ਡਾਰ ਚਿੜੀਆਂ ਦੀ

ਦੀਪ ਸੰਧੂ
ਡਾਰ ਚਿੜੀਆਂ ਦੀ ਨਿਕਲੀ
ਪਾਰ ਅੰਬਰੋਂ ਪਾਵਣ ਕਿੱਕਲੀ
ਆਜੋ ਨੀਂ ਛਾਵਾਂ ਮਾਣੀਏ
ਆਜੋ ਨੀਂ ਧੁੱਪਾਂ ਸੇਕੀਏ
ਆਜੋ ਨੀਂ ਉੱਡ ਕੇ ਵੇਖੀਏ
ਕਿਤੇ ਮੋਹ ਹੈ, ਕਿਤੇ ਰੋਹ ਹੈ
ਕਿਤੇ ਸਿਰ ਤੇ ਸੂਰਜ ਚਮਕਦਾ
ਕਿਤੇ ਤਾਰਿਆਂ ਦੀ ਲੋਅ ਹੈ
ਇੱਥੇ ਕੌਣ ਮਿੱਤਰ ਅਸਾਡੜਾ
ਅੜੀਓ ਨੀਂ ਕਿਹੜਾ ਭੇਖੀ ਏ
ਆਜੋ ਨੀਂ ਉੱਡ ਕੇ ਵੇਖੀਏ
ਕੌਣ ਪਾਵੇ ਜੋਗੀ ਚੋਗੜਾ
ਕਿੱਧਰ ਲੈ ਤੁਰੇ ਸੰਜੋਗੜਾ
ਕਿੰਨਾ ਮੇਹਰਬਾਨ ਰਹਿਮਾਨ ਹੈ
ਹੱਥ ਗੁਲੇਲ ਜਾਂ ਕਮਾਨ ਹੈ
ਧਾਰ ਤੀਰਾਂ ਦੀ ਰੋਕੀਏ
ਆਜੋ ਨੀਂ ਉੱਡ ਕੇ ਵੇਖੀਏ
ਉਡੀਓ ਨੀਂ ਅੜੀਓ ਡਾਰ ‘ਚ
ਗੱਲ ਆਰ ਜਾਂ ਅੱਜ ਪਾਰ ‘ਚ
ਸਿੱਖੀਏ ਨੀਂ ਰੁੱਤ ਮਾਨਣਾ
ਚੁੱਕੋ ਨੀਂ ਚੁੱਕ ਕੇ ਛਾਨਣਾ
ਵੰਡ ਕਾਣੀ ਨਿੱਤਰਦੀ ਦੇਖੀਏ
ਆਜੋ ਨੀਂ ਉੱਡ ਕੇ ਵੇਖੀਏ
ਆਜੋ ਨੀਂ ਉੱਡ-ਪੁਡ ਚੱਲੀਏ
ਖ਼ੁਦਮੁਖ਼ਤਿਆਰੀ ਮੱਲੀਏ
ਆਜੋ ਨੀਂ ਕਰੀਏ ਹੌਂਸਲੇ
ਅੜੀਓ ਮੁਕਾ ਕੇ ਤੌਖਲੇ ਖਲੇ
ਆਜੋ ਨੀਂ ਸੁਪਨੇ ਵੇਖੀਏ
ਆਜੋ ਨੀਂ ਉੱਡ ਕੇ ਵੇਖੀਏ
ਉਮਰਾਂ ਦੇ ਸਬਰ ਸਾਡੜੇ
ਰਸਮਾਂ ਨੇ ਸੱਥਰ ਡਾਹਢੜੇ
ਸਦੀਆਂ ਸੱਖਣੀਆਂ ਤੁਰ ਗਈਆਂ
ਜਿੰਦਾਂ ਵਿਗੁੱਤੀਆਂ ਝੁਰ ਰਹੀਆਂ
ਉੱਠੋ ਕੇ ਖ਼ਾਲਿਸ ਚਾਨਣਾ ਨੂੰ
ਘੱਲ ਸੁਨੇਹੜੇ ਭੇਜੀਏ
ਆਜੋ ਨੀਂ ਉੱਡ ਕੇ ਵੇਖੀ
ਦੀਪ ਸੰਧੂ
+61 459 966 392
Previous articleਇਲਜ਼ਾਮ
Next articleਪਾਰਟੀ ਪ੍ਰਧਾਨ ‘ਤੇ ਜਨਤਾ ਦੀਆਂ ਵੋਟਾਂ