ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਵਿੱਚ ਸਕਾਊਟ ਐਂਡ ਗਾਈਡ ਆਰ ਸੀ ਐਫ ਸੰਸਥਾ ਵੱਲੋਂ ਤਿੰਨ ਰੋਜ਼ਾ ਕੈਂਪ ਆਰ ਸੀ ਐਫ ਸਕਾਊਟਸ ਡੈਨ ਤੇ ਲਗਾਇਆ ਗਿਆ।ਇਸ ਕੈਂਪ ਵਿੱਚ ਆਰ ਸੀ ਐਫ ਸਕਾਊਟ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਸਕਾਊਟਸ ਲੀਡਰ ਨੇ ਬੱਚਿਆਂ ਨੂੰ ਪੋਇਨਰਿੰਗ ਫਸਟ ਏਡ ਅਤੇ ਪ੍ਰਵੇਸ਼ ਦੀ ਮੁਕੰਮਲ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਆਰ ਸੀ ਐਫ ਸਕਾਊਟ ਗਾਈਡ ਸੰਸਥਾ ਕੇ ਡਿਸਟਰਿਕ ਕਮਿਸ਼ਨਰ ਸ੍ਰੀ ਅਬੇ ਪ੍ਰੀਆ ਡੋਗਰਾ ਜੀ ਨੇ ਸਕਾਊਟ ਕੈਂਪ ਦਾ ਦੌਰਾ ਕੀਤਾ । ਸਕਾਊਟ ਟੀਮ ਮੁੱਖ ਮਹਿਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ।
ਡਿਸਟ੍ਰਿਕਟ ਕਮਿਸ਼ਨਰ ਸ੍ਰੀ ਅਬੇ ਪ੍ਰੀਆ ਡੋਗਰਾ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਇਸ ਉਪਰੰਤ ਉਹਨਾਂ ਸਕਾਊਟ ਡੈਨ ਤੇ ਬੂਟੇ ਲਗਾਏ, ਅਤੇ ਮੌਕੇ ਤੇ ਹਾਜਰ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੇ ਵਾਤਾਵਰਨ ਨੂੰ ਬਚਾਉਣ ਦਾ ਸੰਕਲਪ ਲਿਆ। ਇਸ ਕਾਰਜ ਵਿੱਚ ਡਿਸਟ੍ਰਿਕਟ ਸੈਕਟਰੀ ਮਿਸਟਰ ਰਜਿੰਦਰ ਸਿੰਘ, ਸ੍ਰੀ ਰਵਿੰਦਰ ਸਿੰਘ (ਰੋਵਰ ਲੀਡਰ) ਅਤੇ ਹੋਰ ਸਕਾਊਟਸ ਲੀਡਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly