ਦਿਹਾਤੀ ਮਜਦੂਰ ਸਭਾ ਵਲੋਂ ਮਜਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਚੌਧਰੀ ਨੂੰ ਮੰਗ ਪੱਤਰ

*ਮਜਦੂਰਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਵਿਧਾਨਸਭਾ ਵਿੱਚ ਉਠਾਵਾਂਗਾ:- ਵਿਕਰਮਜੀਤ ਚੌਧਰੀ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਵਲੋਂ ਮਜਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਦਿਹਾਤੀ ਮਜਦੂਰ ਸਭਾ ਦੇ ਸੱਦੇ ਤੇ ਤਹਿਸੀਲ ਪ੍ਰਧਾਨ ਕਾਮਰੇਡ ਜਰਨੈਲ ਫਿਲੌਰ, ਜਿਲਾ ਸਕੱਤਰ ਪਰਮਜੀਤ ਰੰਧਾਵਾ, ਜਿਲਾ ਆਗੂ ਡਾ ਬਲਵਿੰਦਰ ਕੁਮਾਰ, ਬਨਾਰਸੀ ਦਾਸ ਘੁੜਕਾ ਅਤੇ ਅਮ੍ਰਿਤ ਨੰਗਲ ਦੀ ਅਗਵਾਈ ਵਿੱਚ  ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਚੌਧਰੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਚੌਧਰੀ ਨੇ ਮਜਦੂਰਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਵਿਧਾਨਸਭਾ ਵਿੱਚ ਉਠਾਉਣ ਦਾ ਭਰੋਸਾ ਦਿਵਾਇਆ। ਇਸ ਸਮੇਂ ਆਗੂਆਂ ਨੇ ਕਿਹਾ ਕਿ ਜਲਦੀ ਹੀ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਮਨਵਾਉਣ ਲਈ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ ਪੰਜਾਬ ਵਿੱਚ ਵੱਡਾ ਅੰਦੋਲਨ ਕੀਤਾ ਜਾਵੇਗਾ। ਇਸ ਸਮੇਂ ਕਾਮਰੇਡ ਜਰਨੈਲ ਫਿਲੌਰ ਤੇ ਪਰਮਜੀਤ ਰੰਧਾਵਾ ਨੇ ਕਿਹਾ ਕਿ 15 ਜੁਲਾਈ ਨੂੰ ਜਲੰਧਰ ਦੇ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਨੂੰ ਮੰਗ ਪੱਤਰ ਦਿਤਾ ਜਾਵੇਗਾ।  ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਹਰ ਤਰ੍ਹਾਂ ਦੀ ਪੈਨਸ਼ਨ 5000 ਰੁਪਏ ਦਿੱਤੀ ਜਾਵੇ, ਮਨਰੇਗਾ ਮਜਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਸਾਰਾ ਸਾਲ ਕੰਮ ਦਿੱਤਾ ਜਾਵੇ, ਮਨਰੇਗਾ ਦੇ ਦਾਇਰੇ ਵਿੱਚ ਸ਼ਹਿਰੀ ਮਜਦੂਰਾਂ ਨੂੰ ਵੀ ਸ਼ਾਮਲ ਕੀਤਾ, ਔਰਤਾਂ ਨੂੰ ਗਿਆਰਾਂ ਸੌ ਰੁਪਏ ਸਮੇਤ ਬਕਾਏ ਦਿੱਤਾ ਜਾਵੇ, ਬੇਘਰੇ ਲੋਕਾਂ ਨੂੰ ਦਸ ਦਸ ਮਰਲੇ ਦੇ ਪਲਾਟ ਦਿੱਤੇ ਜਾਣ, ਮਕਾਨ ਬਨਾਉਣ ਲਈ ਪੰਜ ਲੱਖ ਗਰਾਂਟ ਦਿੱਤੀ ਜਾਵੇ, ਗਰੀਬਾਂ ਦੀਆਂ ਸਿਹਤ ਸਹੂਲਤਾਂ ਵੱਲ ਖਾਸ ਧਿਆਨ ਦਿੱਤਾ ਜਾਵੇ, ਮਜਦੂਰਾਂ ਦੇ ਬੱਚਿਆਂ ਨੂੰ ਉੱਚ ਦਰਜੇ ਲਈ ਮੁਫਤ ਸਿੱਖਿਆ ਸਹੂਲਤਾਂ ਮੁਹੱਈਆ ਕਰਾਈਆਂ ਜਾਣ, ਸਸਤੇ ਰਾਸ਼ਨ ਦੇ ਪਿੰਡ ਪਿੰਡ ਡੀਪੂ ਖੋਲੇ ਜਾਣ, ਗਰੀਬ ਲੋਕਾਂ ਦੇ ਕਰਜੇ ਵਿਆਜ ਸਮੇਤ ਮੁਆਫ਼ ਕੀਤੇ ਜਾਣ ਆਦਿ। ਇਸ ਸਮੇਂ ਦਿਹਾਤੀ ਮਜਦੂਰ ਸਭਾ ਦੇ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ ਜਿਹਨਾ ਵਿੱਚ ਸੁੱਖ ਰਾਮ ਦੁਸਾਂਝ, ਰਾਮ ਨਾਥ ਦੁਸਾਂਝ, ਦੀਪਕ ਦੁਸਾਂਝ, ਮਾਸਟਰ ਹੰਸ ਰਾਜ, ਸਰਪੰਚ ਰਾਮ ਲੁਭਾਇਆ ਭੈਣੀ,  ਮਨਜੀਤ ਸੂਰਜਾ , ਅਜੇ ਫਿਲੌਰ, ਕੁਲਦੀਪ ਵਾਲੀਆ, ਕੁਲਦੀਪ ਕੁਮਾਰ ਬਿਲਗਾ,  ਜੀਤਾ ਸੰਗੋਵਾਲ, ਅਵਤਾਰ ਸਿੰਘ ਖਹਿਰਾ ਬੇਟ, ਸੁਖਵਿੰਦਰ ਲਾਡੀ, ਸੁੱਖ ਰਾਮ ਮਾਓ ਸਾਹਿਬ, ਲਾਲਾ ਨੰਗਲ, ਰਵਿੰਦਰ ਠੇਕੇਦਾਰ,ਜਸਵੀਰ ਸੰਧੂ, ਸੁੱਖਾ ਸੰਤੋਖਪੁਰਾ, ਰਾਹੁਲ ਕੋਰੀ, ਕੁਲਵੰਤ ਔਜਲਾ, ਗੁਰਚਰਨ ਖਹਿਰਾਬੇਟ, ਰਵਿੰਦਰ ਹਨੀ ਸੰਤੋਖਪੁਰਾ, ਡਾ ਸੰਦੀਪ ਕੁਮਾਰ, ਦੇਸ ਰਾਜ,  ਕਰਨੈਲ ਸੰਤੋਖਪੁਰਾ, ਗੁਰਬਚਨ ਰਾਮ, ਤਰਸੇਮ ਫਿਲੌਰ, ਸਾਬੀ ਜਗਤਪੁਰ, ਬੀਬੀ ਜਗੀਰ ਕੌਰ ਧੁਲੇਤਾ, ਮੱਖਣ ਲਾਲ ਸੰਤੋਖਪੁਰਾ,  ਵਰਿੰਦਰ ਠੇਕੇਦਾਰ   ਇਸ ਸਮੇਂ ਗੁਰਬਚਨ ਰਾਮ, ਰਾਮ ਪਾਲ,, ਹੰਸ ਕੌਰ, ਸੁਨੀਤਾ ਫਿਲੌਰ, ਸਰੋਜ ਰਾਣੀ, ਬੀਬੀ ਕਮਲਾ, ਕਮਲਜੀਤ ਬੰਗੜ, ਊਸ਼ਾ, ਆਸ਼ਾ, ਕਮਲਜੀਤ, ਬਬਲੀ, ਭੋਲੀ, ਮਾਇਆ, ਨੀਲਮ, ਕੁਲਦੀਪ ਕੌਰ, ਰੇਸ਼ਮੋ, ਬਖਸ਼ੋ, ਦੀਸ਼ੋ, ਸੱਤਿਆ, ਮਨਜੀਤ ਕੌਰ ਤੇ ਬੀਬੀ ਮਹਿੰਦਰ ਕੌਰ ਆਦਿ ਹਾਜ਼ਰ ਸਨ।
Previous articleਲੋਕ ਗਾਇਕ ਦਲਬੀਰ ਸ਼ੌਂਕੀ ਨਮਿੱਤ ਅੰਤਿਮ ਅਰਦਾਸ 15 ਜੁਲਾਈ ਦਿਨ ਸੋਮਵਾਰ ਨੂੰ ਨੌਗੱਜਾ ਕਲੋਨੀ ਜ਼ਿਲ੍ਹਾ ਜਲੰਧਰ ਵਿਖੇ ਹੋਵੇਗੀ
Next articleਜਲੰਧਰ ਪੱਛਮੀ ਸੀਟ ‘ਤੇ ‘ਆਪ’ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ, ਮਹਿੰਦਰ ਭਗਤ 37,325 ਵੋਟਾਂ ਨਾਲ ਜਿੱਤੇ