ਵਿਦਿਆਰਥੀਆਂ ਨੂੰ “ਮਨੁੱਖੀ ਗਿਆਨ ਤੇ ਕੁਦਰਤੀ ਵਿਗਿਆਨ” ਦੇ ਸਿਧਾਂਤ ਬਾਰੇ ਜਾਨਣ ਦੀ ਲੋੜ-ਪੀਸ ਅੰਬੇਸਡਰ ਸਲੀਮ ਸੁਲਤਾਨੀ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਮੈਸੰਜਰ ਆਫ ਪੀਸ ਆਰਗੇਨਾਈਜੇਸ਼ਨ ਅਤੇ ਪ੍ਰਿੰਸੀਪਲ ਸੱਤਿਆ ਦੇਵੀ ਅਤੇ ਮਾਸਟਰ ਅਵਤਾਰ ਰਾਮ ਤੇ ਸਮੂਹ ਸਰਕਾਰੀ ਹਾਈ ਸਕੂਲ ਨਗਰ (ਫਿਲੌਰ) ਦੇ ਸਟਾਫ ਦੇ ਸਾਂਝੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਜਾਗਰੂਕਤਾ ਅਤੇ ਜਗਿਆਸਾ ਪੈਦਾ ਕਰਨ ਦੇ ਉਦੇਸ਼ ਤਹਿਤ ਵਾਤਾਵਰਣ ਦੀ ਸੰਭਾਲ਼, ਕੁਦਰਤ ਨਾਲ ਪਿਆਰ ਅਤੇ ਸ਼ੋਸ਼ਲ ਮੀਡੀਆ ਦੀ ਵਰਤੋ  ਸਕਰਾਤਮਕ ਤੇ ਗਿਆਨ ਹਾਸਿਲ ਕਰਨ ਦੇ ਵਿਸ਼ਿਆਂ ਸੰਬੰਧੀ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ! ਇਸ ਮੌਕੇ ਸਟੇਟ ਅਵਾਰਡੀ ਪੀਸ ਐਬੰਸਡਰ ਸਲੀਮ ਸੁਲਤਾਨੀ ਪ੍ਰਧਾਨ ਪੈਸੰਜਰ ਆਫ ਪੀਸ ਮਿਸ਼ਨ ਮੁੱਖ ਸਪੀਕਰ ਦੇ ਤੌਰ ਤੇ ਪਹੁੰਚੇ ਅਤੇ ਉਨਾ ਦੇ ਨਾਲ ਰਾਸ਼ਟਰੀ ਪ੍ਰਚਾਰਕ ਹਾਫਿਜ ਅਲੀ ਇਸਲਾਹੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਇਸ ਮੌਕੇ ਸਲੀਮ ਸੁਲਤਾਨੀ ਨੇ ਆਪਣੇ ਭਾਸ਼ਣ ਚ ਕਿਹਾ ਕਿ ਵਿਦਿਆਰਥੀ ਸਾਡੇ ਸਮਾਜ ਸੂਬੇ ਅਤੇ ਦੇਸ਼ ਦਾ ਭਵਿੱਖ ਹਨ ਤੇ ਅੱਜ ਸ਼ੋਸ਼ਲ ਮੀਡੀਆ ਦਾ ਸਮਾਂ ਹੈ ਤੇ ਅਸੀ ਅੱਜ ਵਿਦਿਆਰਥੀਆਂ ਨੂੰ ਇਸਦੇ ਨਕਰਾਤਮਕ ਪ੍ਰਭਾਵਾਂ ਤੋਂ ਸਾਵਧਾਨ ਹੋ ਕੇ ਇਸ ਨੂੰ ਸਕਰਾਤਮਕ ਰੂਪ ਵਿੱਚ ਕਿਸ ਤਰਾ ਵਰਤੋ ਵਿੱਚ ਲਿਆਉਣਾ ਹੈ ਉਸ ਸੰਬੰਧੀ ਪ੍ਰੇਰਿਤ ਕਰ ਰਹੇ ਹਾਂ। ਇਸ ਦੇ ਨਾਲ ਅਸੀ ਉਨਾ ਨੂੰ “ਮਨੁੱਖੀ ਗਿਆਨ ਤੇ ਕੁਦਰਤੀ ਵਿਗਿਆਨ” ਦੇ ਉਸ ਰਿਸ਼ਤੇ ਬਾਰੇ ਸਮਝਾਇਆ ਹੈ ਕਿ ਉਹ ਸਾਡੇ ਮਨੁੱਖਤਾ ਵਾਦੀ ਸੋਚ ਤਹਿਤ ਸਾਡੇ ਕੁਦਰਤੀ ਸਰੋਤਾ ਵਾਤਾਵਰਣ ਅਤੇ ਪਾਣੀ ਦੀ ਸੰਭਾਲ਼ ਪ੍ਰਤੀ ਆਪਣੀ ਜੁੰਮੇਵਾਰੀ ਸਮਝਣ। ਸਟੇਟ ਐਵਾਰਡੀ ਸਲੀਮ ਸੁਲਤਾਨੀ ਨੇ ਕਿਹਾ ਕਿ ਵਰਤਮਾਨ ਸਮੇਂ ਦੀ ਮੁੱਖ ਲੋੜ ਹੈ ਕਿ ਸਮਾਜਿਕ ਕੁਰੀਤੀਆਂ ਤੇ ਬੁਰਾਈਆਂ ਦੇ ਖਿਲਾਫ ਲਾਮਬੰਦੀ ਕਰਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਇਸ ਦੇ ਖਿਲਾਫ ਲੋਕ ਲਹਿਰ ਬਣਾ ਕੇ ਸੰਘਰਸ਼ ਵਿੱਢਿਆ ਜਾਵੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਸੱਤਿਆ ਦੇਵੀ ਨੇ ਆਏ ਹੋਏ ਮਹਿਮਾਨਾਂ ਨੂੰ ਸਕੂਲ ਵਿਚ ਪਿਛਲੇ ਸਮੇ ਦੌਰਾਨ ਹੋਈਆਂ ਉਪਲੱਬਧੀਆ ਬਾਰੇ ਜਾਣੂ ਕਰਵਾਇਆ। ਇਸ ਮੌਕੇ ਇਸ ਮੀਟਿੰਗ ਦੇ ਅਯੋਜਕ ਉੱਘੇ ਸਮਾਜ ਸੇਵੀ ਮਾਸਟਰ ਅਵਤਾਰ ਰਾਮ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇ ਤੋਂ ਸਮਾਜ ਸੇਵਾ ਖਾਸ ਕਰਕੇ ਵਾਤਾਵਰਣ ਸੰਭਾਲ਼ ਦੀ ਸੇਵਾ ਕਰ ਰਹੇ ਹਨ! ਇਸ ਮੌਕੇ ਸ਼੍ਰੀ ਹਰਜਿੰਦਰ ਕੁਮਾਰ ਸਮਾਜ ਸੇਵੀ ਸਮੇਤ ਸਮੂਹ ਸਕੂਲ ਸਟਾਫ਼ ਮੌਜੂਦ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਲਵਿੰਦਰ ਸ਼ਾਇਰ ਦੀ ਮਿੰਨੀ ਹਾਸ ਵਿਅੰਗ ਪੁਸਤਕ ਤੇ ਗੋਸ਼ਟੀ ਕਾਰਵਾਈ।
Next articleਅਰੁੰਧਤੀ ਰਾਏ ਵਰਗੀਆਂ ਆਵਾਜ਼ਾਂ ਅਤੇ ਲੋਕਾਂ ਤੋਂ ਖ਼ੌਫ਼ ਖਾਂਦੀ ਹੈ ਸੱਤਾ : ਭਾਸ਼ਾ ਸਿੰਘ