ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਕਾਲਰਸ਼ਿਪ ਸਕੀਮ ਪਹਿਲਾਂ ਵਾਂਗ ਹੀ ਬਹਾਲ ਕੀਤੀ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ ਹਾਇਰ ਐਜੂਕੇਸ਼ਨ ਲੈ ਰਹੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਤੇ ਪਹਿਲਾਂ ਫੀਸਾਂ ਲੈਣ ਦੇ ਦਬਾਅ ਦੇ ਵਿਰੋਧ ਵਿੱਚ 8 ਤਰੀਕ ਤੋ ਪਰਧਾਨ ਅਮਿਤ ਬੰਗਾ ਸਾਬਕਾ ਪ੍ਰਧਾਨ ਗੋਤਮ ਭੋਰੀਆ ਦੀ ਅਗਵਾਈ ਵਿੱਚ ਧਰਨਾ ਪ੍ਰਦਰਸ਼ਨ ਚਲ ਰਿਹਾ ਸੀ ਧਰਨੇ ਨੂੰ ਫੇਲ ਕਰਨ ਲਈ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਸਾਬਕਾ ਪ੍ਰਧਾਨ ਗੋਤਮ ਭੋਰੀਆ ਵਲੋ ਵਿਦਿਆਰਥੀਆਂ ਦੇ ਹਕ ਵਿੱਚ ਭੁਖ ਹੜਤਾਲ ਸ਼ੁਰੂ ਕਰਨ ਤੇ ਬਾਕੀ ਸਟੂਡੈਂਟਸ ਜਥੇਬੰਦੀਆਂ ਦੇ ਸਮਰਥਨ ਤੇ ਬਾਅਦ ਮੀਡੀਆ ਵੀ ਸਟੂਡੈਂਟਸ ਦੇ ਹਕ ਵਿੱਚ ਆਇਆ ਕਲ ਬਸਪਾ ਚੰਡੀਗੜ੍ਹ ਦੇ ਪ੍ਰਧਾਨ ਬਰਿਜ ਲਾਲ ਜੀ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਬਸਪਾ ਪੰਜਾਬ ਦੇ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇੜੀਆਂ ਦੀ ਅਗਵਾਈ ਵਿੱਚ ਵਫਦ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਮਿਲਿਆ ਲੰਬੀ ਮੀਟਿੰਗ ਤੋ ਬਾਅਦ ਡਾ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੇ ਆਗੂਆਂ ਨਾਲ ਲਿਖਤੀ ਸਮਝੋਤਾ ਹੋਇਆ ਤੇ ਪਹਿਲਾਂ ਵਾਂਗ ਹੀ ਸਕਾਲਰਸ਼ਿਪ ਸਕੀਮ ਚਲਦੀ ਰਹੇਗੀ ਵਿਦਿਆਰਥੀਆਂ ਤੋਂ ਜਬਰੀ ਫੀਸ ਨਹੀ ਲਈ ਜਾਵੇਗੀ ਸਰਕਾਰ ਵਲੋਂ ਸਕਾਲਰਸ਼ਿਪ ਦੀ ਦਿੱਤੀ ਰਕਮ ਵਿਦਿਆਰਥੀ 10ਦਿਨਾਂ ਦੇ ਅੰਦਰ ਯੂਨੀਵਰਸਿਟੀ ਨੂੰ ਦੇਣ ਦੇ ਪਾਬੰਦ ਹੋਣਗੇ ਉਥੇ ਬਸਪਾ ਆਗੂਆਂ ਨੇ ਪੰਜਾਬ ਸਰਕਾਰ ਨੂੰ ਜਲਦੀ ਤੋ ਜਲਦੀ ਯੂਨੀਵਰਸਿਟੀ ਦੇ ਨਾਲ ਨਾਲ ਪੰਜਾਬ ਦੇ ਵਿਦਿਅਕ ਅਦਾਰਿਆਂ ਦੀ ਸਕਾਲਰਸ਼ਿਪ ਦੀ ਰਕਮ ਦੇਣ ਦੀ ਮੰਗ ਕੀਤੀ ਤਾਂ ਜੇ ਵਿਦਿਆਰਥੀਆਂ ਤੇ ਵਿਦਿਅਕ ਅਦਾਰਿਆਂ ਦੀ ਮੈਨੇਜਮੈਂਟ ਵਿਚ ਤਨਾਵ ਨਾ ਪੈਦਾ ਹੋਵੇ ਤੇ ਵਿਦਿਆਰਥੀਆਂ ਦੀ ਪੜਾਈ ਵੀ ਖਰਾਬ ਨਾ ਹੋਵੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਲੋਂ ਭੁੱਖ ਹੜਤਾਲ ਤੇ ਬੈਠੇ ਸਟੂਡੈਂਟ ਆਗੂ ਦੀ ਭੁਖ ਹੜਤਾਲ ਜੂਸ ਪਿਲਾਕੇ ਖਤਮ ਕਰਵਾਈ ਤੇ ਸਮਝੋਤੇ ਦਾ ਐਲਾਨ ਬਸਪਾ ਆਗੂਆਂ ਤੇ ਵਖ ਵਖ ਸਟੂਡੈਂਟਸ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤਾ।

ਪ੍ਰਵੀਨ ਬੰਗਾ
ਜਨਰਲ ਸਕੱਤਰ ਬਸਪਾ ਪੰਜਾਬ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹਿ-ਪਾਠਕ੍ਰਮ ਗਤੀਵਿਧੀਆਂ
Next articleਅਨੁਸੂਚਿਤ ਜਾਤੀਆਂ ਅਤੇ ਗਰੀਬਾਂ ਲਈ ਵਿੱਤੀ ਸੰਸਾਧਨਾਂ ਦੀ ਵੰਡ ਵਿੱਚ ਹੋਇਆ ਹਮੇਸ਼ਾ ਧੋਖਾ- ਜਸਵੀਰ ਸਿੰਘ ਗੜ੍ਹੀ