(ਸਮਾਜ ਵੀਕਲੀ) ਬਾਲੀਵੁੱਡ ਫਿਲਮ ਇੰਡਸਟਰੀ ਬਹੁਤ ਵੱਡੀ ਫਿਲਮ ਇੰਡਸਟਰੀ ਹੈ । ਜਿੱਥੇ ਵੱਖ ਵੱਖ ਸੂਬਿਆਂ ਅਤੇ ਦੇਸ਼ਾਂ-ਵਿਦੇਸ਼ਾਂ ਚੋ’ ਆ ਕੇ ਕਈ ਅਦਾਕਾਰਾਂ , ਗਾਇਕਾਂ , ਸੰਗੀਤਕਾਰਾਂ , ਡਾਇਰੈਕਟਰਾਂ , ਐਕਸ਼ਨ ਡਾਇਰੈਕਟਰਾਂ, ਕੋਰੀਓਗ੍ਰਾਫਰਾਂ, ਫਿਲਮ ਲੇਖਕਾਂ ਆਦਿ ਨੇ ਕਿਸਮਤ ਅਜ਼ਮਾਈ। ਕੁਝ ਨਿਰਾਸ਼ ਹੋ ਵਾਪਸ ਮੁੜ ਗਏ ਤੇ ਕੁਝ ਨੇ ਆਪਣਾ ਨਾਮ ਪੂਰੀ ਤਰਾਂ ਚਮਕਾ ਲਿਆ। ਫਿਲਮ ਨਿਰਮਾਣ ਵਿਚ ਮੁਹਾਰਤ ਰੱਖਣ ਵਾਲਿਆਂ ਨੇ ਦੁਨੀਆ ਭਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ।
ਮੈ ਅਜਿਹੀ ਬਹੁਪੱਖੀ ਕਲਾਵਾਂ ਰੱਖਣ ਵਾਲੀ ਚਰਚਿਤ ਮਾਣਮੱਤੀ ਸਖਸ਼ੀਅਤ ” ਮੋਹਨ ਬੱਗੜ ਜੀ” ਦੀ ਗੱਲ ਕਰਨ ਜਾ ਰਿਹਾ ਹਾਂ। ਜਿੰਨਾ ਨੂੰ ਫਿਲਮ ਇੰਡਸਟਰੀ ਬਾਰੇ ਕੋਝਾ ਗਿਆਨ ਨਹੀਂ ਸੀ । ਓਨਾ ਨੂੰ ਤਾਂ ਇਹ ਵੀ ਪਤਾ ਨਹੀ ਸੀ ਕਿ ਫਿਲਮ ਹੁੰਦੀ ਕੀ ਹੈ ਤੇ ਇਸਦਾ ਨਿਰਮਾਣ ਕਿਵੇਂ ਹੁੰਦਾ?
ਓਨਾ ਮੁਲਾਕਾਤ ਦੌਰਾਨ ਦੱਸਿਆ ਕਿ ਸੰਨ 1968 ਵਿਚ ਜਦੋਂ ਓਹ ਆਪਣੇ ਵੱਡੇ ਭਰਾ ਸੋਹਣ ਸਿੰਘ ਬਿੱਲਾ ਨਾਲ ਬੰਬਈ ਆਏ ਤਾਂ ਓਨਾ ਦੀ ਮੁਲਾਕਾਤ ਓਨਾ ਦੇ ਭਰਾ ਨੇ ਬਾਲੀਵੁੱਡ ਦੇ ਦਿਗਜ ਅਦਾਕਾਰ, ਜਿੰਨਾ ਨੂੰ ਫਿਲਮ ਇੰਡਸਟਰੀ ਵਿਚ “ਹੀ ਮੈਨ” ਨਾਲ ਵੀ ਜਾਣਿਆ ਜਾਂਦਾ ਹੈ , “ਧਰਮ ਭਾਜੀ” ਨਾਲ ਹੋਈ ਤੇ ਪਹਿਲੀ ਮੁਲਾਕਾਤ ਦੌਰਾਨ ਹੀ “ਧਰਮ ਭਾਜੀ” ਨੇ ਓਨਾ ਦੇ ਸਿਰ ਤੇ ਹੱਥ ਰੱਖ ਦਿੱਤਾ ਸੀ।
ਮੋਹਨ ਬੱਗੜ ਜੀ ਨੇ ਕਿਹਾ ਕਿ ਜਦ ਪਹਿਲੀ ਵਾਰ ਸਿਨੇਮਾਘਰ ‘ਧਰਮ ਭਾਜੀ’ ਦੀ ਫਿਲਮ “ਫੂਲ ਔਰ ਪੱਥਰ” ਦੇਖਣ ਗਏ ਤਾਂ ਉਹ ਇੰਟਰਵੈੱਲ ਦੌਰਾਨ ਹੀ ਫਿਲਮ ਛੱਡ ਕੇ ਆ ਗਏ। ਪਰ ਜਦੋਂ ਓਨਾ ਨੂੰ ਪੁੱਛਿਆ ਗਿਆ ਕਿ ਸ਼ਾਇਦ ਤੁਸੀਂ ਪੂਰੀ ਫਿਲਮ ਨਹੀਂ ਦੇਖੀ ਤਾਂ ਉਹ ਦੂਜੇ ਦਿਨ ਫਿਰ ਸਿਨੇਮਾ ਘਰ ਜਾ ਕੇ ਪੂਰੀ ਫਿਲਮ ਦੇਖ ਕੇ ਆਏ। ਇਸ ਤੋਂ ਬਾਅਦ ਓਨਾ ‘ਧਰਮ ਭਾਜੀ’ ਦੀਆਂ ਸਾਰੀਆਂ ਫਿਲਮਾਂ ਦੇਖੀਆਂ।
ਇਕ ਦਿਨ “ਮੋਹਨ ਬੱਗੜ ਜੀ” ਦੀ ਮੁਲਾਕਾਤ ਐਕਸ਼ਨ ਡਾਇਰੈਕਟਰ ਰਵੀ ਖੰਨਾ ਤੇ ਵੀਰੂ ਦੇਵਗਨ ਜੀ ਨਾਲ ਹੋਈ। ਉਸ ਤੋਂ ਬਾਅਦ ‘ਬੱਗੜ ਜੀ’ ਨੇ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਨਾਲ ਸਹਾਇਕ ਐਕਸ਼ਨ ਡਾਇਰੈਕਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਬਰੀਕੀਆਂ ਸਿੱਖੀਆਂ ।
ਬੱਗੜ ਜੀ ਨੂੰ ਪਹਿਲੀ ਫਿਲਮ “ਮਾਨਗੇ ਉਸਤਾਦ” ਦਿਗਜ ਅਦਾਕਾਰ ‘ਪ੍ਰਾਣ ਜੀ’ ਨੇ ਦਿਵਾਈ। ਜਿਸ ਵਿਚ ਅਦਾਕਾਰ ਸ਼ਸ਼ੀ ਕਪੂਰ, ਹੇਮਾ ਮਾਲਿਨੀ, ਅਮਜ਼ਦ ਖਾਨ ਆਦਿ ਰੋਲ ਅਦਾ ਕਰ ਰਹੇ ਸਨ। ਇਸ ਤੋਂ ‘ਮੋਹਨ ਬੱਗੜ ਜੀ’ ਨੂੰ “ਕਰੋਧੀ” ਫਿਲਮ ਮਿਲੀ, ਜਿਸ ਨੇ ‘ਬੱਗੜ ਜੀ’ ਸਟਾਰ ਫਾਈਟ ਮਾਸਟਰ ਬਣਾ ਦਿੱਤਾ। ਫਿਰ ਫਿਲਮਾਂ ਦੀ ਲਾਈਨ ਲੱਗ ਗਈ। ਵਿਧਾਤਾ, ਜਾਲ, ਅਰਜੁਨ, ਨਾਮ, ਚਮਤਕਾਰ, ਰਾਮਜਾਨੇ ਆਦਿ 350 ਦੇ ਕਰੀਬ ਫਿਲਮਾਂ ਕੀਤੀਆਂ। 