ਰਾਜਿੰਦਰ ਭਦੌੜ ਦੂਰਦਰਸ਼ਨ ਜਲੰਧਰ ਤੇ ਅੱਜ, ਅੰਧਵਿਸ਼ਵਾਸ ਤੇ ਚਮਤਕਾਰ ਵਿਸ਼ੇ ਤੇ ਕਰਨਗੇ ਚਰਚਾ

ਦੂਰਦਰਸ਼ਨ ਜਲੰਧਰ
 ਸੰਗਰੂਰ (ਸਮਾਜ ਵੀਕਲੀ) ਪਿਛਲੇ ਚਾਰ ਦਹਾਕਿਆਂ ਤੋਂ ਵਿਗਿਆਨਕ ਚੇਤਨਾ ਦੇ ਪ੍ਰਚਾਰ ਪਾਸਾਰ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਆਗੂ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਅੱਜ ਦੂਰਦਰਸ਼ਨ ਜਲੰਧਰ ਦੇ ਚਰਚਿਤ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੁੱਖ ਵਕਤਾ ਵਜੋਂ ਸ਼ਾਮਲ ਹੋਣਗੇ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਥਾਨਕ ਜ਼ੋਨ ਮੁਖੀ ਮਾਸਟਰ ਪਰਮਵੇਦ ਨੇ ਦੱਸਿਆ ਕਿ ਅੰਧਵਿਸ਼ਵਾਸ ਤੇ ਚਮਤਕਾਰ ਵਿਸ਼ੇ ਤੇ ਹੋਣ ਵਾਲੀ ਅਹਿਮ ਚਰਚਾ ਵਿੱਚ ਰਾਜਿੰਦਰ ਭਦੌੜ ਮੁੱਖ ਮਹਿਮਾਨ ਵਜੋਂ  ਸ਼ਿਰਕਤ ਕਰਨਗੇ। ਉਹ ਤਰਕਸ਼ੀਲ ਲਹਿਰ ਦੇ ਤਜਰਬੇ ਵਿੱਚੋਂ  ਅੰਧਵਿਸ਼ਵਾਸਾਂ ਤੇ ਚਮਤਕਾਰਾਂ ਰਾਹੀਂ ਸਮਾਜ ਦੇ ਹੋ ਰਹੇ ਵੱਡੇ ਨੁਕਸਾਨ ਦਾ ਵਰਨਣ ਕਰਨਗੇ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਅੱਜ 17 ਜੁਲਾਈ(ਬੁੱਧਵਾਰ) ਨੂੰ ਡੀ.ਡੀ.ਪੰਜਾਬੀ ਤੋਂ ਸਵੇਰੇ 8.20  ਤੋਂ ਹੋਵੇਗਾ।।
ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲਾਇਨਜ਼ ਕਲੱਬ ਡੇਰਾਬੱਸੀ ਦੇ ਨਵੇਂ ਚੁਣੇ ਪ੍ਰਧਾਨ ਨੀਤਿਨ ਜਿੰਦਲ ਦਾ ਤਾਜ਼ਪੋਸ਼ੀ ਸਮਾਰੋਹ
Next articleआज अम्बेडकर स्टूडेंट्स एसोसिएशन का वीसी कार्यालय के बाहर चल रहे धरने का 9वें दिन समापन हुआ- अमित बंगा