ਰੋਟਰੀ ਕਲੱਬ ਕਪੂਰਥਲਾ ਈਲੀਟ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ

50 ਤੋਂ ਵੱਧ ਪੌਦੇ ਲਗਾਉਣ ਉਪਰੰਤ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪੌਦਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਠਾਈ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਹੋਇਆਂ ਰੋਟਰੀ ਕਲੱਬ ਕਪੂਰਥਲਾ ਈਲੀਟ ਵੱਲੋਂ ਪ੍ਰਧਾਨ ਰਾਹੁਲ ਆਨੰਦ ਤੇ ਸਕੱਤਰ ਅੰਕੁਰ ਵਾਲੀਆ ਦੇ ਉੱਦਮ ਸਦਕਾ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਸਕੂਲ ਦੇ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਦੀ ਦੇਖਰੇਖ ਹੇਠ ਇਕ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਉਤੇ ਰੋਟਰੀ ਇੰਟਰਨੈਸ਼ਨਲ ਡਿਸਟਰਿਕਟ 3070 ਦੇ ਸਾਬਕਾ ਜਨਰਲ ਚੇਅਰਮੈਨ ਸੁਕੇਸ਼ ਜੋਸ਼ੀ ਤੇ ਐਗਜਕਟਿਵ ਸਕੱਤਰ ਅਮਰਜੀਤ ਸਿੰਘ ਸਡਾਨਾ ਨੇ ਦੱਸਿਆ ਕਿ ਰੋਟਰੀ ਕਲੱਬ ਈਲੀਟ ਵੱਲੋਂ ਲੋੜਵੰਦਾਂ ਦੀ ਮਦਦ ਲਈ ਭਲਾਈ ਦੇ ਕਾਰਜ ਨਿਰੰਤਰ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਜਿਸ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦੇ ਨਾਲ ਨਾਲ ਹੋਰ ਵੀ ਜਰੂਰਤ ਦੀਆਂ ਚੀਜ਼ਾਂ ਮਹੁੱਈਆਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਆਖਿਆ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਕਲੱਬ ਵੱਲੋਂ ਹਰ ਸਾਲ ਵੱਖ-ਵੱਖ ਸਕੂਲਾਂ, ਗ੍ਰਾਮ ਪੰਚਾਇਤਾਂ ਦੀਆਂ ਖਾਲੀ ਥਾਵਾਂ ਤੋਂ ਇਲਾਵਾ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਹਜ਼ਾਰਾਂ ਹੀ ਪੌਦੇ ਲਗਾਏ ਜਾਂਦੇ ਹਨ। ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਸਕੂਲ ਦੇ ਸੈਂਟਰ ਹੈਡ ਟੀਚਰ ਸੰਤੋਖ ਸਿੰਘ ਮੱਲ੍ਹੀ ਤੇ ਉਹਨਾਂ ਦੇ ਸਟਾਫ ਮੈਂਬਰਾਂ ਵੱਲੋਂ ਰੋਟਰੀ ਕਲੱਬ ਈਲੀਟ ਦੇ ਅਹੁਦੇਦਾਰਾਂ ਦਾ ਸਕੂਲ ਨੂੰ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਉਹਨਾਂ ਤੋਂ ਇਲਾਵਾ ਸਰਬਪ੍ਰੀਤ ਸਿੰਘ ਸੰਨੀ ,ਰੁਪਿੰਦਰ ਕੌਰ, ਨਵਜੀਤ ਕੌਰ, ਸੰਤੋਸ਼ ਕੌਰ ਆਂਗਨਵਾੜੀ ਵਰਕਰ ਤੋਸ਼ੀ ,ਮਿਡ ਡੇ ਮੀਲ ਵਰਕਰ ਮਨਜੀਤ ਕੌਰ, ਸਰਬਜੀਤ ਕੌਰ ਤੋਂ ਇਲਾਵਾ ਸਫਾਈ ਸੇਵਕਾਂ ਮਨਪ੍ਰੀਤ ਕੌਰ ਅਤੇ ਜਸਪਾਲ ਸਿੰਘ ਆਦਿ ਨੇ ਵਰਦੇ ਮੀਂਹ ਨਾਲ ਸਕੂਲ ਵਿੱਚ 50 ਤੋਂ ਵੱਧ ਪੌਦੇ ਲਗਾਏ। ਜ਼ਿਕਰ ਯੋਗ ਹੈ ਕਿ ਸਕੂਲ ਵਿੱਚ ਲਗਾਏ ਗਏ ਨਵੇਂ ਫ਼ਲ ਵਾਲੇ  ਪੌਦਿਆਂ ਨੂੰ ਪਾਲਣ ਅਤੇ ਪੋਸ਼ਣ ਦੀ ਜ਼ਿਮੇਵਾਰੀ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਠਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਦਮਸ਼੍ਰੀ ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ, ਸੁਰਜੀਤ ਪਾਤਰ ਜੀ ਦੀਆਂ ਪਾਈਆਂ ਲੀਹਾਂ ਸਾਡੇ ਲਈ ਪ੍ਰੇਰਨਾ ਸ੍ਰੋਤ – ਜਸਪ੍ਰੀਤ ਕੌਰ
Next articleਪੰਜਾਬ ਪੱਧਰੀ ਕਵਿਤਾ ਗਾਇਨ ਮੁਕਾਬਲੇ ਲਈ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੀ ਵਿਦਿਆਰਥਣ ਗੁਰਸ਼ਾਇਨ ਕੌਰ ਨੇ ਕੀਤਾ ਕੌਲੀਫਾਈ।