40 ਦੇ ਕਰੀਬ ‘ਮਿਥੁਨ ਚੱਕਰਵਰਤੀ ਜੀ’ ਨਾਲ ਤੇ ਇਸ ਤੋਂ ਇਲਾਵਾ 40-50 ਪੰਜਾਬੀ ਫਿਲਮਾਂ ਵੀ ਹਨ, ਜਿੰਨਾ ਵਿਚ ਜੱਟ ਜੇਮਸ ਬਾਂਡ,ਲੱਕੀ ਦੀ ਅਨ ਲੱਕੀ ਸਟੋਰੀ , ਭਾਜੀ ਜੀ ਇਨ ਪਰੋਲਬ,ਡਬਲ ਦੀ ਟਰਲਬ ਆਦਿ ਹਨ।
ਮੋਹਨ ਬੱਗੜ ਜੀ ਨੇ ਚਾਰ-ਪੰਜ ਫਿਲਮਾਂ ਦੀ ਖੁਦ ਸਟੋਰੀ ਲਿਖ ਬਣਾਈਆਂ, ਜਿਵੇਂ ਕਿ ਹਿੰਦੀ ਫੀਚਰ ਫਿਲਮ ‘ਹਲਾਲ ਕੀ ਕਮਾਈ’ ਅਦਾਕਾਰ ਗੋਵਿੰਦਾ ਜੀ ਤੇ ਅਦਾਕਾਰਾ ਫਰਹਾ ਜੀ ਦੀ ਸੀ, ‘ਮੁਹੱਬਤ ਕੀ ਕਸਮ’ ਧਰਮਿੰਦਰ ਤੇ ਰਾਜੇਸ਼ ਖੰਨਾ ਜੀ ਦੀ ਹੈ , ‘ਸਿਰ ਉਠਾ ਕੇ ਜੀਓ’ ਤੇ ਪੰਜਾਬੀ ਫਿਲਮ ‘ਜਿਗਰੀ ਯਾਰ’ ਆਦਿ ਤਕਰੀਬਨ 7-8 ਦੇ ਕਰੀਬ ਬੱਗੜ ਜੀ ਨੇ ਫੀਚਰਸ ਫਿਲਮ ਪ੍ਰਡਿਊਸਰ ਵਜੋਂ ਵੀ ਕੀਤੀਆਂ। ਮੋਹਨ ਬੱਗੜ ਜੀ ਤੇ ਸੰਨੀ ਦਿਓਲ ਜੀ ਦੀ ਫਿਲਮ ‘ਅਰਜੁਨ’ ਦੀ ਕਾਪੀ ਕਈ ਫਿਲਮ ਮੇਕਰ ਵੱਲੋਂ ਕੀਤੀ ਜਾ ਰਹੀ ।
ਜਦੋਂ ਬੱਗੜ ਜੀ ‘ “ਧਰਮ ਭਾਜੀ” ਨਾਲ “ਕਰੋਧੀ” ਫਿਲਮ ਦੇ ਸੈੱਟ ਤੇ ਕੰਮ ਕਰ ਰਹੇ ਸਨ ਤਾਂ ਉਸ ਸਮੇਂ ਫਿਲਮ ਪ੍ਰੋਡਕਸ਼ਨ ਦਾ ਕੰਮ ਵਰਿੰਦਰ ਜੀ ਦੇਖ ਰਹੇ ਸਨ। “ਧਰਮ ਭਾਜੀ” ਨੂੰ ਓਨਾ ਨਾਲ ਗੱਲਬਾਤ ਕਰਦੇ ਦੇਖ ਵਰਿੰਦਰ ਜੀ ਨੇ ਕਿਹਾ ਕਿ ਮੈਂ ਪੰਜਾਬੀ ਫਿਲਮ ‘ਸਰਪੰਚ’ ਬਣਾਉਣ ਜਾ ਰਿਹਾ ਹਾਂ ਤੇ ਤੁਹਾਨੂੰ ਇਸ ਫਿਲਮ ਵਿਚ ਅਦਾਕਾਰ ਵਜੋ ਲੈਣਾ ਚਾਹੁੰਦਾ ਹਾਂ । ਪਰ ਮੋਹਨ ਬੱਗੜ ਜੀ ਨੇ ਕਿਹਾ ਕੇ ਮੈਂ ਕਦੇ ਐਕਟਿੰਗ ਨਹੀਂ ਕੀਤੀ ਤਾਂ ਵਰਿੰਦਰ ਜੀ ਨੇ ਕਿਹਾ ਇਕ ਵਾਰ ਜ਼ਰੂਰ ਕਰਕੇ ਵੇਖੋ, ਜੇ ਹੋਈ ਤਾਂ ਕਰ ਲੈਣਾ ਨਹੀ ਤਾਂ ਛੱਡ ਦੇਣਾ ।
ਮੋਹਨ ਬੱਗੜ ਜੀ, ਵਰਿੰਦਰ ਜੀ 1981 ਵਿਚ ‘ਬਲਬੀਰੋ ਭਾਬੀ’, 1982 ਵਿਚ ਸਰਪੰਚ, 1983 ਵਿਚ ‘ਆਸਰਾ ਪਿਆਰ ਦਾ’ 1984 ਵਿਚ ‘ਨਿੰਮੋ’, ‘ਜਿਗਰੀ ਯਾਰ’ ਤੇ ‘ਬਟਵਾਰਾ’ ਆਦਿ ਵਿੱਚ ਬੇਮਿਸਾਲ ਅਦਾਕਾਰੀ ਕਰ ਆਪਣਾ ਇਕ ਮੁਕਾਮ ਹਾਸਲ ਕੀਤਾ । ਪਾਲੀਵੁੱਡ ਤੇ ਬਾਲੀਵੁੱਡ ਦੇ ਦਿਗਜ ਅਦਾਕਾਰ ਵਰਿੰਦਰ ਜੀ, ਪ੍ਰੀਤੀ ਸਪਰੂ,ਮਿਹਰ ਮਿੱਤਲ, ਰਾਜ ਬੱਬਰ, ਕਿਰਨ ਖੇਰ, ਦਲਜੀਤ ਕੌਰ, ਯਸ਼ ਸ਼ਰਮਾਂ , ਯੋਗਰਾਜ ਆਦਿ ਨਾਲ ਕੰਮ ਕਰ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਇਸ ਤੋਂ ਪਹਿਲਾਂ ਵੀ ਓਨਾ ਬਾਲੀਵੁੱਡ ਦੀ ਹਿੰਦੀ ਮੂਵੀ ‘ਖੋਟੇ ਸਿੱਕੇ’ ਵਿਚ 1974 ਵਿੱਚ ਇੱਕ ਛੋਟਾ ਜਿਹਾ ਰੋਲ ਅਦਾ ਕੀਤਾ ਸੀ।
ਮੋਹਨ ਬੱਗੜ ਜੀ ਦੇ ਬੇਟੇ ‘ਸੋਨੂੰ ਬੱਗੜ’ ਵੱਲੋਂ ਬਤੌਰ ਹੀਰੋ ਲੀਡ ਰੋਲ ‘ਚ ਪੰਜਾਬੀ ਫਿਲਮ ‘ਟ੍ਰੈਵਲ ਏਜੰਟ” ਜਲਦ ਹੀ ਦਰਸ਼ਕਾਂ ਨੂੰ ਸਿਨੇਮਾਘਰ ਵਿਚ ਦੇਖਣ ਨੂੰ ਮਿਲੇਗੀ। ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰਾਂ ਭੋਲੇ ਭਾਲੇ ਲੋਕ ਟ੍ਰੈਵਲ ਏਜੰਟਾਂ ਤੋ ਲੁਟੇ ਜਾਂਦੇ। ਇਹ ਪੰਜਾਬੀ ਫਿਲਮ ਬਿਹਤਰੀਨ ਫਿਲਮਾਂ ਚੋਂ ਇਕ ਹੋਵੇਗੀ, ਜੋ ਦਰਸ਼ਕਾਂ ਦੀ ਪਹਿਲੀ ਪਸੰਦ ਬਣੇਗੀ। ਇਸ ਪੰਜਾਬੀ ਫਿਲਮ ਦਾ ਮਹੂਰਤ ‘ਧਰਮ ਭਾਜੀ’ ਯਾਨੀ ਕਿ ‘ਧਰਮਿੰਦਰ ਦਿਓਲ ਜੀ’ ਨੇ ਕਲੈਪ ਦੇ ਕੇ ਕੀਤਾ। ਇਸ ਮਹੂਰਤ ਸਮੇਂ ਬਾਲੀਵੁੱਡ ਦੇ ਸਟਾਰ ਰਣਜੀਤ ਤੇ ਗੁਲਸ਼ਨ ਗਰੋਵਰ ਬੈਸਟ ਵਿਲਨ , ਬੈਸਟ ਕਮੇਡੀਅਨ ਜਾਨੀ ਲੀਵਰ, ਵਿਜੇ ਟੰਡਨ, ਅਵਤਾਰ ਗਿੱਲ, ਸੁਖਜਿੰਦਰ ਧੰਜਲ, ਗੁੱਗੂ ਗਿੱਲ ਤੇ ਸਵਿੰਦਰ ਗਿੱਲ ਆਦਿ ਪਹੁੰਚੇ ਸਨ। ਸਭ ਨੇ ਸੋਨੂੰ ਬੱਗੜ ਤੇ ਮੋਹਨ ਬੱਗੜ ਜੀ ਨੂੰ ਸੁਭਕਾਮਨਾਵਾਂ ਦਿੱਤੀਆਂ। ‘ਧਰਮ ਭਾਜੀ’ ਦਾ ਹੱਥ ਹਮੇਸ਼ਾ ਓਨਾ ਦੇ ਸਿਰ ਤੇ ਹੱਥ ਹੁੰਦਾ ਹੈ। ਪੂਰਾ ਦਿਓਲ ਪਰਿਵਾਰ ਓਨਾ ਦੀ ਖੁਸ਼ੀ ਵਿਚ ਸਰੀਕ ਹੁੰਦਾ ਹੈ।
ਸੋਨੂੰ ਬੱਗੜ ਵੀ ਆਪਣੇ ਪਿਤਾ ਮੋਹਨ ਬੱਗੜ ਜੀ ਵਾਂਗ ਦਿਨ ਰਾਤ ਮਿਹਨਤ ਕਰਨ ਵਾਲੇ ਅਦਾਕਾਰ ਹਨ। ਉਹ ਵੀ ਬਹੁਤ ਜਲਦ ਆਪਣੀ ਸਫ਼ਲਤਾ ਦੇ ਝੰਡੇ ਦੁਨੀਆ ਭਰ ਵਿਚ ਲਹਿਰਾਉਣਗੇ । ਮੋਹਨ ਬੱਗੜ ਜੀ ਨੇ ਆਪਣੀ ਜਿੰਦਗੀ ਦੇ ਬਿਹਤਰੀਨ 50-55 ਸਾਲ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਦਿੱਤੇ। ਅੱਜ ਵੀ ਉਹ ਨਵੇਂ ਪ੍ਰੋਜੈਕਟ ਤੇ ਕੰਮ ਕਰ ਰਹੇ। ਮੋਹਨ ਬੱਗੜ ਜੀ ਦੀ ਪਰਿਵਾਰਕ ਫੁਲਵਾੜੀ ਮੁੰਬਈ ਵਿਖੇ ਹੈ। ਓਹ ਪਿੰਡ ਅਕਲਪੁਰ ਤਹਿਸੀਲ ਫਿਲੌਰ ਤੇ ਜ਼ਿਲਾ ਜਲੰਧਰ ਪੰਜਾਬ ਦੇ ਜੰਮਪਲ ਹਨ । ਮੋਹਨ ਬੱਗੜ ਜੀ ਤੇ ਬੇਟੇ ਸੋਨੂ ਬੱਗੜ ਜੀ ਨੂੰ ਓਨਾਂ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ।
ਆਮੀਨ।
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly