ਹੁਸ਼ਿਆਰਪੁਰ (ਸਮਾਜ ਵੀਕਲੀ)( ਤਰਸੇਮ ਦੀਵਾਨਾ ) ਬਲ ਬਲ ਸੇਵਾ ਸੁਸਾਇਟੀ ਵਲੋਂ ਹਰ ਸਾਲ ਕਰਵਾਏ ਜਾਂਦੇ ਕੁਇਜ਼ ਮੁਕਾਬਲੇ ਦੇ ਤੀਸਰੇ ਸੈਸ਼ਨ ਦੀ ਸ਼ੁਰੂਆਤ ਅੱਜ ਕੀਤੀ ਗਈ। ਇਸ ਸਬੰਧੀ ਸੁਸਾਇਟੀ ਦੇ ਮੈਂਬਰ ਸਾਹਿਬਾਨਾਂ ਨੇ ਦੱਸਿਆ ਕਿ 19 ਜੁਲਾਈ ਨੂੰ ਕੁਈਜ਼ ਮੁਕਾਬਲੇ ਦਾ ਪਰਮਜੀਤ ਸਚਦੇਵਾ ਵਲੋਂ ਫਾਰਮ ਜਾਰੀ ਕੀਤਾ ਗਿਆ ਅਤੇ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੁਆਰਾ ਪਹਿਲਾ ਫਾਰਮ ਬੱਚਿਆਂ ਨੂੰ ਦਿੱਤਾ ਗਿਆ ਅਤੇ ਪ੍ਰਤੀਯੋਗਿਤਾ ਬਾਰੇ ਜਾਣੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਮੈਡਮ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਸੁਸਾਇਟੀ ਨੂੰ ਇਸ ਤਰ੍ਹਾਂ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਹਰਕ੍ਰਿਸ਼ਨ ਕਾਲੀਆ, ਬਲਵਿੰਦਰ, ਕੌਂਦਰਾ, ਕਮਲੇਸ਼, ਸ਼ਰੂਤੀ, ਗੋਲਡੀ ਅਤੇ ਪ੍ਰੀਤੀ ਮੌਜੂਦ ਸਨ। ਇਹ ਫਾਰਮ ਤੁਹਾਨੂੰ ਬਲ ਬਲ ਸੇਵਾ ਸੁਸਾਇਟੀ ਦੇ ਪੇਜ਼ ਤੋਂ ਮਿਲ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly