ਪੰਜਾਬ ਸਰਕਾਰ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ ਪੰਜ ਸਪੈਸ਼ਲ ਅਚਨਚੇਤ ਛੁੱਟੀਆਂ ਦੀ ਸਹੂਲਤ ਦੇਣ ਦੀ ਸ਼ਲਾਘਾ

ਬਲਾਕ ਟਾਂਡਾ ਦੇ ਪ੍ਰਧਾਨ ਚੁਣੇ ਜਾਣ ਤੇ ਗੌਰਵ ਜੈਨ ਨੂੰ ਸਨਮਾਨਿਤ ਕਰਦੇ ਹੋਏ ਸੰਦੀਪ ਸ਼ਰਮਾ, ਜਸਵਿੰਦਰ ਸਿੰਘ ਸਹੋਤਾ ਅਤੇ ਹੋਰ। ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ,(ਸਮਾਜ ਵੀਕਲੀ) (ਤਰਸੇਮ ਦੀਵਾਨਾ)-ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੀ ਇੱਕ ਮੀਟਿੰਗ ਹੋਈ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ ਪੰਜ ਸਪੈਸ਼ਲ ਅਚਨਚੇਤ ਛੁੱਟੀਆਂ ਦੀ ਸਹੂਲਤ ਦੇਣ ਲਈ ਸ਼ਲਾਘਾ ਕੀਤੀ। ਇਸ ਮੌਕੇ  ਗੌਰਵ ਜੈਨ ਨੂੰ ਬਲਾਕ ਟਾਂਡਾ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਗਣਤੰਤਰਤਾ ਦਿਵਸ ਮੌਕੇ ਸਨਮਾਨਿਤ ਹੋਣ ਵਾਲੀ ਸ਼ਖਸੀਅਤਾਂ ਲਈ ਰਾਜ ਕੁਮਾਰ ਅਤੇ ਨੀਲਮ ਦਾ ਨਾਮ ਭੇਜਣ ਦੀ ਸਹਿਮਤੀ ਪ੍ਰਗਟਾਈ। ਇਸ ਮੌਕੇ ਦਿਵਿਆਂਗਤਾ ਪੈਨਸ਼ਨ 5 ਹਜ਼ਾਰ ਰੁਪਏ ਅਤੇ ਦਿਵਿਆਂਗ ਕਰਮਚਾਰੀਆਂ ਲਈ ਸਵਾਰੀ ਭੱਤਾ 2000 ਪ੍ਰਤੀ ਮਹੀਨਾ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਸੰਦੀਪ ਸ਼ਰਮਾ, ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ, ਸਕੱਤਰ ਨੀਲਮ, ਕੈਸ਼ੀਅਰ ਰਾਜ ਕੁਮਾਰ, ਬਲਾਕ ਮਾਹਿਲਪੁਰ ਪ੍ਰਧਾਨ ਸੁਖਜਿੰਦਰ ਸਿੰਘ,  ਬਲਾਕ ਟਾਂਡਾ ਪ੍ਰਧਾਨ ਗੌਰਵ ਜੈਨ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ, ਦੀਪਕ ਕੁਮਾਰ, ਜਸਪਾਲ ਸਿੰਘ, ਕੁਲਜੀਤ ਸਿੰਘ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਸਾਹਰੀ ਦੇ ਹਰਬੰਸ ਸਿੰਘ ਦੀ ਸੜਕ ਹਾਦਸੇ ਵਿਚ ਹੋਈ ਮੌਤ।
Next articleकेंद्रीय बजट में कॉर्पोरेट हित के लिए , दलित/आदिवासी बजट का हुआ इस्तेमाल सामाजिक न्याय को खत्म करने का नया तरीका