ਅਧਿਆਪਕ ਦਲ ਵੱਲੋਂ ਸਕੂਲਾਂ ਦਾ ਸਮਾਂ 8 ਤੋਂ 12 ਕਰਨ ਦੀ ਮੰਗ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ  ਮੀਟਿੰਗ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਜਨਰਲ ਸਕੱਤਰ , ਲੈਕ: ਰਜੇਸ਼ ਜੌਲੀ, ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂਆ ਦੀ ਪ੍ਰਧਾਨਗੀ ਹੇਠ ਹੋਈ।ਆਗੂਆਂ ਨੇ ਮੁੱਖਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਪੰਜਾਬ ਸ: ਹਰਜੋਤ ਸਿੰਘ ਬੈਂਸ ਜੀ ਕੋਲੋ ਮੰਗ ਕੀਤੀ  ਕਿ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਹੁੰਮਸ ਭਰੀ
ਗਰਮੀ ਵੱਧ ਰਹੀ ਹੈ।
ਪਰੰਤੂ ਸਕੂਲ਼ਾਂ ਵਿੱਚ ਛੁੱਟੀ ਦਾ ਸਮਾਂ 2 ਵਜੇ ਦਾ ਹੈ ਕਿਉਂਕਿ ਵੱਧ ਪੈ ਰਹੀ ਗਰਮੀ ਕਾਰਣ ਵਿਦਿਆਰਥੀਆਂ ਦਾ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ ।ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਅੱਤ ਦੀ ਗਰਮੀ ਨੂੰ ਮੱਦੇਨਜਰ ਰੱਖਦੇ ਹੋਏ  ਸਕੂਲਾਂ ਦਾ ਸਮਾਂ 8 ਤੋਂ 12 ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਸ਼੍ਰੀ ਹਰਦੇਵ ਸਿੰਘ, ਸ: ਗੁਰਮੀਤ ਸਿੰਘ ਖਾਲਸਾ, ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ, ਡਾਕਟਰ ਅਰਵਿੰਦਰ ਸਿੰਘ ਭਰੋਤ, ਲੈਕਚਰਾਰ ਵਨੀਸ਼ ਸ਼ਰਮਾ, ਸ਼੍ਰੀ ਰੋਸ਼ਨ ਲਾਲ, ਕੋਚ ਮਨਦੀਪ ਸਿੰਘ , ਕੋਚ ਜਤਿੰਦਰ ਸਿੰਘ ਸ਼ੈਲੀ, ਸ: ਵੱਸਣਦੀਪ ਸਿੰਘ ਜੱਜ, ਸ: ਸੁਖਜਿੰਦਰ ਸਿਮਘ ਢੋਲਣ, ਸ਼੍ਰੀ ਅਮਰਜੀਤ ਕਾਲਾਸੰਘਿਆ, ਸ੍ਰੀ ਸ਼ੁੱਭਦਰਸ਼ਨ ਨਰਾਇਣ ਆਨੰਦ, ਸ: ਅਮਰੀਕ ਸਿੰਘ ਰੰਧਾਵਾ, ਸ: ਜਗਜੀਤ ਸਿੰਘ ਮਿਰਜਾਪੁਰ, ਸ਼੍ਰੀ ਰਕੇਸ਼ ਕੁਮਾਰ ਕਾਲਾਸੰਘਿਆ, ਸ਼੍ਰੀ ਪਰਵੀਨ ਕੁਮਾਰ, ਕਮਲਜੀਤ ਸਿੰਘ ਮੇਜਰਵਾਲ, ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਰਾਜਨਜੋਤ ਸਿੰਘ
ਖਹਿਰਾ, ਰਜੀਵ ਸਹਿਗਲ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ ਭਵਾਨੀਪੁਰ, ਕੋਚ ਮਨਿੰਦਰ ਸਿੰਘ ਰੂਬਲ, ਅਮਨ ਸੂਦ, ਸ਼ਾਮ ਕੁਮਾਰ ਤੋਗਾਵਾਲਾ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲਾ, ਜੋਗਿੰਦਰ ਸਿੰਘ, ਸਤੀਸ਼ ਟਿੱਬਾ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਰੇਸ਼ਮ ਸਿੰਘ ਰਾਮਪੁਰੀ, ਕੋਚ ਕੁਲਬੀਰ ਸਿੰਘ ਕਾਲੀ , ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ ਥਿੰਦ, ਜਤਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਡੈਨਵਿੰਡ, ਮਨੋਜ ਟਿੱਬਾ, ਬਿਕਰਮਜੀਤ ਸਿੰਘ ਮੰਨਣ, ਮਨਦੀਪ ਸਿੰਘ ਔਲਖ, ਅਮਨਦੀਪ ਸਿੰਘ ਵੱਲਣੀ, ਜਰਨੈਲ ਸਿੰਘ ਡੁਮੇਲੀ, ਮਹਾਂਵੀਰ, ਜਗਤਾਰ ਸਿੰਘ ਮੰਡ, ਪਾਰਸ ਧੀਰ, ਸੰਦੀਪ ਮੰਡ, ਗੁਰਦੇਵ ਸਿੰਘ ਧੰਮਮਬਾਦਸ਼ਾਹਪੁਰ, ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲਾਇਨਜ਼ ਕਲੱਬ ਐਕਸ਼ਨ ਨੇ ਖੇਡ ਮੈਦਾਨ ਵਿੱਚ ਪੌਦੇ ਲਗਾਏ
Next articleWhy Babadom Flourishes: Insecurity is the Core