ਗੜ੍ਹਸ਼ੰਕਰ ਪੁਲਸ ਵਲੋਂ 506 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕੀਤਾ ਕਾਬੂ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਸਰਬਜੀਤ ਸਿੰਘ ਬਾਹੀਆਂ ਐੱਸ.ਪੀ.(ਇਨਵੈਸਟੀਗੇਸ਼ਨ) ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ, ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਪਰਮਿੰਦਰ ਸਿੰਘ ਮੰਡ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੀ ਹਸਬ ਹਦਾਇਤ ਤੇ ਥਾਣਾ ਮੁਖੀ ਐਸ ਆਈ ਬਲਜਿੰਦਰ ਸਿੰਘ ਥਾਣਾ ਗੜ੍ਹਸ਼ੰਕਰ ਨੇ ਬਾਹੱਦ ਰਕਬਾ ਡੱਲੇਵਾਲ ਤੋ ਪਿੱਪਲੀਵਾਲ ਰੋਡ ਨੇੜੇ ਬਾਬਾ ਪੀਰ ਦੀ ਜਗ੍ਹਾ ਤੋ ਥੋੜ੍ਹਾ ਅੱਗੇ ਤੋ ਗੱਡੀ ਨੰਬਰੀ PB-10-BL-1188 ਮਾਰਕਾ ਜੈੱਨ ਰੰਗ ਚਿੱਟਾ ਤੇ ਸਵਾਰ ਮੁਸੱਮੀਆਤ ਵਿਕਾਸ ਸਿੰਘ ਉਰਫ ਵਿੱਕੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਬੀਣੇਵਾਲ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਅਤੇ ਰਜੇਸ਼ ਕੁਮਾਰ ਉਰਫ ਘਾਸੂ ਪੁੱਤਰ ਲੇਟ ਕਮਲਜੀਤ ਵਾਸੀ ਪਿੰਡ ਪਿੱਪਲੀਵਾਲ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਹਨਾਂ ਪਾਸੋ ਹੈਰੋਇਨ ਵਜਨੀ 506 ਗ੍ਰਾਮ ਅਤੇ ਇੱਕ ਡਿਜੀਟਲ ਕੰਡਾ ਅਤੇ ਡਰੱਗ ਮਨੀ 5500/- ਰੁਪਏ ਭਾਰਤੀ ਕਰੰਸੀ ਨੋਟ(500/500 ਦੇ 11 ਨੋਟ ਬ੍ਰਾਮਦ ਕਰਕੇ ਉਹਨਾਂ ਦੇ ਖਿਲਾਫ ਮੁਕੱਦਮਾ संघठ 122 ਭ:ਦ: 20-07-2024 ਅ:/ਧ: 21 (C)-61-85 ਐਨ ਡੀ ਪੀ ਐਸ ਐਕਟ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਮੁਸੱਮੀਆਤ ਵਿਕਾਸ ਸਿੰਘ ਉਰਫ ਵਿੱਕੀ ਅਤੇ ਰਜੇਸ਼ ਕੁਮਾਰ ਉਰਫ ਘਾਸੂ ਉਕਤਾਂਨ ਪਾਸੋਂ ਹੁਣ ਤੱਕ ਪੁੱਛਗਿੱਛ ਜਾਰੀ ਹੈ ਤੇ ਉਹਨਾਂ ਦੋਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਸਰਕਾਰ ਦੇ ਬਜਟ ‘ਚ ਬਿਹਾਰ ਲਈ ਕਈ ਵੱਡੇ ਐਲਾਨ, ਆਂਧਰਾ ਪ੍ਰਦੇਸ਼ ਨੂੰ ਮਿਲਿਆ ਵਿਸ਼ੇਸ਼ ਆਰਥਿਕ ਪੈਕੇਜ
Next articleਅਰੁੰਧਤੀ ਰਾਏ ਵਰਗੀਆਂ ਆਵਾਜ਼ਾਂ ਅਤੇ ਲੋਕਾਂ ਤੋਂ ਖ਼ੌਫ਼ ਖਾਂਦੀ ਹੈ ਸੱਤਾ – ਭਾਸ਼ਾ ਸਿੰਘ