹਿਣ ਵਾਲੇ ਕਾਲਜ ਦੇ ਵਿਦਿਆਰਥੀ ਸੁਭਾਸ਼ ਕੁਮਾਰ ਨੇ ਸਟਾਫ ਨੂੰ ਵਿਸ਼ੇਸ਼ ਸਹਿਯੋਗ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦਲਿਤ ਵਿਦਿਆਰਥੀਆਂ ਨੇ ਕਾਲਜ ਦੇ ਮੁੱਖ ਗੇਟ ਅੱਗੇ ਦਿੱਤਾ ਧਰਨਾ, ਮਸਲਾ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਦਾ
Next articleਚੇਅਰਪਰਸਨ ਮਹਿਲਾ ਕਮਿਸ਼ਨ ਨੇ ਔਰਤਾਂ ਸਬੰਧੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਲਈ ਕੇਂਦਰੀ ਬਜਟ ਨੂੰ  ਨਿਰਾਸ਼ਾਜਨਕ  ਦੱਸਿਆ