ਸਾਉਂਣ ਮਹੀਨਾ ਦਿਨ ਤੀਆਂ ਦੇ

(ਸਮਾਜ ਵੀਕਲੀ)
ਉਹ ਵੀ ਇੱਕ ਸਮਾਂ ਸੀ ਕਿ ਜਦੋਂ ਧੀਆਂ ਭੈਣਾਂ ਨੂੰ ,
ਸਾਉਂਣ ਦੇ ਮਹੀਨੇ ਦੀ ਉਡੀਕ ਰਹਿੰਦੀ ਸੀ ।
ਪਹਿਲਾਂ ਹੀ ਤਿਆਰੀ ਪਿੰਡ ਪੇਕਿਆਂ ਦੀ ਕਰੀ ਹੁੰਦੀ ,
ਯਾਦ ਸਦਾ ਤੀਆਂ ਦੀ ਤਰੀਕ ਰਹਿੰਦੀ ਸੀ ।
ਅੱਜ ਕੱਲ੍ਹ ਰੌਣਕਾਂ ਇਹ ਸੀਮਤ ਸਟੇਜਾਂ ਤੱਕ ,
ਫੋਟੋਆਂ ਤੇ ਵੀਡੀਓ ਬਣਾਉਂਣ ਦੇ ਲਈ ਰਹਿ ‘ਗੀਆਂ  ;
ਕਿਸੇ ਵੇਲ਼ੇ ਪੰਦਰਾਂ ਦਿਨਾਂ ਦਾ ਮੇਲਾ ਹੁੰਦਾ ਸੀ ਇਹ ,
ਰੌਣਕ ਪਿੰਡਾਂ ‘ਚ ਭਾਦੋਂ ਤੀਕ ਰਹਿੰਦੀ ਸੀ ।
ਹਾਕਮਾਂ ਵੱਲੋਂ ਇਹ ਸ਼ੁਰੂ ਕੀਤੀਆਂ ਸੀ ਕਿਸੇ ਵੇਲ਼ੇ ,
ਤੇ ਰਾਣੀਆਂ ਦੀ ਚੋਣ ਕੀਤੀ ਜਾਂਦੀ ਸੀ  ;
ਰਾਜਾ ਇੱਕ ਰਾਣੀਆਂ ਦੀ ਗਿਣਤੀ ਨਾ ਕੋਈ ,
ਦੱਬੀ ਸੀਨੇ ‘ਚ ਜੁਆਨੀਆਂ ਦੀ ਚੀਕ ਰਹਿੰਦੀ ਸੀ ।
ਪੜ੍ਹ ਲਿਖ ਚਿੜੀਆਂ ਨੇ ਸਿੱਖੀਆਂ ਉਡਾਣਾਂ ਅੱਜ ,
ਹੱਦਾਂ ਸੂਬਿਆਂ ਤੇ ਦੇਸਾਂ ਦੀਆਂ ਟੱਪੀਆਂ  ;
ਸਮੇਂ ਨਾਲ਼ ਸੱਭੇ ਗੱਲਾਂ ਹੋ ‘ਗੀਆਂ ਪੁਰਾਣੀਆਂ ,
ਕਿ ਜੰਮਣ ਭੋਇੰ ਹੀ ਰਮਣੀਕ ਰਹਿੰਦੀ ਸੀ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024
Previous article100KM/H ਦੀ ​​ਰਫਤਾਰ ਨਾਲ ਸੜਕ ਕਿਨਾਰੇ ਖੜ੍ਹੀ Hiva ਨਾਲ ਸਕਾਰਪੀਓ ਦੀ ਟੱਕਰ, 6 ਦੀ ਮੌਤ; ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ
Next articleਸਾਉਣ ਦਾ ਮਹੀਨਾ